Close
Menu

ਬਲੈਕਮੇਲਰਾਂ ਨੇ ਮੈਨੂੰ ਬਦਨਾਮ ਕਰਨ ਦੀ ਸਾਜ਼ਿਸ਼ ਘੜੀ: ਕੇਜਰੀਵਾਲ

-- 06 April,2015

ਨਵੀਂ ਦਿੱਲੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ (ਆਪ) ਜਦੋਂ ਦੀ ਸੱਤਾ ’ਚ ਆੲੀ ਹੈ, ੳੁਦੋਂ ਤੋਂ ਹੀ ੳੁਨ੍ਹਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਘੜੀ ਜਾ ਰਹੀ ਹੈ। ੳੁਨ੍ਹਾਂ ਦਾਅਵਾ ਕੀਤਾ ਕਿ ਬਲੈਕਮੇਲਰ ਅਤੇ ਭ੍ਰਿਸ਼ਟ ਲੋਕ ਇਕੱਠੇ ਹੋ ਕੇ ੳੁਨ੍ਹਾਂ ਦੀ ਦਿਖ ਨੂੰ ਢਾਹ ਲਾੳੁਣ ਦੀ ਕੋਸ਼ਿਸ਼ ਕਰ ਰਹੇ ਹਨ।  ਮੁੱਖ ਮੰਤਰੀ ਨੇ ਆਪਣੇ ਭਾਸ਼ਨ ਦੌਰਾਨ ਕਿਸੇ ਦਾ ਨਾਮ ਨਹੀਂ ਲਿਆ ਅਤੇ ਸਿਰਫ਼ ਐਨਾ ਕਿਹਾ ਕਿ ੳੁਨ੍ਹਾਂ ਨੂੰ ਗਾਲ੍ਹਾਂ ਕੱਢ ਕੇ ਕੋੲੀ 24 ਘੰਟਿਆਂ ਅੰਦਰ ਸ਼ੋਹਰਤ ਹਾਸਲ ਕਰ ਸਕਦਾ ਹੈ।
ਦਿੱਲੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾੲੀਨ ਨੰਬਰ 1031 ਨੂੰ ਮੁਡ਼ ਤੋਂ ਸ਼ੁਰੂ ਕਰਨ ਮੌਕੇ ੳੁਨ੍ਹਾਂ ੳੁਕਤ ਵਿਚਾਰ ਪ੍ਰਗਟਾਏ। ਇਹ ਹੈਲਪਲਾੲੀਨ ਸਰਕਾਰੀ ਦਫ਼ਤਰਾਂ ’ਚੋਂ ਰਿਸ਼ਵਤਖੋਰੀ ’ਤੇ ਨੱਥ ਪਾੳੁਣ ਲੲੀ ਸ਼ੁਰੂ ਕੀਤੀ ਗੲੀ ਹੈ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ‘ਆਪ’ ਸਰਕਾਰ ਦਿੱਲੀ ਨੂੰ ਭ੍ਰਿਸ਼ਟਾਚਾਰ ਮੁਕਤ ਬਣਾੳੁਣ ਲੲੀ ਵਚਨਬੱਧ ਹੈ। ੳੁਨ੍ਹਾਂ ਦਾਅਵਾ ਕੀਤਾ ਕਿ ਤਕਨਾਲੋਜੀ ਦੀ ਵੱਡੇ ਪੱਧਰ ’ਤੇ ਵਰਤੋਂ ਕਰਕੇ ਦਿੱਲੀ ਨੂੰ ਅਗਲੇ ਪੰਜ ਸਾਲਾਂ ’ਚ ਭ੍ਰਿਸ਼ਟਾਚਾਰ ਮੁਕਤ ਪਹਿਲੇ ਪੰਜ ਸ਼ਹਿਰਾਂ ਦੀ ਕਤਾਰ ’ਚ ਖਡ਼੍ਹਾ ਕਰ ਦਿੱਤਾ ਜਾਵੇਗਾ।

Facebook Comment
Project by : XtremeStudioz