Close
Menu

ਬਰਨੀਅਰ ਨੇ ਦਿਵਾਇਆ ਭਰੋਸਾ ਕਿ ਉਹ ਸ਼ੀਅਰ ਨੂੰ ਦੇਣਗੇ ਆਪਣਾ ਸਮਰਥਨ

-- 08 June,2017

ਓਟਾਵਾ— ਸਾਬਕਾ ਕੰਜ਼ਰਵੇਟਿਵ ਲੀਡਰਸ਼ਿਪ ਉਮੀਦਵਾਰ ਮੈਕਸਿਮ ਬਰਨੀਅਰ ਵੱਲੋਂ ਪਾਰਟੀ ਦੇ ਨਵੇਂ ਲੀਡਰ ਐਂਡਰਿਊ ਸ਼ੀਅਰ ਨੂੰ ਆਪਣਾ ਪੂਰਾ ਸਮਰਥਨ ਦਿਵਾਉਣ ਦਾ ਭਰੋਸਾ ਦਿੱਤਾ ਗਿਆ ਹੈ। ਹਾਲਾਂਕਿ ਵੋਟਿੰਗ ਪ੍ਰਕਿਰਿਆ ਬਾਰੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਕਈ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ।
ਮੰਗਲਵਾਰ ਸ਼ਾਮ ਨੂੰ ਬਰਨੀਅਰ ਨੇ ਟਵਿੱਟਰ ਉੱਤੇ ਲਿਖਿਆ ਕਿ ਜਿਵੇਂ ਉਨ੍ਹਾਂ ਨੇ ਚੋਣਾਂ ਵਾਲੀ ਰਾਤ ਨੂੰ ਕਿਹਾ ਸੀ ਉਹ ਬਿਨਾਂ ਕਿਸੇ ਸ਼ਰਤ ਦੇ ਨਵੇਂ ਆਗੂ ਐਂਡਰਿਊ ਸ਼ੀਅਰ ਨੂੰ ਪੂਰਾ ਸਮਰਥਨ ਦੇਣਗੇ। ਹਾਲਾਂਕਿ ਕਿਸੇ ਨੇ ਵੀ ਰਸਮੀ ਤੌਰ ਉੱਤੇ ਪਾਰਟੀ ਜਾਂ ਮੀਡੀਆ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ ਹੈ ਪਰ ਬਰਨੀਅਰ ਦੇ ਕੁੱਝ ਸਮਰਥਕਾਂ ਦਾ ਕਹਿਣਾ ਹੈ ਕਿ ਵੋਟਾਂ ਵਿੱਚ ਗੜਬੜ ਹੋਈ ਹੈ। ਪਾਰਟੀ ਦਾ ਕਹਿਣਾ ਹੈ ਕਿ ਸ਼ੀਅਰ ਨੂੰ ਜੇਤੂ ਕਰਾਰ ਦਿੱਤੇ ਜਾਣ ਲਈ 141,633 ਵੋਟਾਂ ਪਈਆਂ ਪਰ ਕੌਂਸਟਿਚੁਐਂਟ ਇਨਫਰਮੇਸ਼ਨ ਮੈਨੇਜਮੈਂਟ ਸਿਸਟਮ (ਸੀਆਈਐਮਐਸ) ਦਾ ਕਹਿਣਾ ਹੈ ਕਿ ਉਸ ਦੇ ਡਾਟਾਬੇਸ ਵਿੱਚ ਦਰਜ ਅੰਕੜਿਆਂ ਅਨੁਸਾਰ ਸਿਰਫ 133,896 ਮੈਂਬਰਾਂ ਨੇ ਹੀ ਵੋਟ ਪਾਈ ਹੈ।
ਪਾਰਟੀ ਦਾ ਕਹਿਣਾ ਹੈ ਕਿ 4000 ਮੈਂਬਰਾਂ ਦੀ ਆਈ.ਡੀ. ਇਸ ਲਈ ਸਿਸਟਮ ਵਿੱਚ ਦਰਜ ਨਹੀਂ ਹੋਈ ਕਿਉਂਕਿ ਉਨ੍ਹਾਂ ਐਲਾਨ ਵਾਲੇ ਦਿਨ ਨਿਜੀ ਤੌਰ ਉੱਤੇ ਵੋਟ ਪਾਈ, ਫਿਰ ਇਸ ਦੇ ਬਾਵਜੂਦ 3400 ਹੋਰ ਵੋਟਾਂ ਦਾ ਰਿਕਾਰਡ ਨਹੀਂ ਮੇਲ ਖਾਂਦਾ, ਇਸ ਉੱਤੇ ਪਾਰਟੀ ਵੱਲੋਂ ਦਿੱਤੀ ਜਾ ਰਹੀ ਸਫਾਈ ਮੁਤਾਬਕ ਮਨੁੱਖੀ ਗਲਤੀ ਕਾਰਨ ਗਲਤੀ ਹੋਈ ਹੋਵੇਗੀ। ਸ਼ੀਅਰ ਦੀ ਜਿੱਤ ਉੱਤੇ ਇਸ ਵਿਵਾਦ ਕਾਰਨ ਪਾਰਟੀ ਵਿੱਚ ਮਸਲਾ ਖੜ੍ਹਾ ਹੋ ਗਿਆ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਸ ਸੰਬੰਧ ਵਿੱਚ ਕੋਈ ਵੀ ਸ਼ਿਕਾਇਤ ਰਸਮੀ ਤੌਰ ਉੱਤੇ ਦਰਜ ਨਹੀਂ ਕਰਵਾਈ ਗਈ।
ਸ਼ੀਅਰ ਨੇ ਕਿਹਾ ਕਿ ਉਨ੍ਹਾਂ ਵੋਟਿੰਗ ਪ੍ਰਕਿਰਿਆ ਦਾ ਮੁਲਾਂਕਣ ਕੀਤਾ ਹੈ ਅਤੇ ਨਤੀਜਿਆਂ ਨੂੰ ਬਿਲਕੁਲ ਸਹੀ ਪਾਇਆ। ਮੰਗਲਵਾਰ ਤੜਕੇ ਸਾਬਕਾ ਉਮੀਦਵਾਰ ਕੈਵਿਨ ਓਲਿਏਰੀ ਨੇ ਕਿਹਾ ਕਿ ਉਹ ਵੋਟਾਂ ਦੀ ਗਿਣਤੀ ਦੁਬਾਰਾ ਕਰਵਾਉਣ ਦੇ ਹੱਕ ਵਿੱਚ ਹਨ।

Facebook Comment
Project by : XtremeStudioz