Close
Menu

ਬਰਲੂਸਕੋਨੀ ਨੇ ਨਵੀਂ ਪਾਰਟੀ ਕੀਤੀ ਲਾਂਚ

-- 26 October,2013

ਰੋਮ—ਇਟਲੀ ਦੇ ਸਾਬਕਾ ਪ੍ਰਧਾਨ ਮੰਤਰੀ ਸਿਲਵੀਓ ਬਰਲੂਸਕੋਨੀ ਨੇ ਇਕ ਨਵੀਂ ਪਾਰਟੀ ਲਾਂਚ ਕੀਤੀ ਹੈ ਜਦੋਂਕਿ ਉਨ੍ਹਾਂ ਨੇ ਪਾਰਟੀ ਦਾ ਨਾਂ ‘ਫੋਰਜਾ ਇਟੈਲੀਆ’ ਰੱਖਿਆ ਹੈ, ਜਿਸ ਦੇ ਬੈਨਰ ਹੇਠ ਉਹ 1994 ‘ਚ ਪਹਿਲੀ ਵਾਰ ਚੋਣਾਂ ਜਿੱਤ ਕੇ ਸੱਤਾ ‘ਚ ਆਏ ਸਨ। ਬਰਲੂਸਕੋਨੀ ਨੇ ਆਪਣੀ ਮੌਜੂਦਾ ਪੀਪਲਜ਼ ਆਫ ਫ੍ਰੀਡਮ (ਪੀ.ਡੀ.ਐੱਲ.) ਪਾਰਟੀ ਦੇ ਵਫਾਦਾਰ ਮੈਂਬਰਾਂ ਨਾਲ ਬੈਠਕ ਤੋਂ ਬਾਅਦ, ਪ੍ਰੈੱਸ ਕਾਨਫਰੰਸ ‘ਚ ਇਸ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਲੇਟਾ ਦੇ ਕਮਜ਼ੋਰ ਗਠਜੋੜ ‘ਚ ਦੂਜੀ ਸਭ ਤੋਂ ਵੱਡੀ ਪਾਰਟੀ ਪੀ. ਡੀ. ਐੱਲ. ਹੀ ਹੈ। ਉਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਏਂਜੇਲੀਨੋ ਅਲਫਾਨੋ ਦੀ ਅਗਵਾਈ ਵਾਲੇ ਪੀ. ਡੀ. ਐੱਫ. ਦੇ ਸਰਕਾਰ ਸਮਰਥਕ ਧੜੇ ਨੇ ਇਸ ਬੈਠਕ ‘ਚ ਹਿੱਸਾ ਨਹੀਂ ਲਿਆ। ਬਰਲੂਸਕੋਨੀ ਨੇ ਦੱਸਿਆ ਕਿ ਪੀ. ਡੀ. ਐੱਲ. ਦੇ ਸਕੱਤਰ ਅਲਫਾਨੋ ਦੀ ਉਨ੍ਹਾਂ ਦੀ ਨਵੀਂ ਪਾਰਟੀ ‘ਫੋਰਜਾ ਇਟੈਲੀਅਨ’ ‘ਚ ਬਰਾਬਰ ਭੂਮਿਕਾ ਨਹੀਂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਉਹ ਪਾਰਟੀ ਦੇ ਨਵੇਂ ਨੇਤਾਵਾਂ ਦੀ ਚੋਣ ਕਰਨਗੇ।

Facebook Comment
Project by : XtremeStudioz