Close
Menu

ਬਰੈਂਪਟਨ ਵਿਖੇ ਇਕੱਲੀ ਕਾਰ ਹੋਈ ਹਾਦਸੇ ਦੀ ਸ਼ਿਕਾਰ, 25 ਸਾਲਾ ਨੌਜਵਾਨ ਦੀ ਹਾਲਤ ਗੰਭੀਰ

-- 09 January,2017

ਬਰੈਂਪਟਨ— ਕੈਨੇਡਾ ਦੇ ਬਰੈਂਪਟਨ ਵਿਖੇ ਇਕ ਇਕੱਲੀ ਕਾਰ ਹੀ ਹਾਦਸੇ ਦੀ ਸ਼ਿਕਾਰ ਹੋ ਗਈ, ਜਿਸ ਵਿਚ 25 ਸਾਲਾ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਇਹ ਹਾਦਸੇ ਹਾਰਟ ਲੇਕ ਨੇੜੇ ਸ਼ਨੀਵਾਰ ਸ਼ਾਮ ਨੂੰ ਵਾਪਰਿਆ। ਪੁਲਸ ਦੇ ਮੁਤਾਬਕ ਹਾਦਸੇ ਤੋਂ ਪਹਿਲਾਂ ਇਹ ਵਿਅਕਤੀ ਕਈ ਲੇਨਜ਼ ਨੂੰ ਟੱਪਦਾ ਹੋਇਆ ਜਾ ਰਿਹਾ ਸੀ, ਜਿਸ ਦੌਰਾਨ ਉਸ ਦੀ ਕਾਰ ਇਕ ਖੰਭੇ ਨਾਲ ਟਕਰਾਅ ਗਈ। ਪੁਲਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਹਾਦਸੇ ਤੋਂ ਬਾਅਦ ਇਹ ਵਿਅਕਤੀ ਕਾਰ ਦੇ ਵਿਚ ਹੀ ਫਸ ਗਿਆ, ਜਿਸ ਨੂੰ ਫਾਇਰ ਫਾਈਟਰ ਵਿਭਾਗ ਦੇ ਲੋਕਾਂ ਨੇ ਕਾਰ ਤੋਂ ਬਾਹਰ ਕੱਢਿਆ। ਵਿਅਕਤੀ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ।

Facebook Comment
Project by : XtremeStudioz