Close
Menu

ਬਰਨਾਲਾ, ਬਠਿੰਡਾ, ਲੁਧਿਆਣਾ ਅਤੇ ਅੰਮ੍ਰਿਤਸਰ ਦੀਆਂ 10 ਮਾਰਕੀਟ ਕਮੇਟੀਆਂ ਦੇ ਨਵੇਂ ਚੇਅਰਮੈਨ, ਉਪ ਚੇਅਰਮੈਨ ਅਤੇ ਮੈਂਬਰ ਨਿਯੁਕਤ

-- 10 December,2014

* ਮੁੱਖ ਮੰਤਰੀ ਵਲੋਂ ਬਰਨਾਲਾ, ਭਦ””ੌੜ, ਮਹਿਲਕਲਾਂ, ਤਪਾ, ਬਠਿੰਡਾ, ਸੰਗਤ, ਦੋਰਾਹਾ, ਮਲੌਦ, ਮਜੀਠਾ ਅਤੇ ਗਹਿਰੀ ਮਾਰਕੀਟ ਕਮੇਟੀਆਂ ਲਈ ਨਮਜਦਗੀਆਂ ਨੂੰ ਪ੍ਰਵਾਨਗੀ
*ਅਬੋਹਰ ਮਾਰਕੀਟ ਕਮੇਟੀ ਦਾ ਵੀ ਉਪ ਚੇਅਰਮੈਨ ਨਾਮਜ਼ਦ

ਚੰਡੀਗੜ੍ਹ, ਪੰਜਾਬ ਸਰਕਾਰ ਨੇ ਬਰਨਾਲਾ, ਬਠਿੰਡਾ, ਲੁਧਿਆਣਾ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੀਆਂ 10 ਮਾਰਕੀਟ ਕਮੇਟੀਆਂ ਦੇ ਨਵੇਂ ਚੇਅਰਮੈਨ, ਉਪ ਚੇਅਰਮੈਨ ਅਤੇ ਮੈਂਬਰ ਨਾਮਜ਼ਦ ਕਰ ਦਿੱਤੇ ਹਨ।
ਇਸ ਗੱਲ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਇਨ੍ਹਾਂ ਨਾਮਜ਼ਦਗੀਆਂ ਸਬੰਧੀ ਫਾਈਲ ਨੂੰ ਹਰੀ ਝੰਡੀ ਦੇ ਦਿੱਤੀ ਹੈ ਜਿਸ ਦੇ ਅਨੁਸਾਰ ਬਰਨਾਲਾ ਜ਼ਿਲ੍ਹੇ ਵਿੱਚ ਬਰਨਾਲਾ, ਭਦੌੜ, ਮਹਿਲਕਲਾਂ, ਤਪਾ, ਬਠਿੰਡਾ ਜ਼ਿਲ੍ਹੇ ਵਿੱਚ ਬਠਿੰਡਾ ਅਤੇ ਸੰਗਤ, ਲੁਧਿਆਣਾ ਜ਼ਿਲ੍ਹੇ ਵਿੱਚ ਦੋਰਾਹਾ, ਮਲੌਦ ਅਤੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਮਜੀਠਾ ਅਤੇ ਗਹਿਰੀ ਦੀਆਂ ਮਾਰਕੀਟ ਕਮੇਟੀਆਂ ਲਈ ਚੇਅਰਮੈਨ, ਉਪ ਚੇਅਰਮੈਨ ਅਤੇ ਮੈਂਬਰਾਂ ਦੀ ਨਾਮਜਦਗੀਆਂ ਬਾਰੇ ਰਸਮੀ ਹੁਕਮ ਛੇਤੀਂ ਹੀ ਜਾਰੀ ਕੀਤੇ ਜਾਣਗੇ।
