Close
Menu

ਬਾਜਵਾ ਨੇ ਕਿਸਾਨਾਂ ਲਈ ਫਸਲ ਬੀਮਾ ਮੰਗਿਆ

-- 21 September,2015

ਪੰਜਾਬ ਤੋਂ 25 ਹਜ਼ਾਰ ਤੋਂ ਵੱਧ ਕਿਸਾਨ ਦਿੱਲੀ ‘ਚ ਕਿਸਾਨ ਸਮਮਾਨ ਰੈਲੀ ਦੌਰਾਨ ਸ਼ਾਮਿਲ ਹੋਏ

ਨਵੀਂ ਦਿੱਲੀ/ਚੰਡੀਗੜ੍ਹ, 21 ਸਤੰਬਰ:  ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਨਵੀਂ ਦਿੱਲੀ ਦੇ ਰਾਮਲੀਲਾ ਮੈਦਾਨ ‘ਚ ਅਯੋਜਿਤ ਕੀਤੀ ਗਈ ਕਿਸਾਨ ਸਮਮਾਨ ਰੈਲੀ ਦੌਰਾਨ ਪੰਜਾਬ ‘ਚੋਂ 25 ਹਜ਼ਾਰ ਤੋਂ ਵੱਧ ਕਿਸਾਨਾਂ ਨੇ ਹਿੱਸਾ ਲਿਆ ਹੈ। ਉਨ੍ਹਾਂ ਨੇ ਇਸ ਰੈਲੀ ਦੀ ਸ਼ਾਨਦਾਰ ਸਫਲਤਾ ਲਈ ਪੰਜਾਬ ਕਾਂਗਰਸ ਦੀ ਸਾਰੀ ਸੀਨੀਅਰ ਅਗਵਾਈ ਤੇ ਸੂਬੇ ਦੇ ਕਿਸਾਨਾਂ ਦਾ ਧੰਨਵਾਦ ਪ੍ਰਗਟਾਇਆ ਹੈ।

ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਕਿਹ ਕਿ ਇਸ ਰੈਲੀ ਨੇ ਕਾਂਗਰਸ ਪਾਰਟੀ ਪ੍ਰਤੀ ਕਿਸਾਨਾਂ ਦੇ ਭਾਰੀ ਸਮਰਥਨ ਨੂੰ ਦਰਸ਼ਾਇਆ ਹੈ। ਇਸ ਲੜੀ ਹੇਠ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਮੀਤ ਪ੍ਰਧਾਨ ਪ੍ਰਧਾਨ ਗਾਂਧੀ ਦੀ ਅਗਵਾਈ ਹੇਠ ਪਾਰਟੀ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ ਸਰਕਾਰ ਦੀਆਂ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ 2013 ‘ਚ ਬਣਾਏ ਗਏ ਭੌਂ ਪ੍ਰਾਪਤੀ ਬਿੱਲ ਦੀਆਂ ਕਿਸਾਨ ਹਿਤੈਸ਼ੀ ਤਜ਼ਵੀਜਾਂ ਨੂੰ ਖਤਮ ਕਰਨ ਦੀਆਂ ਤਾਨਾਸ਼ਾਹੀ ਕੋਸ਼ਿਸ਼ਾਂ ਦਾ ਮੂੰਹ ਤੋੜ ਜਵਾਬ ਦਿੱਤਾ। ਜੋ ਮੋਦੀ ਦੀ ਕਾਰਪੋਰੇਟ ਸੈਕਟਰ ਦੇ ਹੱਥ ਕਿਸਾਨਾਂ ਦੇ ਹਿੱਤ ਵੇਚਣ ਦੀ ਕੋਸ਼ਿਸ਼ ਸੀ, ਜਿਹੜਾ ਦੇਸ਼ ਲਈ ਹਾਨੀਕਾਰਕ ਹੋਵੇਗਾ।

ਬਾਜਵਾ ਨੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੂੰ ਫੂਡ ਕਾਰਪੋਰੇਸ਼ਨ ਆਫ ਇੰਡੀਆ ਨੂੰ ਤੋੜੇ ਜਾਣ ਦੇ ਗੰਭੀਰ ਨਤੀਜੇ ਨਿਕਲਣ ਦੀ ਚੇਤਾਵਨੀ ਦਿੱਤੀ, ਜਿਸਦਾ ਸਿੱਧਾ ਅਸਰ ਖ੍ਰੀਦ ਪ੍ਰੀਕ੍ਰਿਆ ‘ਤੇ ਪਵੇਗਾ। ਉਹ ਆਪਣੇ ਚੋਣ ਵਾਅਦਿਆਂ ਤੋਂ ਪਿੱਛੇ ਹੱਟਣ ਲਈ ਮੋਦੀ ਸਰਕਾਰ ‘ਤੇ ਵਰ੍ਹੇ, ਜਿਸ ‘ਚ ਉਤਪਾਦਨ ਲਾਗਤ ਦਾ 50 ਪ੍ਰਤੀਸ਼ਤ ਮੁਨਾਫਾ ਸੁਨਿਸ਼ਚਿਤ ਕਰਨ ਲਈ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਮੁਤਾਬਿਕ ਮੁੱਲ ਤੈਅ ਕਰਨ ਦੀ ਨੀਤੀ ਲਾਗੂ ਕਰਨਾ ਸ਼ਾਮਿਲ ਸੀ।

