Close
Menu

ਬਾਜਵਾ ਨੇ ਹੜ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ,ਰਾਹਤ ਕਾਰਜ ‘ਚ ਦੇਰੀ ਲਈ ਸੀ.ਐਮ ਦੀ ਕੀਤੀ ਨਿੰਦਾ

-- 02 September,2013

DSC_0273-1

ਮਲੋਟ/ਗਿੱਦੜਬਾਹਾ/ਲੰਬੀ,2 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਮੁਕਤਸਰ ਤੇ ਫਰੀਦਕੋਟ ਜਿਲ•ੇ ਦੇ ਹੜ• ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਤੇ ਰਾਹਤ ਕਾਰਜ ਦੀ ਮੰਦੀ ਹਾਲਤ ‘ਤੇ ਗਹਿਰੀ ਚਿੰਤਾ ਜਾਹਿਰ ਕੀਤੀ। ਉਨ•ਾਂ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੜ• ਪ੍ਰਭਾਵਿਤ ਲੋਕਾਂ ਦੀ ਸਾਰ ਲੈਣ ‘ਚ ਨਾਕਾਮਯਾਬ ਰਹੇ ਹਨ।
ਬਾਜਵਾ ਨੇ ਕਿਹਾ ਕਿ ਇਕੱਲੇ ਮੁਕਤਸਰ ਜ਼ਿਲ•ੇ ਦੀ 1.74 ਲੱਖ ਏਕੜ ਖੜ•ੀ ਫਸਲ ਤਬਾਹ ਹੋ ਚੁੱਕੀ ਹੈ, ਮਾਲਵਾ ਦੇ 236 ਪਿੰਡ ਪ੍ਰਭਾਵਿਤ ਹੋਏ ਹਨ ਤੇ 60 ਸਕੂਲ ਹਾਲੇ ਵੀ ਬੰਦ ਪਏ ਹਨ। ਪੂਰੇ ਪੰਜਾਬ ‘ਚ ਕਰੀਬ 6.5 ਲੱਖ ਏਕੜ ਫਸਲ ਤਬਾਹ ਹੋ ਚੁੱਕੀ ਹੈ। ਲੇਕਿਨ ਮੁਕਤਸਰ ਸੱਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ, ਜਿਥੇ 101394 ਏਕੜ ਫਸਲ ਤਬਾਹ ਹੋ ਚੁੱਕੀ ਹੈ, ਇਸੇ ਤਰ੍ਰਾਂ ਮਲੋਟ ਦੀ 54520 ਏਕੜ ਤੇ ਗਿੱਦੜਬਾਹਾ 18600 ਏਕੜ ਫਸਲ ਤਬਾਹ ਹੋਈ ਹੈ। ਇਨ•ਾਂ ਇਲਾਕਿਆਂ ‘ਚ ਹਜਾਰਾਂ ਘਰ ਤਬਾਹ ਹੋ ਗਏ ਹਨ।
ਉਨ•ਾਂ ਨੇ ਕਿਹਾ ਕਿ ਮੁੱਖ ਮੰਤਰੀ ਸਿਆਸਤ ਕਰਨ ‘ਚ ਲੱਗੇ ਹੋਏ ਹਨ ਅਤੇ ਆਪਣੇ ਹਲਕੇ ਦੇ ਲੋਕਾਂ ਦਾ ਸਾਰ ਲੈਣ ਦੀ ਬਜਾਏ ਬਾਦਲ ਨੇ ਉਨ•ਾਂ ਦੇ ਕਾਦੀਆਂ ਸ਼ਹਿਰ ‘ਚ ਸੰਗਤ ਦਰਸ਼ਨ ਲਗਾਉਣਾ ਜਰੂਰੀ ਸਮਝਿਆ। ਲੰਬੀ, ਮਲੋਟ, ਗਿੱਦੜਬਾਹਾ ਤੇ ਮੁਕਤਸਰ ਹਲਕਿਆਂ ਦੇ ਲੋਕ ਹਾਲੇ ਵੀ ਸਰਕਾਰੀ ਮਦੱਦ ਦਾ ਇੰਤਜਾਰ ਕਰ ਰਹੇ ਹਨ।