ਇਸੇ ਦੌਰਾਨ ਮੁੱਖ ਮੰਤਰੀ ਨੇ ਸ੍ਰੀ ਰਜਿੰਦਰ ਸਿੰਘ ਬਰਾੜ ਨੂੰ ਫਾਜ਼ਿਲਕਾ ਜ਼ਿਲ੍ਹੇ ਦੀ ਅਬੋਹਰ ਮਾਰਕੀਟ ਕਮੇਟੀ ਲਈ ਉਚ ਚੇਅਰਮੈਨ ਵਜੋਂ ਨਾਮਜ਼ਦਗੀ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਬੁਲਾਰੇ ਅਨੁਸਾਰ ਸ੍ਰੀ ਭੋਲਾ ਸਿੰਘ ਅਤੇ ਸ਼੍ਰੀ ਪਰਵੀਨ ਬਾਂਸਲ ਨੂੰ ਬਰਨਾਲਾ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਲਾਇਆ ਗਿਆ ਹੈ ਜਦਕਿ ਸ਼੍ਰੀ ਨਾਜਰ ਸਿੰਘ, ਸ਼੍ਰੀ ਬਲਵਿੰਦਰ ਸਿੰਘ, ਸ੍ਰੀ  ਲਵਪ੍ਰੀਤ ਸਿੰਘ, ਸ੍ਰੀ ਚਮਕੌਰ ਸਿੰਘ, ਸ੍ਰੀ ਹਰਦੇਵ ਸਿੰਘ, ਸ਼੍ਰੀ ਦਰਸ਼ਨ ਸਿੰਘ ਦੁਲਟ, ਸ੍ਰੀ ਬਿੱਟੂ ਸਿੰਘ, ਸ੍ਰੀ ਦਲਵੀਰ ਦਾਸ, ਸ਼੍ਰੀਮਤੀ ਸੁਖਪਾਲ ਕੌਰ, ਸ਼੍ਰੀ ਰਮੇਸ਼ਵਰ ਲਾਲ, ਸ੍ਰੀ ਹਰਮੇਲ ਸਿੰਘ, ਸ਼੍ਰੀ ਬੇਅੰਤ ਸਿੰਘ, ਸ਼੍ਰੀ ਬਲਰਾਜ ਕੁਮਾਰ, ਸ਼੍ਰੀ ਰਣਜੋਧ ਸਿੰਘ ਅਤੇ ਸਬੰਧਤ ਬੀ.ਡੀ.ਪੀ.ਓ ਨੂੰ ਇਸ ਕਮੇਟੀ ਦੇ ਮੈਂਬਰ ਨਾਮਜ਼ਦ ਕੀਤਾ ਗਿਆ ਹੈ।
ਭਦੌੜ ਮਾਰਕੀਟ ਕਮੇਟੀ ਦਾ ਸ਼੍ਰੀ ਬਲਦੇਵ ਸਿੰਘ ਨੂੰ ਚੇਅਰਮੈਨ ਅਤੇ ਸ਼੍ਰੀ ਨਰੋਤਮ ਕੋਛੜ ਨੂੰ ਉਪ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਜਦ ਕਿ ਸ਼੍ਰੀ ਹਰਬੰਸ ਸਿੰਘ ਭਾਗੀਕੇ, ਸ਼੍ਰੀ ਸੁਖਚੈਨ ਸਿੰਘ, ਸ੍ਰੀ ਜਲਮੰਦਰ ਸਿੰਘ, ਸ੍ਰੀ ਗੁਰਚਰਨ ਸਿੰਘ, ਸ਼੍ਰੀਮਤੀ ਮਨਜੀਤ ਕੌਰ, ਸ਼੍ਰੀਮਤੀ ਸਰਵਜੀਤ ਕੋਰ, ਸ੍ਰੀ ਨਾਹਰ ਸਿੰਘ, ਸ਼੍ਰੀ ਦਰਸ਼ਨ ਸਿੰਘ, ਸ਼੍ਰੀ ਤਰਸੇਮ ਸਿੰਘ,  ਬਾਬੂ ਅਜੇ ਕੁਮਾਰ, ਸ੍ਰੀ ਸਰੂਪ ਚੰਦ, ਸ਼੍ਰੀ ਸਰਾਜ ਸਿੰਘ ਮੱਝੂਕੇ, ਸ਼੍ਰੀ ਗਗਨਦੀਪ ਗੱਗੀ, ਸ੍ਰੀ ਹਰਬੰਸ ਸਿੰਘ ਅਤੇ ਸਬੰਧਤ ਜ਼ਿਲ੍ਹੇ ਦੇ ਬੀ.ਡੀ.ਪੀ.ਓ ਮੈਂਬਰ ਨਾਮਜ਼ਦ ਕੀਤੇ ਗਏ ਹਨ।
ਇਸੇ ਤਰ੍ਹਾਂ ਹੀ ਮਹਿਲਕਲਾਂ ਮਾਰਕੀਟ ਕਮੇਟੀ ਦਾ ਸ਼੍ਰੀ ਅਜੀਤ ਸਿੰਘ ਨੂੰ ਚੇਅਰਮੈਨ ਅਤੇ ਸ਼੍ਰੀ ਅਵਜੀਤ ਸਿੰਘ ਨੂੰ ਉਪ ਚੇਅਰਮੈਨ ਨਾਮਜ਼ਦ ਕੀਤਾ ਗਿਆ ਹੈ ਜਦ ਕਿ ਸ਼੍ਰੀ ਸਰਬਜੀਤ ਸਿੰਘ, ਸ਼੍ਰੀ ਸੇਵਕ ਸਿੰਘ, ਸ੍ਰੀਮਤੀ ਸੁਖਮਿੰਦਰ ਕੌਰ, ਗੁਰਮੀਤ ਸਿੰਘ, ਸੁਖਵਿੰਦਰ ਸਿੰਘ, ਸ੍ਰੀ ਦਰਸ਼ਨ ਸਿੰਘ, ਸ਼੍ਰੀ ਮਹਿੰਦਰ ਸਿੰਘ, ਸ਼੍ਰੀ ਜਸਵੀਰ ਸਿੰਘ, ਸ਼੍ਰੀਮਤੀ ਸੁਖਵੀਰ ਕੌਰ, ਸ੍ਰੀ ਜਗਦੇਵ ਸਿੰਘ, ਸ਼੍ਰੀ ਬਲਦੇਵ ਸਿੰਘ, ਸ਼੍ਰੀ ਬਲਜਿੰਦਰ ਸਿੰਘ, ਸ਼੍ਰੀ ਮੇਜਰ ਸਿੰਘ, ਸ਼੍ਰੀ ਇਕੱਤਰ ਸਿੰਘ ਅਤੇ ਸਬੰਧਤ ਬੀ.ਡੀ.ਪੀ.ਓ. ਕਮੇਟੀ ਦੇ ਮੈਂਬਰ ਨਾਮਜ਼ਦ ਕੀਤੇ ਗਏ ਹਨ।
ਤਪਾ ਮਾਰਕੀਟ ਕਮੇਟੀ ਦਾ ਸ਼੍ਰੀ ਕਰਮਜੀਤ ਸਿੰਘ ਨੂੰ ਚੇਅਰਮੈਨ ਅਤੇ ਸ਼੍ਰੀ ਦਰਸ਼ਨ ਸਿੰਘ ਨੂੰ ਉਪ ਚੇਅਰਮੈਨ ਬਣਾਇਆ ਗਿਆ ਹੈ ਜਦ ਕਿ ਸ਼੍ਰੀ ਸੁਖਪਾਲ ਸਿੰਘ ਸਮਰਾ, ਸ਼੍ਰੀ ਜੱਗਾ ਸਿੰਘ, ਸ੍ਰੀ ਸੁਖਦੇਵ ਸਿੰਘ, ਸ੍ਰੀ ਲਾਭ ਸਿੰਘ, ਸ੍ਰੀ ਗੁਰਤੇਜ਼ ਸਿੰਘ, ਸ੍ਰੀ ਬਲਵਿੰਦਰ ਸਿੰਘ, ਸ੍ਰੀ ਤੇਜਾ ਸਿੰਘ, ਸ੍ਰੀਮਤੀ ਹਰਬੰਸ ਕੌਰ, ਸ੍ਰੀ ਰਾਕੇਸ਼ ਕੁਮਾਰ ਗੋਇਲ, ਸ੍ਰੀ ਲੱਖਾ ਸਿੰਘ, ਸ੍ਰੀ ਰਛਪਾਲ ਸਿੰਘ, ਸ੍ਰੀ ਦਵਿੰਦਰ ਕੁਮਾਰ, ਸ੍ਰੀ ਯਾਦਵਿੰਦਰ ਸਿੰਘ, ਸ੍ਰੀ ਕੁਲਵੰਤ ਸਿੰਘ ਅਤੇ ਸਬੰਧਤ ਬੀ.ਡੀ.ਪੀ.ਓ ਨੂੰ ਕਮੇਟੀ ਦੇ ਮੈਂਬਰ ਨਾਮਜ਼ਦ ਕੀਤਾ ਗਿਆ ਹੈ।
ਇਸੇ ਤਰ੍ਹਾਂ ਹੀ ਸ਼੍ਰੀ ਸਿਕੰਦਰ ਸਿੰਘ ਢਿੱਲੋ ਨੂੰ ਬਠਿੰਡਾ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ ਜਦ ਕਿ ਸ਼੍ਰੀਮਤੀ ਚਰਨਜੀਤ ਕੌਰ, ਸ਼੍ਰੀ ਗੁਰਜੰਟ ਸਿੰਘ, ਸ਼੍ਰੀ ਗੁਰਸੇਵਕ ਸਿੰਘ, ਸ਼੍ਰੀ ਪਰਮਜੀਤ ਸਿੰਘ, ਸ੍ਰੀ ਜਗਸੀਰ ਸਿੰਘ, ਸ੍ਰੀ ਲਖਵੀਰ ਸਿੰਘ, ਸ੍ਰੀ ਬਲਕੌਰ ਸਿੰਘ, ਸ੍ਰੀ ਸੰਜੀਵ ਕੁਮਾਰ, ਸ੍ਰੀ ਸੁਜਿੰਦਰ ਸਿੰਘ ਸ੍ਰੀ ਸੁਰਿੰਦਰ ਕਾਤੀਆ, ਸ੍ਰੀ ਵਿਜੇ ਕਾਂਸਲ, ਸ੍ਰੀ ਸਤੀਸ਼ ਕੁਮਾਰ ਬਾਬੂ, ਸ੍ਰੀ ਹਰਜਗਜੀਤ ਸਿੰਘ ਬਿੱਟੀ ਅਤੇ ਸਬੰਧਤ ਬੀ.ਡੀ.ਪੀ.ਓ. ਕਮੇਟੀ ਦੇ ਮੈਂਬਰ ਨਾਮਜ਼ਦ ਕੀਤੇ ਗਏ ਹਨ।
ਸੰਗਤ ਮਾਰਕੀਟ ਕਮੇਟੀ ਦਾ ਸ਼੍ਰੀ ਸਰਬਜੀਤ ਸਿੰਘ ਨੂੰ ਚੇਅਰਮੈਨ ਅਤੇ ਸ਼੍ਰੀ ਪ੍ਰਵੀਨ ਚੰਦ ਨੂੰ ਉਪ ਚੇਅਰਮੈਨ ਬਣਾਇਆ ਗਿਆ ਹੈ ਜਦ ਕਿ ਸ਼੍ਰੀਮਤੀ ਕੁਲਬੀਰ ਕੋਰ, ਸ੍ਰੀ ਸੰਦੀਪ ਸਿੰਘ, ਸ੍ਰੀ ਮੱਖਣ ਸਿੰਘ, ਸ੍ਰੀ ਪਰਵਿੰਦਰ ਸਿੰਘ, ਸ੍ਰੀ ਜਗਜੀਤ ਸਿੰਘ, ਸ੍ਰੀ ਪਵਨ ਕੁਮਾਰ, ਸ੍ਰੀ ਸੋਹਣ ਲਾਲ, ਸ੍ਰੀ ਚਿਮਣ ਲਾਲ, ਸ੍ਰੀ ਸਰਬਜੀਤ ਸਿੰਘ, ਸ੍ਰੀ ਜਸਮੇਲ ਸਿੰਘ ਅਤੇ ਸਬੰਧਤ ਬੀ.ਡੀ.ਪੀ.