Close
Menu

ਬਸਪਾ ਨਾਲ ਗੱਠਜੋੜ ਦਾ ਮਕਸਦ ਮੁਲਾਇਮ ਨੂੰ ਜਿਤਾਉਣਾ: ਅਖਿਲੇਸ਼

-- 27 February,2019

ਲਖਨਊ, 27 ਫਰਵਰੀ
ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਗੱਠਜੋੜ ’ਤੇ ਆਪਣੇ ਪਿਤਾ ਦੀ ਨਾਰਾਜ਼ਗੀ ਸਹੇੜਨ ਵਾਲੇ ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀ ਅਖਿਲੇਸ਼ ਯਾਦਵ ਨੇ ਅੱਜ ਕਿਹਾ ਕਿ ਮੁਲਾਇਮ ਸਿੰਘ ਯਾਦਵ ਨੂੰ ਰਿਕਾਰਡ ਵੋਟਾਂ ਨਾਲ ਲੋਕ ਸਭਾ ਚੋਣਾਂ ਜਿਤਾਉਣ ਲਈ ਉਨ੍ਹਾਂ ਬਸਪਾ ਨਾਲ ਹੱਥ ਮਿਲਾਇਆ ਹੈ।
ਅਖਿਲੇਸ਼ ਨੇ ਕਿਹਾ, ‘ਮੈਂ ਬਸਪਾ ਨਾਲ ਗੱਠਜੋੜ ਇਸ ਲਈ ਕੀਤਾ ਹੈ ਕਿ ਨੇਤਾ ਜੀ (ਮੁਲਾਇਮ) ਨੂੰ ਰਿਕਾਰਡ ਵੋਟਾਂ ਨਾਲ ਜਿਤਾਇਆ ਜਾ ਸਕੇ। ਉਹ ਭਾਵੇਂ ਜਿੱਥੋਂ ਮਰਜ਼ੀ ਚੋਣ ਲੜਨ।’ ਉਨ੍ਹਾਂ ਕਿਹਾ ਕਿ ਉਹ ਸੰਵਿਧਾਨ ਨੂੰ ਅਜਿਹੇ ਲੋਕਾਂ ਤੋਂ ਬਚਾਉਣ ਦੀ ਲੜਾਈ ਲੜ ਰਹੇ ਹਨ, ਜਿਨ੍ਹਾਂ ਸੰਵਿਧਾਨ ਦੇ ਨਾਲ ਨਾਲ ਰਾਸ਼ਟਰੀ ਸਵੈ ਸੇਵਕ ਸੰਘ ਦੀ ਵੀ ਸਹੁੰ ਖਾਧੀ ਹੋਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਭਾਜਪਾ ਨੂੰ ਹਰਾਉਣਾ ਤੇ ਦੇਸ਼ ਨੂੰ ਨਵਾਂ ਪ੍ਰਧਾਨ ਮੰਤਰੀ ਦੇਣਾ ਹੈ ਅਤੇ ਮੱਧ ਪ੍ਰਦੇਸ਼ ਤੇ ਉੱਤਰਾਖੰਡ ’ਚ ਵੀ ਬਸਪਾ ਨਾਲ ਗੱਠਜੋੜ ਕਰਨ ਪਿੱਛੇ ਸਪਾ ਦਾ ਇਹੀ ਟੀਚਾ ਹੈ।

Facebook Comment
Project by : XtremeStudioz