ਔਲਖ, ਭੂੰਦੜ, ਕਰਨੀਵਾਲਾ, ਰਣੀਆਵਾਲਾ, ਬੋਦੀਵਾਲਾ, ਮਿੱਢਾ, ਬੰਬੂ, ਉਦਈਕਰਨ, ਮੇਹਰਾਜ ਤੇ ਹਰੀਕੇਵਲਾ ਪਿੰਡਾਂ ‘ਚ ਲੋਕਾਂ ਦਾ ਦੌਰਾ ਕਰਕੇ ਬਾਜਵਾ ਨੇ ਲੋਕਾਂ ਦੀ ਸਾਰ ਲਈ। ਉਨ•ਾਂ ਨੇ ਕਿਹਾ ਕਿ ਮੁੱਖ ਮੰਤਰੀ ਮੁਕਤਸਰ ਤੇ ਫਰੀਦਕੋਟ ਅਤੇ ਫਿਰੋਜਪੁਰ ਜਿਲਿ•ਆਂ ‘ਚ ਹੜ• ਪ੍ਰਭਾਵਿਤਾਂ ਲਈ ਜਿਆਦਾਤਰ ਫੰਡ ਖਰਚੇ ਸਨ। ਜਦਕਿ ਪੰਜਾਬ ਦੇ ਹੋਰਨਾਂ ਦਰਜਨਾਂ ਜਿÎਲਿ•ਆਂ ਲਈ ਬਾਦਲ ਨੇ ਸਿਰਫ 20 ਲੱਖ ਜਾਰੀ ਕੀਤੇ। ਪਿਛਲੇ ਛੇ ਸਾਲਾਂ ਦੌਰਾਨ ਪੰਜਾਬ ਦੇ ਨਹਿਰੀ ਕੰਢਿਆਂ ਦੀ ਮਜਬੂਤੀ ਤੇ ਹੜ•ਾਂ ਤੋਂ ਬਚਾਅ ਲਈ 1900 ਕਰੋੜ ਰੁਪਏ ਖਰਚੇ ਗਏ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਵਿੱਤੀ ਵਰ•ੇ 2012-13 ਦੌਰਾਨ ਸਿੰਜਾਈ ਤੇ ਹੜ• ਕੰਟਰੋਲ ਲਈ 922.64 ਕਰੋੜ ਨਿਸ਼ਚਿਤ ਕੀਤੇ ਸਨ। ਜਿਸ ‘ਚੋਂ 75 ਪ੍ਰਤੀਸ਼ਤ ਕੇਂਦਰੀ ਗ੍ਰਾਂਟ ‘ਚੋਂ ਸਨ। ਮਗਰ ਇਨ•ਾਂ ਫੰਡਾਂ ਦੀ ਸਹੀ ਢੰਗ ਨਾਲ ਵਰਤੋਂ ਨਹੀਂ ਕੀਤੀ ਗਈ।
ਬਾਜਵਾ ਨੇ ਪੂਰੀ ਤੋਂ ਉਜੜੀਆਂ ਫਸਲਾਂ ਲਈ 25000 ਤੇ ਘੱਟ ਉਜੜੀਆਂ ਫਸਲਾਂ ਲਈ 15000 ਰੁਪਏ ਪ੍ਰਤੀ ਏਕੜ ਮੁਆਵਜਾ ਦੇਣ ਦੀ ਮੰਗ ਕੀਤੀ ਹੈ। ਉਨ•ਾਂ ਨੇ ਇਸ ਦੌਰਾਨ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਤੇ ਕੇਂਦਰ ਸਰਕਾਰ ਵੱਲੋਂ ਪੂਰੀ ਸਹਾਇਤਾ ਦਿਲਾਉਣ ਦਾ ਭਰੋਸਾ ਦਿਲਾਇਆ। ਉਨ•ਾਂ ਨੇ ਕਿਹਾ ਕਿ ਪੰਜਾਬ ਸਰਕਾਰ ਪੂਰੀ ਤਰ•ਾਂ ਉਜੜੀ ਫਸਲਾਂ ਲਈ ਸਿਰਫ 5000 ਰੁਪਏ ਪ੍ਰਤੀ ਏਕੜ ਮੁਆਵਜਾ ਦੇ ਰਹੀ ਹੈ, ਜਿਸ ‘ਚੋਂ ਕੇਂਦਰ ਦਾ ਹਿੱਸਾ 3500 ਰੁਪਏ ਪ੍ਰਤੀ ਏਕੜ ਹੈ। ਪੰਜਾਬ ਸਿਰਫ 1500 ਰੁਪਏ ਪ੍ਰਤੀ ਏਕੜ ਦੇ ਰਿਹਾ ਹੈ। ਉਨ•ਾਂ ਨੇ ਹੜ• ਪ੍ਰਭਾਵਿਤ ਹਰੇਕ ਘਰ ਲਈ 2 ਲੱਖ ਰੁਪਏ ਦੀ ਮੰਗ ਕੀਤੀ। ਉਨ•ਾਂ ਨੇ ਕਿਹਾ ਕਿ ਕੇਂਦਰ ਸਰਕਾਰ ਇੰਦਰਾ ਅਵਾਸ ਯੋਜਨਾ ਤਹਿਤ 1 ਲੱਖ ਰੁਪਏ ਪ੍ਰਤੀ ਘਰ ਦੇ ਰਹੀ ਹੈ। ਪੰਜਾਬ ਸਰਕਾਰ ਨੂੰ ਆਪਣੇ ਹਿੱਸੇ ‘ਚੋਂ ਇਕ ਲੱਖ ਰੁਪਏ ਦੇਣਾ ਚਾਹੀਦਾ ਹੈ, ਜਿਸ ਨਾਲ ਲੋਕਾਂ ਨੂੰ 2 ਲੱਖ ਦਾ ਮੁਆਵਜਾ ਮਿਲ ਸਕੇ।
ਬਾਜਵਾ ਨੇ ਪੀ.ਡਬਲਯੂ.ਡੀ ਵਿਭਾਗ ਨੂੰ ਸੜਕਾਂ ਚੋੜ•ੀਆਂ ਕਰਨ ਵਾਸਤੇ 1000 ਕਰੋੜ ਰੁਪਏ ਦਾ ਲੋਨ ਲੈਣ ਲਈ ਕਹਿਣ ਵਾਲੀ ਅਕਾਲੀ ਭਾਜਪਾ ਸਰਕਾਰ ਦੀ ਨਿੰਦਾ ਕੀਤੀ, ਜਿਸਦੀ ਰਿਕਵਰੀ ਲੋਕਾਂ ‘ਤੇ ਟੋਲ ਟੈਕਸ ਲਗਾ ਕੇ ਕਰਨ ਨੂੰ ਕਿਹਾ ਗਿਆ ਹੈ। ਉਨ•ਾਂ ਨੇ ਕਿਹਾ ਕਿ ਲੋਕ ਪਹਿਲਾਂ ਹੀ ਭਾਰੀ ਟੈਕਸਾਂ ਦਾ ਬੋਝ ਝੱਲ ਰਹੇ ਹਨ ਅਤੇ ਰੋਡ ਟੈਕਸ ਤੇ ਮੋਟਰ ਵਹੀਕਲ ਟੈਕਸ ਸਮੇਤ ਮੋਟਰ ਵਹੀਕਲ ਐਕਟ ਹੇਠ ਕਈ ਟੈਕਸ ਅਦਾ ਕਰ ਰਹੇ ਹਨ।
ਇਸ ਮੌਕੇ ਗੁਰਪ੍ਰੀਤ ਸਿੰਘ ਕਾਂਗੜ ਮੀਤ ਪ੍ਰਧਾਨ ਪ੍ਰਦੇਸ ਕਾਂਗਰਸ, ਜੀਤ ਮੋਹਿੰਦਰ ਸਿੰਘ, ਅਜੀਤ ਇੰਦਰ ਸਿੰਘ ਮੋਫਰ, ਰਾਜਾ ਅਮਰਿੰਦਰ ਵੜਿੰਗ, ਕਰਨ ਕੌਰ ਬਰਾੜ ਵਿਧਾਨਕਾਰ, ਹਰਮਿੰਦਰ ਸਿੰਘ ਜੱਸੀ, ਹੰਸ ਰਾਜ ਜੋਸਨ, ਜਗਪਾਲ ਸਿੰਘ ਅਬੁਲਖੁਰਾਨਾ, ਖੁਸ਼ਬਾਜ ਸਿੰਘ ਜਟਾਨਾ, ਡਾ. ਮੋਹਿੰਦਰ ਰਿਣਵਾ ਵਿਕ੍ਰਮ ਮੋਫਰ ਤੇ ਗੁਰਦਾਸ ਗਿਰਧਰ ਵੀ ਮੌਜੂਦ ਰਹੇ।

Facebook Comment
Project by : XtremeStudioz