Close
Menu

ਬਾਜਵਾ ਦੀ ਰਾਸ਼ਟਰਪਤੀ ਨੂੰ ਓ.ਆਰ.ਓ.ਪੀ ਲਾਗੂ ਕਰਨ ਲਈ ਦਖਲ ਦੇਣ ਦੀ ਅਪੀਲ

-- 28 August,2015

ਮੋਦੀ ਨੂੰ ਦੇਸ਼ ਦੇ ਬਹਾਦਰ ਫੌਜ਼ੀਆਂ ਨਾਲ ਵਾਅਦਾ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ

ਚੰਡੀਗੜ•, 28 ਅਗਸਤ: ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਵਨ ਰੈਂਕ ਵਨ ਪੈਨਸ਼ਨ ਲਾਗੂ ਕਰਨ ਲਈ ਰਾਸ਼ਟਰਪਤੀ ਪ੍ਰਣਵ ਮੁਖਰਜੀ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਵਾਅਦਾ ਪੂਰਾ ਕਰਨਾ ਚਾਹੀਦਾ ਹੈ ਜਾਂ ਫਿਰ ਕੁਰਸੀ ਛੱਡ ਦੇਣੀ ਚਾਹੀਦੀ ਹੈ।

ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਰਾਸ਼ਟਰਪਤੀ ਮੁਖਰਜੀ ਨੂੰ ਲਿੱਖੇ ਪੱਤਰ ‘ਚ ਕਿਹਾ ਹੈ ਕਿ ਕਿਰਪਾ ਕਰਕੇ ਆਪਣੇ ਵਿਵੇਕ ਦਾ ਫਾਇਦਾ ਲੈਂਦਿਆਂ ਪ੍ਰਧਾਨ ਮੰਤਰੀ ਨੂੰ ਸਲਾਹ ਦਿਓ। ਅੰਕੜਿਆਂ, ਖਾਤਿਆਂ ਤੇ ਵਿੱਤੀ ਯੋਜਨਾਬੰਦੀ ‘ਤੇ ਫੈਸਲਾ ਲੈਣ ਤੋਂ ਪਹਿਲਾਂ ਵਿਚਾਰ ਕੀਤਾ ਜਾਂਦਾ ਹੈ, ਨਾ ਕਿ ਬਾਅਦ ਵਿਚ। ਹੁਣ ਉਨ•ਾਂ ਲਈ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਦਾ ਹੈ। ਉਨ•ਾਂ ਨੂੰ ਵਾਅਦੇ ਪੂਰੇ ਕਰਨੇ ਚਾਹੀਦੇ ਹਨ ਜਾਂ ਫਿਰ ਕਿਸੇ ਹੋਰ ਲਈ ਸਰਕਾਰ ਛੱਡ ਦੇਣੀ ਚਾਹੀਦੀ ਹੈ।

ਉਨ•ਾਂ ਨੇ ਰਾਸ਼ਟਰਪਤੀ ਨੂੰ ਭਾਰਤ ਦੇ ਮੁਖੀ ਤੇ ਆਰਮਡ ਫੋਰਸਾਂ ਦੇ ਸੁਪਰੀਮ ਕਮਾਂਡਰ ਵਜੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਸਰਕਾਰ ਤੇ ਪ੍ਰਧਾਨ ਮੰਤਰੀ ਨੂੰ ਬਿਨ•ਾਂ ਕਿਸੇ ਦੇਰੀ ਤੋਂ ਸਾਬਕਾ ਫੌਜ਼ੀਆਂ ਲਈ ਵਨ ਰੈਂਕ ਵਨ ਪੈਨਸ਼ਨ ਲਾਗੂ ਕਰਨ ਲਈ ਹਿਦਾਇਤਾਂ ਦੇਣ ਦੀ ਅਪੀਲ ਕੀਤੀ ਹੈ।

ਉਨ•ਾਂ ਨੇ ਕਿਹਾ ਕਿ ਹਾਲਾਤ ਹੁਣ ਗੰਭੀਰ ਹੋ ਚੁੱਕੇ ਹਨ, ਕਿਉਂਕਿ ਹਜ਼ਾਰਾਂ ਸਾਬਕਾ ਫੌਜ਼ੀ ਸ਼ਾਂਤੀਪੂਰਨ ਤਰੀਕੇ ਨਾਲ ਸੰਘਰਸ਼ ਕਰਦਿਆਂ ਜੰਤਰ ਮੰਤਰ ਵਿਖੇ ਲੜੀਵਾਰ ਭੁੱਖ ਹੜ•ਤਾਲ ਕਰ ਰਹੇ ਹਨ। ਇਨ•ਾਂ ‘ਚੋਂ ਚਾਰ ਹੁਣ ਮਰਨ ਵਰਤ ‘ਤੇ ਹਨ। ਭੁੱਖ ਹੜ•ਤਾਲੀਆਂ ‘ਚੋਂ ਇਕ ਕਰਨਲ ਪੁਸ਼ਪਿੰਦਰ ਸਿੰਘ ਨੂੰ ਹੁਣ ਫੌਜ਼ ਦੇ ਰਿਸਰਚ ਤੇ ਰੇਫਰਲ ਹਸਪਤਾਲ ਦੇ ਆਈ.ਸੀ.ਯੂ ‘ਚ ਭਰਤੀ ਕਰਵਾਇਆ ਗਿਆ ਹੈ। ਇਸੇ ਤਰ•ਾਂ, ਬਾਕੀਆਂ ਦੀ ਸਿਹਤ ਵੀ ਲਗਭਗ ਠੀਕ ਠਾਕ ਹੈ। ਹਰ ਰੋਜ਼ ਸਾਡੀ ਅਜ਼ਾਦੀ ਦੇ ਮਹਾਨ ਰੱਖਿਅਕਾਂ ਦੇ ਹਜ਼ਾਰਾਂ ਸਮਰਥਕ ਤੇ ਹਿਤੈਸ਼ੀ ਪ੍ਰਦਰਸ਼ਨ ਸਥਾਨ ‘ਤੇ ਇਕੱਠੇ ਹੁੰਦੇ ਹਨ।

