Close
Menu

ਬਾਜਵਾ ਨੇ ਡੱਬਵਾਲੀ ਟਰਾਂਸਪੋਰਟ ਕੰਪਨੀ ਖਿਲਾਫ ਕਾਰਵਾਈ ਦੀ ਕੀਤੀ ਮੰਗ

-- 10 July,2015

ਉਸਦੇ ਡਾਇਰੈਕਟਰਾਂ ਵਿਰੁੱਧ ਮਾਮਲਾ ਦਰਜ਼ ਕਰਨ ਦੀ ਕੀਤੀ ਮੰਗ

ਚੰਡੀਗੜ•/ਰੋਪੜ,10 ਜੁਲਾਈ: ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਡੱਬਵਾਲੀ ਟਰਾਂਸਪੋਰਟ ਕੰਪਨੀ ਦੇ ਸਾਰੇ ਡਾਇਰੈਕਟਰਾਂ ਵਿਰੁੱਧ ਮਾਮਲਾ ਦਰਜ਼ ਕੀਤੇ ਜਾਣ ਦੀ ਮੰਗ ਕੀਤੀ ਹੈ, ਜਿਸਦੀ ਬੱਸ ਨੇ ਅੱਜ ਸਵੇਰੇ ਰੋਪੜ ਟੋਲ ਪਲਾਜ਼ਾ ਨੇੜੇ ਇਕ ਵਿਅਕਤੀ ਨੂੰ ਟੱਕਰ ਮਾਰੀ ਹੈ ਤੇ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਅੱਜ ਦਾ ਮਾਮਲਾ ਸਾਫ ਤੌਰ ‘ਤੇ ਹਿੱਟ ਐਂਡ ਰਨ ਦਾ ਮਾਮਲਾ ਹੈ, ਜਿਸਦੇ ਡਰਾਈਵਰ ਨੇ ਸਵਰਨ ਸਿੰਘ ਨੂੰ ਕੁਚਲਣ ਤੋਂ ਬਾਅਦ ਰੁੱਕਣ ਦੀ ਲੋੜ ਵੀ ਨਹੀਂ ਸਮਝੀ ਤੇ ਪੁਲਿਸ ਮਾਮਲੇ ‘ਚ ਕੋਈ ਕਾਰਵਾਈ ਕਰਨ ‘ਚ ਫੇਲ• ਰਹੀ ਹੈ, ਜਿਸਦਾ ਕਾਰਨ ਹਰ ਕੋਈ ਜਾਣਦਾ ਹੈ। ਹੈਰਾਨੀਜਨਕ ਹੈ ਕਿ ਬੱਸ ਸੁਰੱਖਿਅਤ ਆਪਣੇ ਮਿੱਥੇ ਸਥਾਨ ਅੰਮ੍ਰਿਤਸਰ ਪਹੁੰਚ ਗਈ।

ਉਨ•ਾਂ ਨੇ ਕਿਹਾ ਕਿ ਬਹਿਮਰਾਮਪੁਰ ਪਿੰਡ ਦੇ ਸਵਰਨ ਸਿੰਘ ਦੇ ਪਰਿਵਾਰ ਨੂੰ ਡੱਬਵਾਲੀ ਟਰਾਂਸਪੋਰਟ ਕੰਪਨੀ ਵੱਲੋਂ 30 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ਤੇ ਮੋਗਾ ‘ਚ ਓਰਬਿਟ ਬੱਸ ਮਾਮਲੇ ਦੀ ਤਰ•ਾਂ ਪੰਜਾਬ ਸਰਕਾਰ ਨੂੰ ਪੀੜਤ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣੀ ਚਾਹੀਦੀ ਹੈ।

ਉਨ•ਾਂ ਨੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਵੀ ਇਸ ਇਕ ਹੋਰ ਮਾਮਲੇ ‘ਚ ਸੁਓ ਮੋਟੋ ਨੋਟਿਸ ਲੈਣ ਦੀ ਅਪੀਲ ਕੀਤੀ ਹੈ, ਜਿਹੜੀ ਟਰਾਂਸਪੋਰਟ ਕੰਪਨੀ ਵੀ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਹੈ ਤੇ ਬਾਦਲ ਪਰਿਵਾਰ ਦੀਆਂ ਬੱਸਾਂ ਦੀ ਆਵਾਜਾਈ ‘ਤੇ ਰੋਕ ਲੱਗਣੀ ਚਾਹੀਦੀ ਹੈ, ਜਿਹੜੀਆਂ ਸੜਕਾਂ ‘ਤੇ ਘੁੰਮਣ ਵਾਲੇ ਹੱਤਿਆਰੇ ਬਣ ਚੁੱਕੀਆਂ ਹਨ। ਡੱਬਵਾਲੀ ਟਰਾਂਸਪੋਰਟ ਦੀ ਸ਼ੁਰੂਆਤ ਸੁਖਬੀਰ ਦੇ ਪਿਤਾ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਸੀ।

ਉਨ•ਾਂ ਨੇ ਕਿਹਾ ਕਿ ਕੰਪਨੀ ਖਿਲਾਫ ਕਾਰਵਾਈ ਤੇ ਪੀੜਤ ਪਰਿਵਾਰ ਨੂੰ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕਰਦਿਆਂ ਸਥਾਨਕ ਕਾਂਗਰਸੀ ਆਗੂ ਸਵੇਰ ਤੋਂ ਧਰਨੇ ‘ਤੇ ਬੈਠੇ ਹਨ ਤੇ ਇਹ ਧਰਨਾ ਮੰਗਾਂ ਪੂਰੀਆਂ ਹੋਣ ਤੱਕ ਜ਼ਾਰੀ ਰਹੇਗਾ।

ਉਨ•ਾਂ ਨੇ ਕਿਹਾ ਕਿ ਬਾਦਲ ਦੀ ਬੱਸ ਦੀ ਸ਼ਮੂਲਿਅਤ ਵਾਲੀ ਇਸ ਤਾਜ਼ੀ ਘਟਨਾ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਸੂਬੇ ‘ਚ ਕੋਈ ਕਾਨੂੰਨ ਨਹੀਂ ਹੈ ਅਤੇ ਬਾਦਲ ਪਰਿਵਾਰ ਦੀ ਮਰਜ਼ੀ ਹੀ ਕਾਨੂੰਨ ਹੈ। ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ ਤੇ ਲੋਕ ਅਜਿਹੀ ਗੁੰਡਾਗਰਦੀ ਨੂੰ ਹੋਰ ਨਹੀਂ ਸਹਿਣ ਕਰਨਗੇ।

Facebook Comment
Project by : XtremeStudioz