Close
Menu

ਬਬੀਤਾ, ਅਮਿਤ ਤੇ ਬਜਰੰਗ ਦੇ ਨਾਂ ਅਰਜੁਨ ਪੁਰਸਕਾਰ ਲਈ ਸਿਫਾਰਿਸ਼

-- 13 May,2015

ਨਵੀਂ ਦਿੱਲੀ¸ ਭਾਰਤੀ ਕੁਸ਼ਤੀ ਮਹਾਸੰਘ ਨੇ ਇਸ ਸਾਲ ਦੇ ਅਰਜੁਨ ਪੁਰਸਕਾਰ ਲਈ ਪਹਿਲਵਾਨ ਬਬੀਤਾ ਕੁਮਾਰੀ, ਅਮਿਤ ਕੁਮਾਰ ਤੇ ਬਜਰੰਗ ਦੇ ਨਾਂ ਦੀ ਸਿਫਾਰਿਸ਼ ਕੀਤੀ ਹੈ।
ਡਬਲਯੂ. ਐੱਫ.ਆਈ. ਦੇ ਸਹਾਇਕ ਸਕੱਤਰ ਵਿਨੋਦ ਕੁਮਾਰ ਨੇ ਕਿਹਾ, ”ਅਸੀਂ ਬਬੀਤਾ ਕੁਮਾਰੀ, ਅਮਿਤ ਕੁਮਾਰ ਤੇ ਬਜਰੰਗ ਦੇ ਨਾਵਾਂ ਦੀ ਸਿਫਾਰਿਸ਼ ਅਰਜੁਨ ਪੁਰਸਕਾਰ ਲਈ ਕੀਤੀ ਹੈ।”
ਫੋਗਟ ਭੈਣਾਂ ਵਿਚੋਂ ਇਕ 25 ਸਾਲਾ ਬਬੀਤਾ ਮਹਿਲਾ ਫ੍ਰੀਸਟਾਈਲ ਦੇ 55 ਕਿਲੋਗ੍ਰਾਮ ਵਿਚ ਖੇਡਦੀ ਹੈ ਤੇ ਪਿਛਲੇ ਇਕ ਸਾਲ ਵਿਚ ਉਸ ਨੇ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਹੈ। ਉਸ ਨੇ ਗਲਾਸਗੋ ਵਿਚ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਮਗਾ ਜਿੱਤਿਆ ਸੀ।
ਉਭਰਦੇ ਪਹਿਲਵਾਨ 21 ਸਾਲਾ ਅਮਿਤ ਨੇ 2012 ਵਿਚ ਲੰਡਨ ਓਲੰਪਿਕ ਵਿਚ ਹਿੱਸਾ ਲਿਆ ਸੀ। ਉਹ ਦੇਸ਼ ਦੀ ਅਗਵਾਈ ਕਰਨ ਵਾਲਾ ਸਭ ਤੋਂ ਨੌਜਵਾਨ ਪਹਿਲਵਾਨ ਬਣਿਆ ਸੀ। ਉਸ ਨੇ 2013 ਵਿਚ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਚਾਂਦੀ ਤਮਗਾ ਜਿੱਤਿਆ ਸੀ ਜਦਕਿ ਪਿਛਲੇ ਸਾਲ ਰਾਸ਼ਟਰਮੰਡਲ ਖੇਡਾਂ ਵਿਚ ਉਸ ਨੇ ਪੁਰਸ਼ ਫ੍ਰੀਸਟਾਈਲ ਦੇ 57 ਕਿਲੋਗ੍ਰਾਮ ਵਿਚ ਸੋਨ ਤਮਗਾ ਹਾਸਲ ਕੀਤਾ ਸੀ। ਬਜਰੰਗ ਵੀ 21 ਸਾਲ ਦਾ ਹੈ ਤੇ ਪੁਰਸ਼ ਫ੍ਰੀਸਟਾਈਲ ਦੇ 61 ਕਿਲੋਗ੍ਰਾਮ ਵਿਚ ਖੇਡਦਾ ਹੈ। ਉਸ ਨੇ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿਚ ਚਾਂਦੀ ਤੇ 2013 ਵਿਚ ਏਸ਼ੀਆਈ ਚੈਂਪੀਅਨਸ਼ਿਪ ਤੇ ਵਿਸਵ ਚੈਂਪੀਅਨਸ਼ਿਪ ਦੋਵਾਂ ਵਿਚ ਕਾਂਸੀ ਤਮਗੇ ਜਿੱਤੇ ਸਨ।

Facebook Comment
Project by : XtremeStudioz