ਉਨ•ਾਂ ਨੇ ਕਿਹਾ ਕਿ ਦੇਸ਼ ਦੇ ਲੋਕ ਸਰਕਾਰ ਦੇ ਦਿੱਲੀ ਪੁਲਿਸ ਨੂੰ ਸਾਬਕਾ ਫੌਜ਼ੀਆਂ ਨੂੰ ਧਰਨਾ ਸਥਾਨ ਤੋਂ ਹਟਾਉਣ ਸਬੰਧੀ ਅਸੰਵੇਦਨਸ਼ੀਲ ਨਿਰਦੇਸ਼ ਤੋਂ ਬਾਅਦ ਬਹੁਤ ਗੁੱਸੇ ‘ਚ ਹਨ, ਜਿਸ ਤੋਂ ਬਾਅਦ ਉਨ•ਾਂ ਨਾਲ ਮਾਰਕੁੱਟ ਕੀਤੀ ਗਈ ਸੀ। ਉਨ•ਾਂ ਨੇ ਦੇਸ਼ ਦੇ ਰੱਖਿਅਕਾਂ ਨਾਲ ਅਪਣਾਏ ਗਏ ਵਤੀਰੇ ਨੂੰ ਪੂਰੀ ਤਰ•ਾਂ ਸ਼ਰਮਨਾਕ ਦੱਸਿਆ ਹੈ। ਉਨ•ਾਂ ਨੇ ਰਾਸ਼ਟਰਪਤੀ ਨੂੰ ਦਖਲ ਦੇਣ ਦੀ ਅਪੀਲ ਕੀਤੀ ਹੈ, ਤਾਂ ਜੋ ਇਸ ਸਰਕਾਰ ਦੀ ਅਸੰਵੇਦਨਸ਼ੀਲਤਾ, ਲਾਪਰਵਾਈ ਕੋਈ ਨੁਕਸਾਨ ਨਾ ਕਰ ਦੇਵੇ।

ਉਨ•ਾਂ ਨੇ ਸਰਕਾਰ ‘ਤੇ ਤਕਨੀਕੀ ਪ੍ਰੇਸ਼ਾਨੀਆਂ ਦਾ ਸਹਾਰਾ ਲੈਣ ਲਈ ਵਰ•ਦਿਆਂ ਹੈਰਾਨੀ ਪ੍ਰਗਟਾਈ ਹੈ ਕਿ ਮੌਜ਼ੂਦਾ ਹਾਲਾਤਾਂ ‘ਚ ਸਾਬਕਾ ਫੌਜ਼ੀਆਂ ਤੇ ਵਰਤਮਾਨ ਫੌਜ਼ੀਆਂ ਦਾ ਮਨੋਬਲ ਕਿਵੇਂ ਕਾਇਮ ਰਹੇਗਾ, ਜਿਹੜੇ ਆਪਣੇ ਦਾਦਿਆਂ, ਪਿਤਾਵਾਂ, ਚਾਚਿਆਂ ਤੇ ਪੁਰਾਣੇ ਸਾਥੀਆਂ ਨਾਲ ਅਜਿਹਾ ਵਤੀਰਾ ਹੁੰਦਾ ਦੇਖ ਰਹੇ ਹਨ? ਸਾਡੇ ਬਾਰਡਰਾਂ ਦੇ ਹਾਲਾਤਾਂ ਦੇ ਮੱਦੇਨਜ਼ਰ ਭਾਰਤ ਦੇ ਲੋਕ ਸਰਕਾਰ ਦੀ ਨਾਸਮਝੀ, ਬੇਦਰਦੀ ਦਾ ਖਤਰਾ ਨਹੀਂ ਮੋਲ ਲੈ ਸਕਦੇ, ਜਿਹੜੇ ਆਪਣੇ ਵਾਅਦੇ ਪੂਰੇ ਕਰਨ ‘ਚ ਫੇਲ• ਰਹੀ ਹੈ।

Facebook Comment
Project by : XtremeStudioz