Close
Menu

ਬਰੈਂਪਟਨ ਦੇ ਬਜ਼ੁਰਗ ਦੀ ਮਾਲਟਨ ਗੁਰੂਘਰ ਸਾਹਮਣੇ ਹਾਦਸੇ ਵਿਚ ਮੌਤ

-- 04 August,2015

ਮਿਸੀਸਾਗਾ : ਪਛਲੀ ਰਾਤ ਮਾਲਟਨ ਗੁਰੂਘਰ ਸਾਹਮਣੇ ਇਕ ਬਜ਼ੁਰਗ ਵਿਅਕਤੀ ਦੀ ਟ੍ਰਾਂਸਪੋਰਟ ਟਰੱਕ ਨਾਲ ਟੱਕਰ ਹੋ ਜਾਣ ਕਾਰਨ ਮੌਤ ਹੋ ਗਈ। ਟੱਕਰ ਨਾਲ ਮਾਰੇ ਗਏ ਇਸ ਬਜ਼ੁਰਗ ਵਿਅਕਤੀ ਦੀ ਪਹਿਚਾਣ ਪੁਲੀਸ ਵੱਲੋਂ 69 ਸਾਲ ਦੇ ਬਰੈਂਪਟਨ ਵਾਸੀ ਸੁਰਿੰਦਰ ਗਰੇਵਾਲ ਵੱਜੋਂ ਕੀਤੀ ਗਈ ਹੈ। ਪੀਲ ਰੀਜਨਲ ਪੁਲੀਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਨ੍ਹਾਂ ਨੂੰ ਏਅਰਪੋਰਟ ਰੋਡ ਅਤੇ ਵਿਕਟਰੀ ਕ੍ਰਿਸੈਂਟ ਲਾਗੇ ਇਸ ਬਜ਼ੁਰਗ ਵਿਅਕਤੀ ਦੀ ਲਾਸ਼ ਮਿਲੀ ਸੀ।

ਪੁਲੀਸ ਨੂੰ ਰਾਤ 9:30 ਵਜੇ ਦੇ ਲਗਭਗ ਸੱਦਿਆ ਗਿਆ ਸੀ। ਪੁਲੀਸ ਵੱਲੋਂ ਸੁਰਿੰਦਰ ਗਰੇਵਾਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪੈਰਾਮੈਡਿਕਸ ਵੱਲੋਂ ਜਾਂਚ ਪੜਤਾਲ ਤੋਂ ਬਾਅਦ ਬਜ਼ੁਰਗ ਸੁਰਿੰਦਰ ਨੂੰ ਮ੍ਰਿਤ ਐਲਾਨ ਦਿੱਤਾ ਗਿਆ।  ਪੁਲੀਸ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਵਿਅਕਤੀ ਦੀ ਮੌਤ ਕੋਲੋਂ ਲੰਘ ਰਹੇ ਇਕ ਟ੍ਰਾਂਸਪੋਰਟ ਟਰੱਕ ਨਾਲ ਹੋਈ ਟੱਕਰ ਤੋਂ ਬਾਅਦ ਹੋਈ ਹੈ। ਪੁਲੀਸ ਵੱਲੋਂ ਟਰੱਕ ਦੇ ਡਰਾਈਵਰ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਰਾਹਗੀਰਾਂ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਸੁਰਿੰਦਰ ਸਿੰਘ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਜਦੋਂ ਉਨਹਾਂ ਦੀ ਇਸ ਟਰੱਕ ਨਾਲ ਟੱਕਰ ਹੋ ਗਈ। ਪੁਲੀਸ ਵੱਲੋਂ ਹਾਲੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Facebook Comment
Project by : XtremeStudioz