Close
Menu

ਬਸਪਾ ਯੋਗਾ ਪ੍ਰੋਗਰਾਮ ਮਨਾਉਣ ਦੇ ਖਿਲਾਫ਼ ਨਹੀਂ-ਮਾਇਆਵਤੀ

-- 15 June,2015

ਲਖਨਊ, 15 ਜੂਨ – ਬਸਪਾ ਸੁਪਰੀਮੋ ਮਾਇਆਵਤੀ ਨੇ ਕਿਹਾ ਕਿ ਉਹ 21 ਜੂਨ ਨੂੰ ਆ ਰਹੇ ਅੰਤਰਰਾਸ਼ਟਰੀ ਯੋਗਾ ਦਿਵਸ ਦਾ ਸਵਾਗਤ ਕਰਦੇ ਹਨ, ਪਰ ਭਾਜਪਾ ਜਿਸ ਤਰੀਕੇ ਨਾਲ ਇਸ ਨੂੰ ਮਨਾਉਣ ਸਬੰਧੀ ਫਿਰਕੂ ਰੰਗਤ ਦੇ ਰਹੀ ਹੈ, ਉਹ ਉਸ ਦਾ ਵਿਰੋਧ ਕਰਦੇ ਹਨ | ਮਾਇਆਵਤੀ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਾਡੀ ਪਾਰਟੀ 21 ਜੂਨ ਨੂੰ ਹੋਣ ਵਾਲੇ ਅੰਤਰਰਾਸ਼ਟਰੀ ਯੋਗਾ ਦਿਵਸ ਪ੍ਰੋਗਰਾਮ ਦੇ ਖਿਲਾਫ ਨਹੀਂ, ਪਰ ਜਿਸ ਤਰੀਕੇ ਨਾਲ ਭਾਜਪਾ ਤੇ ਉਸ ਦੇ ਸਹਿਯੋਗੀ ਸੰਗਠਨ ਇਸ ਨੂੰ ਫਿਰਕੂ ਰੰਗਤ ਦੇ ਕੇ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਨਿੰਦਣਯੋਗ ਹੈ | ਉਨ੍ਹਾਂ ਨਰਿੰਦਰ ਮੋਦੀ ਸਰਕਾਰ ‘ਤੇ ਕਈ ਵਿਵਾਦਗ੍ਰਸਤ ਪਰੰਪਰਾਵਾਂ ਸ਼ੁਰੂ ਕਰਨ ਦਾ ਦੋਸ਼ ਵੀ ਲਗਾਇਆ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਬਾਰੇ ‘ਚ ਇਹ ਜ਼ਾਹਿਰ ਹੋਇਆ ਹੈ ਕਿ ਉਸ ਨੇ ਲੋਕਤੰਤਰਿਕ ਪਰੰਪਰਾਵਾਂ ‘ਤੇ ਅਮਲ ਕਰਨ ਦੀ ਬਜਾਏ ਕਈ ਨਵੀਆਂ ਵਿਵਾਦਪ੍ਰਸਤ ਪਰੰਪਰਾਵਾਂ ਸ਼ੁਰੂ ਕੀਤੀਆਂ ਹਨ, ਜਿਸ ਤੋਂ ਉਨ੍ਹਾਂ ਦੀ ਮਾੜੀ ਮਾਨਸਿਕਤਾ ਦਾ ਪਤਾ ਚੱਲਦਾ ਹੈ |

Facebook Comment
Project by : XtremeStudioz