ਓ. ਨੂੰ ਨਾਮਜ਼ਦ ਕੀਤਾ ਗਿਆ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਸ਼੍ਰੀ ਜਰਨੈਲ ਸਿੰੰਘ ਅਤੇ ਸ਼੍ਰੀ ਜਗਦੇਵ ਸਿੰਘ ਨੂੰ ਦੋਰਾਹਾ ਮਾਰਕੀਟ ਕਮੇਟੀ ਦਾ ਕ੍ਰਮਵਾਰ ਚੇਅਰਮੈਨ ਅਤੇ ਉਪ ਚੇਅਰਮੈਨ ਨਾਮਜ਼ਦ ਕੀਤਾ ਗਿਆ ਹੈ ਜਦ ਕਿ ਸ਼੍ਰੀ ਕੁਲਦੀਪ ਸਿੰਘ ਬੱਬੀ, ਸ੍ਰੀ ਮਨਜੀਤ ਸਿੰਘ, ਸ੍ਰੀ ਇੰਦਰਜੀਤ ਸਿੰਘ, ਸ੍ਰੀ ਸਿਵਰਾਜ ਸਿੰਘ, ਸ੍ਰੀ ਨਿਰਭੈ ਸਿੰਘ, ਸ੍ਰੀ ਸੁਖਦੇਵ ਸਿੰਘ, ਸ੍ਰੀ ਟਹਿਲ ਸਿੰਘ, ਸ੍ਰੀਮਤੀ ਚਰਨਜੀਤ ਕੌਰ, ਸ੍ਰੀ ਪਰਮਿੰਦਰ ਸਿੰਘ, ਸ੍ਰੀ ਨਰਿੰਦਰਪਾਲ ਸਿੰਘ, ਸ੍ਰੀ ਵਿਵੇਕ ਸੂਦ, ਸ੍ਰੀ ਗੁਰਦੇਵ ਸਿੰਘ, ਸ੍ਰੀ ਦਰਸ਼ਨ ਸਿੰਘ, ਸ੍ਰੀ ਭਰਪੂਰ ਸਿੰਘ ਅਤੇ ਸਬੰਧਤ ਬੀ.ਡੀ.ਪੀ.ਓ ਨੂੰ ਮੈਂਬਰ ਨਾਮਜ਼ਦ ਕੀਤਾ ਗਿਆ ਹੈ।
ਇਸੇ ਤਰ੍ਹਾਂ ਹੀ ਸ਼੍ਰੀ ਗੁਰਜੀਤ ਸਿੰਘ ਅਤੇ ਸ਼੍ਰੀ ਵਰਇੰਦਰਪ੍ਰੀਤ ਸਿੰਘ ਨੂੰ ਮਲੌਦ ਮਾਰਕੀਟ ਕਮੇਟੀ ਦਾ ਚੇਅਰਮੈਨ ਅਤੇ ਉਪ ਚੇਅਰਮੈਨ ਬਣਾਇਆ ਗਿਆ ਹੈ ਜਦਕਿ ਸ਼੍ਰੀ ਅਮਰ ਸਿੰਘ, ਸ੍ਰੀ ਪ੍ਰਿਤਪਾਲ ਸਿੰਘ, ਸ੍ਰੀ ਬਹਾਦਰ ਸਿੰਘ, ਸ੍ਰੀ ਗੁਰਜੰਟ ਸਿੰਘ, ਸ੍ਰੀ ਸੰਪੂਰਨ ਸਿੰਘ, ਸ੍ਰੀ ਮਨਜੀਤ ਸਿੰਘ, ਸ੍ਰੀਮਤੀ ਨਰਿੰਦਰ ਕੌਰ, ਸ੍ਰੀਮਤੀ ਕੁਲਵਿੰਦਰ ਕੌਰ, ਸ੍ਰੀ ਸੰਜੀਵ ਪੁਰੀ, ਸ੍ਰੀ ਹਰਪਾਲ ਸਿੰਘ, ਸ੍ਰੀ ਸੋਢੀ ਸਿੰਘ, ਸ੍ਰੀ ਸੰਜੀਵ ਮੋਦਗਿਲ, ਸ੍ਰੀ ਮਨਜੀਤ ਸਿੰਘ, ਸ੍ਰੀ ਜੋਰਾ ਸਿੰਘ, ਅਤੇ ਸਬੰਧਤ ਬੀ.ਡੀ.ਪੀ.ਓ ਨੂੰ ਮੈਂਬਰ ਨਾਮਜ਼ਦ ਕੀਤਾ ਗਿਆ ਹੈ।
