Close
Menu

ਬਰਮਿੰਘਮ ਦੇ ਮੇਅਰ ਅਗਲੇ ਮਹੀਨੇ ਕਰਨਗੇ ਭਾਰਤ ਦਾ ਦੌਰਾ

-- 08 September,2013

mayor-640x360

ਵਾਸ਼ਿੰਗਟਨ—8 ਸਤੰਬਰ (ਦੇਸ ਪ੍ਰਦੇਸ ਟਾਈਮਜ਼)-  ਅਮਰੀਕੀ ਸ਼ਹਿਰ ਬਰਮਿੰਘਮ ਦੇ ਮੇਅਰ ਭਾਰਤੀ ਸ਼ਹਿਰਾਂ ਦੇ ਨਾਲ ਸੱਭਿਆਚਾਰਕ ਅਤੇ ਆਰਥਕ ਸੰਬੰਧਾਂ ਦਾ ਨਿਰਮਾਣ ਕਰਨ ਦੇ ਲਈ ਅਕਤੂਬਰ ਵਿਚ ਭਾਰਤ ਦੀ ਯਾਤਰਾ ਕਰਨਗੇ। ਆਪਣੀ ਭਾਰਤ ਯਾਤਰਾ ਤੋਂ ਪਹਿਲਾਂ ਮੇਅਰ ਵਿਲੀਅਮ ਬੇਲ ਨੇ ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਿੱਖਿਆਵਾਂ ਦੀ ਲੋੜ ਸੰਸਾਰ ਨੂੰ ਅੱਜ ਸਭ ਤੋਂ ਜ਼ਿਆਦਾ ਹੈ।
ਵਿਲੀਅਮ ਵਾਸ਼ਿੰਗਟਨ ‘ਚ ‘ਮਾਰਚ ਆਨ ਵਾਸ਼ਿੰਗਟਨ’ ਦੀ 50ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਆਯੋਜਿਤ ਇਕ ਸਮਾਗਮ ਵਿਚ ਹਿੱਸਾ ਲੈਣ ਲਈ ਆਏ ਸਨ। ਇਸ ਦੌਰਾਨ ਬੇਲ ਨੇ ਕਿਹਾ ਕਿ ਬਿਹਤਰੀ ਲਈ ਚੀਜ਼ਾਂ ਵਿਚ ਬਦਲਾਅ ਹੋਇਆ ਹੈ। 50 ਸਾਲਾਂ ਪਹਿਲਾਂ ਉਹ ਅਲਬਾਮਾ ਦੇ ਬਰਮਿੰਘਮ ਵਰਗੇ ਸ਼ਹਿਰ ਦਾ ਮੇਅਰ ਬਣਨ ਦਾ ਸੁਪਨਾ ਦੇਖਣ ਦੀ ਵੀ ਸੋਚ ਨਹੀਂ ਸਕਦੇ ਸਨ ਅਤੇ ਅੱਜ ਇਹ ਸੁਪਨਾ ਹਕੀਕਤ ਵਿਚ ਬਦਲ ਗਿਆ ਹੈ। ਬੇਲ ਨੇ ਕਿਹਾ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਮਰੀਕਾ ਦੀਆਂ ਸਾਰੀਆਂ ਨਸਲੀ ਸਮੱਸਿਆਵਾਂ ਖਤਮ ਹੋ ਗਈਆਂ ਹਨ। ਇਸ ਦਿਸ਼ਾ ਵਿਚ ਹੋਰ ਕੰਮ ਕਰਨ ਦੀ ਲੋੜ ਹੈ ਤਾਂ ਜੋ ਹਰ ਕਿਸੇ ਨੂੰ ਸਮਾਨਤਾ ਦਾ ਅਧਿਕਾਰ ਅਤੇ ਲੋੜੀਂਦੇ ਮੌਕੇ ਮਿਲ ਸਕਣ।

Facebook Comment
Project by : XtremeStudioz