Close
Menu

ਬਾਇਕਾਟ ਨੇ ਇੰਗਲੈਂਡ ਦੇ 5-0 ਨਾਲ ਹਾਰਨ ਦੀ ਕੀਤੀ ਭਵਿੱਖਬਾਣੀ

-- 17 December,2013

ਲੰਡਨ – ਇੰਗਲੈਂਡ ਦੇ ਦਿੱਗਜ ਕ੍ਰਿਕਟਰ ਜਿਓਫ੍ਰੀ ਬਾਇਕਾਟ ਨੇ ਏਸ਼ੇਜ਼ ਸੀਰੀਜ਼ ‘ਚ ਰਾਸ਼ਟਰੀ ਟੀਮ ਦੇ ਖਰਾਬ ਪ੍ਰਦਰਸ਼ਨ ਅਤੇ 0-2 ਨਾਲ ਪੱਛੜਨ ਦੇ ਨਾਲ ਹੀ ਉਸ ਦੀ ਮੇਜ਼ਬਾਨ ਟੀਮ ਆਸਟ੍ਰੇਲੀਆ ਹੱਥੋਂ 0-5 ਨਾਲ ਕਰਾਰੀ ਹਾਰ ਦੀ ਭਵਿੱਖਬਾਣੀ ਕਰ ਦਿੱਤੀ ਹੈ। ਬਾਇਕਾਟ ਨੇ ਕਿਹਾ ਕਿ ਇੰਗਲੈਂਡ ਦੇ ਇਤਿਹਾਸ ‘ਚ ਇਹ ਕਿਸੇ ਬੁਰੇ ਸੁਪਨੇ ਦੀ ਤਰ੍ਹਾਂ ਹੋਵਗਾ ਪਰ ਉਨ੍ਹਾਂ ਨੂੰ ਡਰ ਹੈ ਕਿ ਪੁਰਾਣਾ ਵਿਰੋਧੀ ਆਸਟ੍ਰੇਲੀਆ ਇੰਗਲਿਸ਼ ਟੀਮ ਨੂੰ ਕਲੀਨ ਸਵੀਪ ਦੇ ਨਾਲ ਕਰਾਰੀ ਹਾਰ ਦੇ ਕੇ ਆਪਣੀ ਪਿਛਲੀ ਹਾਰ ਦਾ ਬਦਲਾ ਲਵੇਗਾ। ਬਾਇਕਾਟ ਨੇ ਕਿਹਾ, ”ਮੈਂ ਕਦੇ ਸੁਪਨੇ ‘ਚ ਵੀ ਨਹੀਂ ਸੋਚਿਆ ਸੀ ਕਿ ਇੰਗਲੈਂਡ ਦਾ ਇੰਨਾ ਬੁਰਾ ਹਾਲ ਹੋਵੇਗਾ ਪਰ ਹੁਣ ਮੈਂ ਦੇਖ ਸਕਦਾ ਹਾਂ ਕਿ ਟੀਮ 0-5 ਦੀ ਸ਼ਰਮਨਾਕ ਹਾਰ ਝੱਲਣ ਦੇ ਵੀ ਨੇੜੇ ਪਹੁੰਚ ਚੁੱਕੀ ਹੈ।

Facebook Comment
Project by : XtremeStudioz