Close
Menu

ਬਰਾਕ ਓਬਾਮਾ ਅਤੇ ਰਿਪਬਲਿਕਨ ਪਾਰਟੀ ‘ਚ ਖਿੱਚੋਤਾਣ

-- 10 March,2015

ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਾਂਗਰਸ ਦੇ ਰਿਪਬਲਿਕਨ ਸੰਸਦ ਮੈਂਬਰਾਂ ਵਲੋਂ ਈਰਾਨ ਨੂੰ ਲਿਖੇ ਗਏ ਪੱਤਰ ਨੂੰ ਰੱਦ ਕਰ ਦਿੱਤਾ ਹੈ। ਓਬਾਮਾ ਨੇ ਕਿਹਾ ਕਿ ਇਸ ਤਰ੍ਹਾਂ ਦਾ ਪੱਤਰ ਲਿਖ ਕੇ ਰਿਪਬਲਿਕਨ ਈਰਾਨ ਦੇ ਕੱਟੜਪੰਥੀ ਤੱਤਾਂ ਦਾ ਸਾਥ ਹੀ ਦੇ ਰਹੇ ਹਨ, ਜੋ ਪਰਮਾਣੂ ਪ੍ਰੋਗਰਾਮ ‘ਤੇ ਗੱਲਬਾਤ ਦਾ ਵਿਰੋਧ ਕਰਦੇ ਹਨ। 47 ਸਿਨੇਟਰਾਂ ਨੇ ਇਸ ਪੱਤਰ ‘ਤੇ ਦਸਤਖ਼ਤ ਕੀਤੇ ਹਨ ਅਤੇ ਇਸ ‘ਚ ਈਰਾਨੀ ਅਗਵਾਈ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਸ ਦੇ ਪਰਮਾਣੂ ਪ੍ਰੋਗਰਾਮ ‘ਤੇ ਹੋਣ ਵਾਲੇ ਸਮਝੌਤੇ ਨੂੰ ਜੇਕਰ ਕਾਂਗਰਸ ਦੀ ਮਨਜ਼ੂਰੀ ਨਹੀਂ ਮਿਲਦੀ ਤਾਂ ਉਸ ਨੂੰ ਓਬਾਮਾ ਦੇ ਕਾਰਜਕਾਲ ਖਤਮ ਹੋਣ ਦੇ ਨਾਲ ਹੀ ਰੱਦ ਕੀਤਾ ਜਾ ਸਕਦਾ ਹੈ।
ਇਸ ਤੋਂ ਪਹਿਲਾਂ ਵ੍ਹਾਈਟ ਹਾਊਸ ਨੇ ਇਸ ਪੱਤਰ ਦੀ ਨਿੰਦਿਆ ਕੀਤੀ ਅਤੇ ਕਿਹਾ ਕਿ ਰਾਸ਼ਟਰਪਤੀ ਓਬਾਮਾ ਦੀ ਵਿਦੇਸ਼ ਨੀਤੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਈਰਾਨੀ ਵਿਦੇਸ਼ ਮੰਤਰੀ ਜਵਾਦ ਜਰੀਫ ਨੇ ਪੱਤਰ ਨੂੰ ਗਲਤ ਪ੍ਰਚਾਰ ਕਹਿੰਦਿਆਂ ਰੱਦ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਈਰਾਨ ਨਾਲ ਅਮਰੀਕਾ, ਰੂਸ, ਬ੍ਰਿਟੇਨ, ਫਰਾਂਸ, ਚੀਨ ਅਤੇ ਜਰਮਨੀ ਉਸ ਦੇ ਵਿਵਾਦਗ੍ਰਸਤ ਪਰਮਾਣੂ ਪ੍ਰੋਗਰਾਮ ‘ਤੇ ਸਮਝੌਤੇ ਲਈ ਗੱਲਬਾਤ ਕਰ ਰਹੇ ਹਨ। ਇਸ ਸਮਝੌਤੇ ‘ਚ ਈਰਾਨ ਦੀਆਂ ਪਰਮਾਣੂ ਸਰਗਰਮੀਆਂ ਨੂੰ ਸੀਮਤ ਕੀਤਾ ਜਾਵੇਗਾ। ਪੱਛਮੀ ਦੇਸ਼ਾਂ ਨੂੰ ਸ਼ੱਕ ਹੈ ਕਿ ਈਰਾਨ ਪਰਮਾਣੂ ਹਥਿਆਰ ਬਣਾਉਣ ਦਾ ਯਤਨ ਕਰ ਰਿਹਾ ਹੈ, ਜਦਕਿ ਈਰਾਨ ਦਾ ਕਹਿਣੈ ਕਿ ਉਸ ਦੀਆਂ ਪਰਮਾਣੂ ਸਰਗਰਮੀਆਂ ਦਾ ਟੀਚਾ ਊਰਜਾ ਦੀਆਂ ਲੋੜਾਂ ਨੂੰ ਪੂਰਾ ਕਰਨਾ ਹੈ।

Facebook Comment
Project by : XtremeStudioz