ਇਸੇ ਤਰ੍ਹਾਂ ਹੀ ਸ਼੍ਰੀ ਬਲਬੀਰ ਸਿੰਘ ਚੰਦੀ ਨੂੰ ਮਜੀਠਾ ਮਾਰਕੀਟ ਕਮੇਟੀ ਦਾ ਚੇਅਰਮੈਨ ਅਤੇ ਸ਼੍ਰੀ ਅਤੇ ਸ੍ਰੀ ਦੁਰਗਾ ਦਾਸ ਨੂੰ ਉਪ ਚੇਅਰਮੈਨ ਬਣਾਇਆ ਗਿਆ ਹੈ ਜਦ ਕਿ ਸ਼੍ਰੀ ਰਛਪਾਲ ਸਿੰਘ, ਸ੍ਰੀ ਅਮਰਜੀਤ, ਸ੍ਰੀ ਨਿਰਮਲ ਸਿੰਘ, ਸ੍ਰੀ ਮਨੋਜ ਕੁਮਾਰ, ਸ੍ਰੀ ਸਵਿੰਦਰ ਸਿੰਘ, ਸ੍ਰੀ ਸੁੱਚਾ ਸਿੰਘ, ਸ੍ਰੀ ਤਰਸੇਮ ਸਿੰਘ, ਸ੍ਰੀ ਧੀਰ ਸਿੰਘ, ਸ੍ਰੀਮਤੀ ਜੋਗਿੰਦਰ ਕੌਰ, ਸ੍ਰੀ ਅਨੂਪ ਸਿੰਘ, ਸ੍ਰੀ ਸੁਖਦੇਵ ਸਿੰਘ,  ਸ੍ਰੀ ਯੂਨਿਸ ਮਸੀਹ, ਸ੍ਰੀ ਕੁਲਵੰਤ ਸਿੰਘ, ਸ੍ਰੀ ਸਤਨਾਮ ਸਿੰਘ ਸਬੰਧਤ ਬੀ.ਡੀ.ਪੀ.ਓ. ਕਮੇਟੀ ਦੇ ਮੈਂਬਰ ਨਾਮਜ਼ਦ ਕੀਤੇ ਗਏ ਹਨ।
ਗਹਿਰੀ ਮਾਰਕੀਟ ਕਮੇਟੀ ਦਾ ਸ਼੍ਰੀ ਮਨਜੀਤ ਸਿੰਘ ਨੂੰ ਚੇਅਰਮੈਨ ਅਤੇ ਸ਼੍ਰੀ ਸੁਰਜੀਤ ਸਿੰਘ ਨੂੰ ਉਪ ਚੇਅਰਮੈਨ ਬਣਾਇਆ ਗਿਆ ਹੈ ਜਦ ਕਿ ਸ਼੍ਰੀ ਅੰਗਰੇਜ ਸਿੰਘ, ਸ੍ਰੀ ਬਲਰਾਜ ਸਿੰਘ, ਸ੍ਰੀ ਜਗਦੀਪ ਸਿੰਘ, ਸ੍ਰੀ ਰਜਿੰਦਰ ਸਿੰਘ, ਸ੍ਰੀ ਮੰਗਦੇਵ ਸਿੰਘ, ਸ੍ਰੀ ਕਵੰਰਜੀਤ ਸਿੰਘ, ਸ੍ਰੀ ਗੁਰਪ੍ਰੀਤ ਸਿੰਘ, ਸ੍ਰੀਮਤੀ ਕੁਲਵਿੰਦਰ ਕੌਰ, ਸ੍ਰੀ ਗੁਰਵਿੰਦਰ ਸਿੰਘ, ਸ੍ਰੀ ਕੁਨੰਨ ਸਿੰਘ, ਸ੍ਰੀ ਅਮਨਦੀਪ ਸਿੰਘ, ਸ੍ਰੀ ਕੁਲਦੀਪ ਸਿੰਘ, ਸ੍ਰੀ ਦਿਲਸ਼ੇਰ ਸਿੰਘ ਅਤੇ ਸਬੰਧਤ ਬੀ.ਡੀ.ਪੀ.ਓ. ਨੂੰ ਨਾਮਜ਼ਦ ਕੀਤਾ ਗਿਆ ਹੈ।

Facebook Comment
Project by : XtremeStudioz