Close
Menu

ਬਰੂਮ ਦੇ ਤੂਫਾਨ ‘ਚ ਉਡੇ ਸਕਾਰਚਰਸ

-- 26 September,2013

ਜੈਪੁਰ ,26 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਓਪਨਰ ਨੀਲ ਬਰੂਮ (117) ਨੇ ਤੂਫਾਨੀ ਬੱਲੇਬਾਜ਼ੀ ਕਰਦਿਆਂ ਟੀ-20 ਵਿਚ ਆਪਣਾ ਪਹਿਲਾ ਸੈਂਕੜਾ ਲਗਾਇਆ, ਜਿਸ ਦੀ ਬਦੌਲਤ ਨਿਊਜ਼ੀਲੈਂਡ ਦੀ ਓਟਾਗੋ ਵੋਲਟਸ ਨੇ ਪਰਥ ਸਕਾਰਚਰਸ ਨੂੰ ਚੈਂਪੀਅਨਜ਼ ਲੀਗ ਟੂਰਨਾਮੈਂਟ ਦੇ ਗਰੁੱਪ-ਏ ਮੈਚ ‘ਚ ਬੁੱਧਵਾਰ ਨੂੰ 62 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ।
ਇਸ ਦੇ ਨਾਲ ਹੀ ਨੀਲ ਬਰੂਮ ਇਸ ਸੈਸ਼ਨ ਵਿਚ ਸੈਂਕੜਾ ਲਗਾਉਣ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ। ‘ਮੈਨ ਆਫ ਦਿ ਮੈਚ’ ਬਰੂਮ ਨੇ ਸਿਰਫ 56 ਗੇਂਦਾਂ ‘ਚ 9 ਚੌਕਿਆਂ ਤੇ 8 ਛੱਕਿਆਂ ਦੀ ਮਦਦ ਨਾਲ 117 ਦੌੜਾਂ ਬਣਾਈਆਂ। ਓਟਾਗੋ ਨੇ ਚਾਰ ਵਿਕਟਾਂ ‘ਤੇ 242 ਦੌੜਾਂ ਦਾ ਵੱਡਾ ਸਕੋਰ ਬਣਾਇਆ ਹਾਲਾਂਕਿ ਪਰਥ ਟੀਮ ਨੇ ਛੇ ਵਿਕਟਾਂ ‘ਤੇ 180 ਦੌੜਾਂ ਦਾ ਸਕੋਰ ਬਣਾਇਆ ਪਰ ਟੀਚਾ ਪਹਾੜ ਵਰਗਾ ਹੋਣ ਕਾਰਨ ਇਹ ਆਸਟ੍ਰੇਲੀਆਈ ਟੀਮ ਇਸ ਦੇ ਨੇੜੇ-ਤੇੜੇ ਵੀ ਨਹੀਂ ਪਹੁੰਚ ਸਕੀ। ਕੁਆਲੀਫਾਇਰ ਤੋਂ ਮੁੱਖ ਦੌਰ ਵਿਚ ਪਹੁੰਚੇ ਓਟਾਗੋ ਲਈ ਬਰੂਮ ਦੇ ਸੈਂਕੜੇ ਤੋਂ ਇਲਾਵਾ ਰਿਆਨ ਟੇਨ ਡੋਏਸ਼ਕਾਟੇ ਨੇ 66 ਤੇ ਡੇਰੇਕ ਡੀ ਬੂਰਡਰ ਨੇ 45 ਦੌੜਾਂ ਦੀਆਂ ਧਮਾਕੇਦਾਰ ਪਾਰੀਆਂ ਖੇਡੀਆਂ।ਬਰੂਮ ਨੇ ਡੋਏਸ਼ਕਾਟੇ ਨਾਲ ਚੌਥੀ ਵਿਕਟ ਲਈ ਸਿਰਫ 8 ਓਵਰਾਂ ਵਿਚ 128 ਦੌੜਾਂ ਦੀ ਤੂਫਾਨੀ ਸਾਂਝੇਦਾਰੀ ਕੀਤੀ। ਇਸ ਸਾਂਝੇਦਾਰੀ ਨੇ ਹੀ ਓਟਾਗੋ ਲਈ ਵੱਡੇ ਸਕੋਰ ਦਾ ਆਧਾਰ ਬਣਾ ਦਿੱਤਾ।

Facebook Comment
Project by : XtremeStudioz