Close
Menu

ਬਨਾਵਟੀ ਜਿਗਰ ਵਿਕਸਿਤ ਕਰਨ ਵਾਲੀ ਭਾਰਤੀ ਵਿਗਿਅਾਨੀ ਨੂੰ ਅੈਵਾਰਡ

-- 27 April,2015

ਵਾਸ਼ਿੰਗਟਨ, ਦਵਾੲੀਅਾਂ ਦੀ ਜਾਂਚ ਲੲੀ ਬਨਾਵਟੀ ਮਨੁੱਖੀ ਸੂਖ਼ਮ ਜਿਗਰ ਵਿਕਸਤ ਕਰਨ ਵਾਲੇ ਭਾਰਤੀ ਮੂਲ ਦੀ ੲਿਕ ਵਿਗਿਅਾਨੀ ਨੂੰ ਟਿਸ਼ੂ ੲਿੰਜਨੀਅਰਿੰਗ ਤੇ ਬਿਮਾਰੀ ਦਾ ਪਤਾ ਲਾੳੁਣ ਲੲੀ ਕੀਤੇ ਕੰਮ ਬਦਲੇ ਹੇਨਜ਼ ਅੈਵਾਰਡ ਮਿਲਿਅਾ ਹੈ।
ਮੈਸੇਚੁਸੈਟਸ ੲਿੰਸਟੀਚਿੳੂਟ ਅਾਫ ਤਕਨਾਲੋਜੀ ਵਿਖੇ ਸੰਗੀਤਾ ਭਾਟੀਅਾ ਨੂੰ ਤਕਨਾਲੋਜੀ, ਅਾਰਥਿਕਤਾ ਤੇ ਰੁਜ਼ਗਾਰ ਲੲੀ 2015 ਦਾ ਹੇਨਜ਼ ਅੈਵਾਰਡ ਦਿੱਤਾ ਗਿਅਾ। ੲਿਸ ਅੈਵਾਰਡ ਵਿੱਚ 2.5 ਲੱਖ ਅਮਰੀਕੀ ਡਾਲਰ ਦੀ ੲਿਨਾਮੀ ਰਾਸ਼ੀ ਸ਼ਾਮਲ ਹੈ। ੲਿਹ ਅੈਵਾਰਡ ਹਰ ਸਾਲ ਕਲਾ ਤੇ ਮਨੁੱਖਤਾ, ਵਾਤਾਵਰਨ, ਮਨੁੱਖੀ ਹਾਲਾਤ, ਜਨਤਕ ਨੀਤੀ, ਤਕਨਾਲੋਜੀ, ਅਾਰਥਿਕਤਾ ਤੇ ਰੁਜ਼ਗਾਰ ਦੇ ਖੇਤਰ ਵਿੱਚ ਪਾੲੇ ਯੋਗਦਾਨ ਲੲੀ ਦਿੱਤੇ ਜਾਂਦੇ ਹਨ।
ਸੰਗੀਤਾ ਨੇ ਕਿਹਾ ਕਿ ਕੀਤੇ ਕੰਮ ਲੲੀ ੲਿਸ ਤਰ੍ਹਾਂ ਦੀ ਮਾਨਤਾ ਮਿਲਣ ਨਾਲ ਵਿਗਿਅਾਨ ਬਾਰੇ ਲੋਕਾਂ ਦੀ ਸਮਝ ਵਧਦੀ ਹੈ ਅਤੇ ਦੇਸ਼ ਭਰ ਵਿੱਚ ਲੈਬਾਰਟਰੀਅਾਂ ਵਿੱਚ ਹੋਣ ਵਾਲੇ ਨਵੇਂ ਤਜਰਬਿਅਾਂ ਤੇ ਸਮਰਪਣ ਨੂੰ ਹਰੇਕ ਤੋਂ ਸ਼ਲਾਘਾ ਮਿਲਦੀ ਹੈ। ੳੁਸ ਦੀ ਟੀਮ ਨੇ ਅਜਿਹੇ ਬਨਾਵਟੀ ਮਨੁੱਖੀ ਸੂਖਮ ਜਿਗਰ ਵਿਕਸਤ ਕੀਤੇ, ਜਿਨ੍ਹਾਂ ’ਤੇ ਫਾਰਮਾਸਿੳੂਟੀਕਲ ਕੰਪਨੀਅਾਂ ਦਵਾੲੀਅਾਂ ਦੇ ਅਸਰਾਂ ਦਾ ਨਿਰੀਖਣ ਕਰ ਸਕਣ। ੳੁਹ ਖ਼ੁਦ ਵੀ ਸੂਖ਼ਮ ਜਿਗਰਾਂ ਵਿੱਚ ਮਲੇਰੀਅਾ ਦੇ     ਪਰਜੀਵੀ ਬਾਰੇ ਪ੍ਰੀਖਣ ਕਰ ਰਹੀ ਹੈ ਤਾਂ ਕਿ ੲਿਸ ਨੂੰ ਬਿਲਕੁੱਲ ਖ਼ਤਮ ਕੀਤਾ ਜਾ ਸਕੇ।
ਜ਼ਿਕਰਯੋਗ ਹੈ ਕਿ ਕੲੀ ਵਾਰ ੲਿਸ ਦਾ ਪਰਜੀਵੀ ਮਰੀਜ਼ ਦੇ ਜਿਗਰ ਵਿੱਚ ਚਲਾ ਜਾਂਦਾ ਹੈ ਤੇ ਟੈਸਟਾਂ ਵਿੱਚ ੲਿਸ ਦੇ ਲੱਛਣ ਨਹੀਂ ਅਾੳੁਂਦੇ। ੳੁਹ ੲਿਸ ਪਰਜੀਵੀ ਨੂੰ ਬਿਲਕੁੱਲ ਖ਼ਤਮ ਕਰਨ ਬਾਰੇ ਖੋਜ ਕਰ ਰਹੀ ਹੈ।

Facebook Comment
Project by : XtremeStudioz