Close
Menu

ਬਰਮਿੰਘਮ ਵਿਖੇ ਪੰਜਾਬੀ ਕੌਂਸਲਰ ਤੇ ਉਸ ਦੀ ਪਤਨੀ ‘ਤੇ ਹਮਲਾ, ਦੋ ਸ਼ੱਕੀ ਗ੍ਰਿਫਤਾਰ

-- 28 September,2018

ਲੰਡਨ — ਬਰਮਿੰਘਮ ਦੇ ਹੈਂਡਜ਼ਵਰਥ ਇਲਾਕੇ ਦੀ ਅੱਪਲੈਂਡ ਰੋਡ ਸਥਿਤ ਅੱਪਲੈਂਡ ਫਲਾਂ ਦੀ ਦੁਕਾਨ ਨੂੰ ਕੁਝ ਲੁਟੇਰਿਆਂ ਨੇ ਲੁੱਟਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਲੁਟੇਰਿਆਂ ਵੱਲੋਂ ਪੰਜਾਬੀ ਮੂਲ ਦੇ ਦੁਕਾਨਦਾਰ ਅਤੇ ਕੌਂਸਲਰ ਚਮਨ ਲਾਲ ਅਤੇ ਉਸ ਦੀ ਪਤਨੀ ‘ਤੇ ਹਮਲਾ ਕੀਤੇ ਜਾਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਇਸ ਹਮਲੇ ਵਿਚ ਚਮਨ ਲਾਲ ‘ਤੇ ਚਾਕੂ ਨਾਲ ਹਮਲਾ ਕੀਤਾ ਗਿਆ ਅਤੇ ਉਹ ਲੁਟੇਰਿਆਂ ਦਾ ਸਾਹਮਣਾ ਕਰਦੇ ਹੋਏ ਜ਼ਖਮੀ ਹੋ ਗਏ। ਮੌਕੇ ‘ਤੇ ਮੌਜੂਦ ਕਾਮਿਆਂ ਨੇ ਦੱਸਿਆ ਕਿ ਇਕ ਲੁਟੇਰਾ ਅਤੇ ਔਰਤ ਲੁੱਟਣ ਦੀ ਨੀਅਤ ਨਾਲ ਦੁਕਾਨ ਵਿਚ ਦਾਖਲ ਹੋਏ ਸਨ ਪਰ ਜਦੋਂ ਕੌਂਸਲਰ ਚਮਨ ਲਾਲ ਅਤੇ ਉਨ੍ਹਾਂ ਦੀ ਪਤਨੀ ਵਿਦਿਆਵਤੀ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਚਾਕੂ ਨਾਲ ਹਮਲਾ ਕਰ ਦਿੱਤਾ।

ਘਟਨਾ ਮਗਰੋਂ ਪੁਲਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਦੋਸ਼ੀਆਂ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ। ਕੌਂਸਲਰ ਚਮਨ ਲਾਲ ਦੇ ਬੇਟੇ ਬੱਲ ਨੇ ਹਮਲਵਾਰਾਂ ਦੀ ਜਾਣਕਾਰੀ ਦੇਣ ਵਾਲੇ ਲਈ 1000 ਪੌਂਡ ਦਾ ਇਨਾਮ ਰੱਖਿਆ ਹੈ। ਪੁਲਸ ਵੱਲੋਂ ਇਸ ਮਾਮਲੇ ਵਿਚ 45 ਸਾਲਾ ਲੈਰੀ ਸਿੰਪਸਨ ਅਤੇ 33 ਸਾਲਾ ਜੋਈ ਗਰੈਗਰੀ ਨੂੰ ਗ੍ਰਿਫਤਾਰ ਕਰ ਕੇ ਬਰਮਿੰਘਮ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੋਂ ਉਨ੍ਹਾਂ ਨੂੰ ਬਰਮਿੰਘਮ ਕਰਾਊਨ ਕੋਰਟ ਦੀ 23 ਅਕਤੂਬਰ ਦੀ ਪੇਸ਼ੀ ਤੱਕ ਰਿਮਾਂਡ ‘ਤੇ ਭੇਜ ਦਿੱਤਾ ਗਿਆ।

Facebook Comment
Project by : XtremeStudioz