ਬਾਜਵਾ ਨੇ ਜ਼ੋਰ ਦਿੰਦਿਆਂ ਕਿਹਾ ਕਿ ਕਾਂਗਰਸ ਇਨ੍ਹਾਂ ਦੀਆਂ ਧੱਕੇਸ਼ਾਹੀਆਂ ਦਾ ਭਾਂਡਾਫੋੜ ਕਰਦੀ ਰਹੇਗੀ, ਜਿਵੇਂ ਮੋਦੀ ਤੇ ਬਾਦਲ ਵਰਗੇ ਆਗੂ ਖੁਦ ਨੂੰ ਕਿਸਾਨਾਂ ਦੇ ਹਿਤੈਸ਼ੀ ਦੱਸ ਕੇ ਉਨ੍ਹਾਂ ਨੂੰ ਧੋਖਾ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬਾਦਲ ‘ਚ ਆਪਣੀ ਸਰਕਾਰ ਕੋਲ ਕਿਸਾਨਾਂ ਦੇ ਮੁੱਦੇ ਚੁੱਕਣ ਦੀ ਹਿੰਮਤ ਨਹੀਂ ਹੈ। ਬਾਜਵਾ ਨੇ ਮੰਗ ਕੀਤੀ ਕਿ ਦੋਵੇਂ ਆਗੂਆਂ ਨੂੰ ਯੂ.ਪੀ.ਏ ਸਰਕਾਰ ਦੀ ਤਰਜ਼ ‘ਤੇ ਪੰਜਾਬ ਦੇ ਕਰਜੇ ‘ਚ ਡੁੱਬੇ ਕਿਸਾਨਾਂ ਨੂੰ ਤੁਰੰਤ ਪੈਕੇਜ ਦੇਣਾ ਚਾਹੀਦਾ ਹੈ। ਬਾਜਵਾ ਨੇ ਕਿਸਾਨਾਂ ਲਈ ਫਸਲ ਬੀਮੇ ਦੀ ਵੀ ਮੰਗ ਕੀਤੀ ਹੈ, ਜਿਨ੍ਹਾਂ ਦੇ ਉਤਪਾਦਨ ਨੂੰ ਕਿਸੇ ਪ੍ਰਾਕ੍ਰਤਿਕ ਆਪਦਾ ਜਾਂ ਮਨੁੱਖੀ ਗਲਤੀ ਕਾਰਨ ਹੋਏ ਨੁਕਸਾਨ ਲਈ ਕਵਰ ਕੀਤਾ ਜਾਣਾ ਚਾਹੀਦਾ ਹੈ।

ਬਾਜਵਾ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਭਾਜਪਾ ਸਰਕਾਰ ਤੋਂ ਤੰਗ ਹਨ, ਜਿਹੜੀ ਹਰੇਕ ਮੋਰਚੇ ‘ਤੇ ਫੇਲ੍ਹ ਰਹੀ ਹੈ। ਉਨ੍ਹਾਂ ਨੇ ਕਾਟਨ ਬੈਲਟ ‘ਚ ਕਿਸਾਨਾਂ ਦੀ ਮਾੜੀ ਹਾਲਤ ਦਾ ਜ਼ਿਕਰ ਕੀਤਾ, ਜਿਨ੍ਹਾਂ ਦੀ ਫਸਲ ਚਿੱਟੀ ਮੱਖੀ ਨੇ ਖਰਾਬ ਕਰ ਦਿੱਤੀ ਹੈ ਤੇ ਪੇਂਡੂ ਸੈਕਟਰ ‘ਚ ਆਤਮ ਹੱਤਿਆਵਾਂ ਦੀਆਂ ਘਟਨਾਵਾਂ ‘ਚ ਵਾਧਾ ਹੋ ਰਿਹਾ ਹੈ।

ਇਸ ਲੜੀ ਹੇਠ ਅੱਜ ਦੀ ਕਿਸਾਨ ਸਮਮਾਨ ਰੈਲੀ ਦੌਰਾਨ ਪੰਜਾਬ ‘ਚੋਂ 500 ਤੋਂ ਵੱਧ ਕਿਸਾਨਾਂ ਦੀਆਂ ਬੱਸਾਂ ਗਈਆਂ। ਕਿਸਾਨ ਸਵੇਰੇ ਤੜਕੇ ਹੀ ਗੁਰਦੁਆਰਾ ਸ੍ਰੀ ਮਜਨੂ ਕਾ ਟਿੱਲਾ ‘ਚ ਇਕੱਠੇ ਹੋ ਗਏ ਸਨ, ਜਿਥੇ ਉਨ੍ਹਾਂ ਨੂੰ ਪੰਜਾਬ ਕਾਂਗਰਸ ਵੱਲੋਂ ਅਯੋਜਿਤ ਲੰਗਰ ਵਰਤਾਇਆ ਗਿਆ। ਬਾਅਦ ‘ਚ ਕਿਸਾਨ ਰਾਜਘਾਟ ਗਏ ਤੇ ਰੈਲੀ ‘ਚ ਹਿੱਸਾ ਲਿਆ। ਪੰਜਾਬ ਦੇ ਕਿਸਾਨ ਕਾਂਗਰਸ ਅਗਵਾਈ ਵੱਲੋਂ ਨਾ ਸਿਰਫ ਪੰਜਾਬ ਬਲਕਿ ਪੂਰੇ ਦੇਸ਼ ਦੇ ਕਿਸਾਨ ਸਮਾਜ ਦੇ ਹਿੱਤ ‘ਚ ਚੁੱਕੇ ਗਏ ਕਦਮਾਂ ਨੂੰ ਦੇਖ ਕੇ ਬਹੁਤ ਖੁਸ਼ ਸਨ।

Facebook Comment
Project by : XtremeStudioz