Close
Menu

ਬਾਕਸ ਆਫਿਸ ‘ਤੇ ਪਰਿਣੀਤੀ ਨੇ ਦਿੱਤੀ ਪ੍ਰਿਯੰਕਾ ਨੂੰ ਮਾਤ

-- 07 September,2013

priyanka-and-parineeti

ਮੁੰਬਈ- ਬਾਲੀਵੁੱਡ ਦੀ ਅਭਿਨੇਤਰੀ ਪਰਿਣੀਤੀ ਚੋਪੜਾ ਨੇ ਬਾਕਸ ਆਫਿਸ ਦੀ ਰੇਸ ‘ਚ ਆਪਣੀ ਭੈਣ ਪ੍ਰਿਯੰਕਾ ਚੋਪੜਾ ਤੋਂ ਬਾਜੀ ਮਾਰ ਲਈ ਹੈ।
ਪਰਿਣੀਤੀ ਚੋਪੜਾ ਅਤੇ ਪ੍ਰਿਯੰਕਾ ਚੋਪੜਾ ਦੋਵਾਂ ਦੀਆਂ ਫਿਲਮਾਂ ਸ਼ੁੱਕਰਵਾਰ 6 ਸਤੰਬਰ ਨੂੰ ਇਕੋ ਦਿਨ ਰਿਲੀਜ ਹੋਈਆਂ ਹਨ। ਪ੍ਰਿਯੰਕਾ ਚੋਪੜਾ ਦੀ ਜਿੱਥੇ ਅਪੂਰਵ ਲਾਖੀਆ ਨਿਰਦੇਸ਼ਿਤ ‘ਜੰਜ਼ੀਰ’ ਦੀ ਰੀਮੇਕ ਪ੍ਰਦਰਸ਼ਿਤ ਹੋਈ ਹੈ ਉਥੇ ਹੀ ਪਰਿਣੀਤੀ ਦੀ ਯਸ਼ ਰਾਜ ਬੈਨਰ ਹੇਠ ਬਣੀ ਫਿਲਮ ‘ਸ਼ੁੱਧ ਦੇਸੀ ਰੋਮਾਂਸ’ ਵੀ 6 ਸਤੰਬਰ ਨੂੰ ਪ੍ਰਦਰਸ਼ਿਤ ਹੋਈ। 6 ਸਤੰਬਰ ਨੂੰ ਬਾਕਸ ਆਫਿਸ ‘ਤੇ ਉਪਲਬਧ ਆੰਕੜਿਆਂ ਦੇ ਅਨੁਸਾਰ ਪਰਿਣੀਤੀ ਦੀ ਫਿਲਮ ਨੇ ਪ੍ਰਿਯੰਕਾ ਦੀ ਫਿਲਮ ਤੋਂ ਜ਼ਿਆਦਾ ਦਾ ਕਾਰੋਬਾਰ ਕੀਤਾ ਹੈ। ਲਗਭਗ 70 ਕਰੋੜ ਦੇ ਬਜਟ ‘ਚ ਬਣੀ ‘ਜੰਜ਼ੀਰ’ ਦੀ ਰੀਮੇਕ ਨੇ ਸ਼ੁੱਕਰਵਾਰ ਨੂੰ 4 ਕਰੋੜ ਦਾ ਕਾਰੋਬਾਰ ਕੀਤਾ ਉਥੇ ਹੀ 30 ਕਰੋੜ ਦੇ ਬਜਟ ‘ਚ ਬਣੀ ਫਿਲਮ ‘ਸ਼ੁੱਧ ਦੇਸੀ ਰੋਮਾਂਸ’ ਨੇ 7 ਕਰੋੜ ਦਾ ਕਾਰੋਬਾਰ ਕੀਤਾ ਹੈ। ਸ਼ੁਰੂਆਤੀ ਆੰਕੜਿਆਂ ਨੂੰ ਦੇਖ ਕੇ ਪਤਾ ਚਲਦਾ ਹੈ ਕਿ ਪਰਿਣੀਤੀ ਨੇ ਪ੍ਰਿਯੰਕਾ ਤੋਂ ਬਾਜੀ ਮਾਰ ਲਈ ਹੈ।

Facebook Comment
Project by : XtremeStudioz