Close
Menu

ਬਾਜਵਾ ਨੇ ਪੰਜਾਬ ਦੀ ਧੋਬੀ-ਕਨੋਜੀਆ ਬਰਾਦਰੀ ਨੂੰ ਐਸ.ਸੀ ਲਿਸਟ ‘ਚ ਸ਼ਾਮਿਲ ਕਰਨ ਦੀ ਅਪੀਲ ਕੀਤੀ

-- 21 September,2013

partap-singh-bajwa2

ਚੰਡੀਗੜ, 21 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਮੰਗ ਨੂੰ ਪੂਰਾ ਕਰਦੇ ਹੋਏ ਪੰਜਾਬ ਦੀ ਧੋਬੀ-ਕਨੋਜੀਆ ਬਰਾਦਰੀ ਨੂੰ ਐਸ.ਸੀ ਲਿਸਟ ‘ਚ ਸ਼ਾਮਿਲ ਕਰਨ ਦੀ ਅਪੀਲ ਕੀਤੀ ਹੈ।
ਪ੍ਰਧਾਨ ਮੰਤਰੀ ਨੂੰ ਲਿੱਖੀ ਚਿੱਠੀ ‘ਚ ਬਾਜਵਾ ਨੇ ਕਿਹਾ ਹੈ ਕਿ ਸੂਬੇ ਭਰ ‘ਚ ਰਹਿਣ ਵਾਲੇ ਸਮਾਜ ਨਾਲ ਸਬੰਧਤ ਵੱਡੀ ਗਿਣਤੀ ‘ਚ ਲੋਕਾਂ ਵੱਲੋਂ ਉਨ•ਾਂ ਨੂੰ ਅਨੁਸੂਚਿਤ ਜਾਤੀ ‘ਚ ਸ਼ਾਮਿਲ ਕਰਨ ਦੀ ਅਪੀਲ ਕੀਤੀ ਗਈ ਹੈ। ਪੰਜਾਬ ‘ਚ ਇਸ ਬਰਾਦਰੀ ਦੇ ਵੱਡੀ ਗਿਣਤੀ ‘ਚ ਲੋਕ ਰਹਿੰਦੇ ਹਨ।
ਵਰਤਮਾਨ ‘ਚ ਇਸ ਬਰਾਦਰੀ ਨੂੰ ਪਿਛੜੀ ਸ੍ਰੇਣੀਆਂ ਦੀ ਸੂਬਾ ਸੂਚੀ ‘ਚ ਸ਼ਾਮਿਲ ਕੀਤਾ ਜਾਂਦਾ ਹੈ, ਜਦਕਿ ਬਰਾਦਰੀ ਦੇ ਮੈਂਬਰ ਆਪਣੇ ਇਤਿਹਾਸਿਕ, ਸਮਾਜਿਕ ਤੇ ਸਿੱਖਿਅਕ ਪਿਛੜੇਪਣ ਦੀ ਦੁਹਾਈ ਦਿੰਦੇ ਹੋਏ ਅਨੁਸੂਚਿਤ ਜਾਤੀ ਦਾ ਦਰਜਾ ਦੇਣ ਦੀ ਮੰਗ ਕਰ ਰਹੇ ਹਨ। ਉਹ ਦੱਸਣਾ ਚਾਹੁੰਦੇ ਹਨ ਕਿ ਉਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਉਤਰਾਂਚਲ, ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਵਰਗੇ ਸੂਬਿਆਂ ‘ਚ ਇਸ ਬਰਾਦਰੀ ਨੂੰ ਐਸ.ਸੀ ਦਾ ਦਰਜਾ ਦਿੱਤਾ ਗਿਆ ਹੈ।
ਬਾਜਵਾ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਇਕ ਬਰਾਦਰੀ ਨੂੰ ਐਸ.ਸੀ ਐਲਾਨਣ ਲਈ ਸਿੱਖਿਅਕ ਤੇ ਆਰਥਿਕ ਅਧਾਰ ‘ਤੇ ਬਹੁਤ ਜਿਆਦਾ ਪਿਛੜਾਪਣ, ਪੁਰਾਣੇ ਜਮਾਨੇ ਦੇ ਤੌਰ ਤਰੀਕਿਆਂ ‘ਤੇ ਬਣਿਆ ਰਹਿਣਾ ਅਧਾਰ ਬਣਾਇਆ ਜਾਂਦਾ ਹੈ। ਇਸ ਲੜੀ ਹੇਠ ਧੋਬੀ/ਕਨੋਜੀਆ ਬਰਾਦਰੀ ਦੇ ਮਾਮਲੇ ‘ਚ ਬਹੁਤ ਜਿਆਦਾ ਸਮਾਜਿਕ, ਸਿੱਖਿਅਕ ਤੇ ਆਰਥਿਕ ਪਿਛੜਾਪਣ ਤੇ ਪੁਰਾਣੇ ਤੌਰ ਤਰੀਕੇ ਇਸ ਅਧਾਰ ‘ਤੇ ਸ਼ਾਮਿਲ ਕੀਤੇ ਜਾਣ ਲਾਇਕ ਹਨ। ਪੰਜਾਬ ਦੇ ਭਾਸ਼ਾ ਵਿਭਾਗ ਵੱਲੋਂ 1970 ‘ਚ ਪ੍ਰਕਾਸ਼ਿਤ ਕੀਤੀ ਕਿਤਾਬ ਏ ਗਲੋਜਰੀ ਆਫ ਦ ਟਰਾਇਬਸ ਐਂਡ ਕਾਸਟਜ ਆਫ ਦ ਪੰਜਾਬ ਐਂਡ ਨਾਰਥ ਵੈਸਟ ਫਰੰਟਿਅਰ ਪ੍ਰੋਵਿਏਂਸਜ ‘ਚ ਧੋਬੀ ਬਰਾਦਰੀ ਬਾਰੇ ਸਾਫ ਤੌਰ ‘ਤੇ ਲਿੱਖਿਆ ਗਿਆ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਧੋਬੀ ਬਰਾਦਰੀ ਬਾਰੇ ਸਾਫ ਤੌਰ ‘ਤੇ ਲਿੱਖਿਆ ਗਿਆ ਹੈ। ਇਸ ਸਮਾਜ ਦੇ ਲੋਕ ਜਿਆਦਾ ਨਹੀਂ ਕਮਾਉਂਦੇ ਅਤੇ ਜਿਸਦਾ ਸੱਭ ਤੋਂ ਵੱਡਾ ਕਾਰਨ ਕੰਮ ਦਾ ਛੋਟਾ ਅਧਾਰ ਤੇ ਅਨਪੜ•ਤਾ ਹੈ। ਪੜ•ਾਈ ਦਾ ਪੱਧਰ ਵੀ ਬਹੁਤ ਛੋਟਾ ਹੈ। ਜਿਸ ਕਰਕੇ ਇਨ•ਾਂ ਦੀ ਸਰਕਾਰੀ ਤੇ ਹੋਰਨਾਂ ਨੌਕਰੀਆਂ ਦੀ ਪ੍ਰਤੀਸ਼ਤਤਾ ਵੀ ਬਹੁਤ ਘੱਟ ਹੈ।

Facebook Comment
Project by : XtremeStudioz