Close
Menu

ਬਾਦਲਾਂ ਦਾ ਪੂੰਜੀ ਨਿਵੇਸ਼ ਦਾ ਦਾਅਵਾ ਸਿਆਸੀ ਢੌਂਗ : ਭੱਠਲ

-- 22 December,2013

bbbਲਹਿਰਾਗਾਗਾ,22 ਦਸੰਬਰ (ਦੇਸ ਪ੍ਰਦੇਸ ਟਾਈਮਜ਼)- ਪੰਜਾਬ ਦੀ ਸੱਤਾ ‘ਤੇ ਕਾਬਜ਼ ਬਾਦਲ ਪਿਓ-ਪੁੱਤਰ ਵਲੋਂ ਦੇਸ਼ ਦੀਆਂ ਵੱਡੀਆਂ ਕੰਪਨਨੀਆਂ ਵਲੋਂ ਪੰਜਾਬ ਅੰਦਰ ਹਜ਼ਾਰੰਾ ਕਰੋੜ ਰੁਪਏ ਪੂੰਜੀ ਨਿਵੇਸ਼ ਕਰਨ ਦੇ ਕੀਤੇ ਜਾ ਰਹੇ ਦਾਅਵੇ ਸਿਰਫ਼ ਸਿਆਸੀ ਢੌਂਗ ਹੈ। ਜਦੋਂ ਕਿ ਹਕੀਕਤ ਤਾਂ ਇਹ ਹੈ ਕਿ ਅਕਾਲੀ ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਣ ਪੰਜਾਬ ਦਾ ਉਦਯੋਗ ਹੀ ਹੋਰਨਾਂ ਸੂਬਿਆਂ ਵਿਚ ਜਾ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਹਲਕਾ ਵਿਧਾਇਕ ਤੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਹਲਕੇ ਦੇ ਵੱਖ-ਵੱਖ ਸਮਾਰੋਹਾਂ ਵਿਚ ਸ਼ਿਰਕਤ ਕਰਨ ਉਪਰੰਤ ਪੱਤਰਕਾਰਾਂ ਦੇ ਰੂ-ਬਰੁ ਹੁੰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੋਲ ਸੂਬੇ ਦੀ ਇੰਡਸਟਰੀ ਨੂੰ ਦੇਣ ਲਈ ਬਿਜਲੀ, ਅਨੁਕੂਲ ਹਾਲਾਤ ਤੇ ਖਜ਼ਾਨਾ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਬਾਦਲਾਂ ਦੇ ਪੂੰਜੀ ਨਿਵੇਸ਼ ਦੇ ਦਾਅਵਿਆਂ ਵਿਚ ਸੱਚਾਈ ਹੈ ਤਾਂ ਉਹ ਕੰਪਨੀਆਂ ਨਾਲ ਹੋਏ ਸਮਝੌਤੇ ਜਨਤਕ ਕਰਨ। ਬੀਬੀ ਭੱਠਲ ਨੇ ਕਿਹਾ ਕਿ ‘ਬਾਦਸਲ ਸਾਹਿਬ’ ਨੂੰ ਵਵਰਲਡ ਕਬੱਡੀ ਕੱਪ ਦਾ ਨਾਮ ਬਾਦਲ ਕਬੱਡੀ ਕੱਪ ਰੱਖ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਬੇਰੁਜ਼ਗਾਰੀ ਨਾਲ ਜੂਝ ਰਹੇ ਹਨ ਤੇ ਲੋਕਾਂ ਨੂੰ ਪੈਨਸ਼ਨਾਂ, ਸ਼ਗੁਨ ਸਕੀਮਾਂ ਤੇ ਆਟਾ ਦਾਲ ਤੱਕ ਨਹੀਂ ਮਿਲ ਰਹੀ ਹੈ, ਪਰ ‘ਬਾਦਲ ਸਾਹਿਬ’ ‘ਗਾਣੇ-ਬਜਾਣੇ’ ਹੀ ਕਰੋੜਾਂ ਰੁਪਏ ਖ਼ਰਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਲੋਕਾਂ ਦੇ ਚੁਣੇ ਨੁਮਾਇੰਦਿਆਂ ਦਾ ਨਹੀਂ ਬਲਕਿ ਬਾਦਲ ਪਰਿਵਾਰ ਦਾ ਹੀ ਰਾਜ ਹੈ। ਬੀਬੀ ਭੱਠਲ ਨੇ ਦਿੱਲੀ ਵਿਚ ਕਾਂਗਰਸ ਦੀ ਹਾਰ ਅਤੇ ਆਮ ਆਦਮੀ ਪਾਰਟੀ ਦੀ ਜਿੱਤ ‘ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਕਿਹਾ ਕਿ ਦਿੱਲੀ ਵਿਚ ਮਜ਼ਬੂਤ ਵਿਰੋਧੀ ਧਿਰ ਨਾ ਹੋਣ ਕਾਰਣ ਹੀ ਕਾਂਗਰਸ ਦੀ ਹਾਰ ‘ਤੇ ਆਪ ਦੀ ਜਿੱਤ ਹੋਈ ਹੈ, ਪਰ ਸੂਬੇ ਅੰਦਰ ‘ਆਮ ਆਦਮੀ ਪਾਰਟੀ’ ਦਾ ਕੋਈ ਅਧਾਰ ਨਹੀਂ ਹੈ। ਜਿਸ ਦੇ ਚਲਦੇ ਅਗਾਮੀ ਲੋਕ ਸਭਾ ਚੋਣਾਂ ‘ਚ ਵੋਟਰ ਅਕਾਲੀਆਂ ਲਈ ਦਿੱਲੀ ਦੇ ਦਰਵਾਜ਼ੇ ਬੰਦ ਕਰ ਦੇਣਗੇਂ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਮੋਦੀ ਨਾਮ ਦੀ ਕੋਈ ਲਹਿਰ ਨਹੀਂ ਹੈ। ਬਲਕਿ ਲੋਕ ਭਾਜਪਾ ਦੀਆਂ ਫ਼ਿਰਕਾਪ੍ਰਸਤ ਗਤੀਵਿਧੀਆਂ ਤੋਂ ਦੁਖੀ ਹਨ ਕਿਉਂਕਿ ਚੋਣਾਂ ਮਸੇਂ ਹੀ ਭਾਜਪਾ ‘ਰਾਮ ਨਾਮ’ ਦਾ ਰਾਗ ਛੇੜਦੀ ਹੈ। ਆਪਣੇ ਸਿਆਸੀ ਹਿੱਤਾਂ ਲਈ ਧਰਮ ਦੀ ਵਰਤੋਂ ਕਰਦੇ ਨੇ ਅਕਾਲੀ ਭਾਜਪਾ ਦੇ ਆਗੂ। ਉਨ੍ਹਾਂ ਸੂਬਾ ਕਾਂਗਰਸ ਵਿਚਕਿਸੇ ਵੀ ਤਰ੍ਹਾਂ ਦੀ ਗੁੱਟਬੰਦੀ ਤੋਂ ਇਨਕਾਰ ਕਰਦਿਆਂ ਕਿਹਾ ਕਿ ਕਾਂਗਰਸ ਦੀ ਇਕਜੁੱਟਤਾ ਨੇ ਅਕਾਲੀ-ਭਾਜਪਾ ‘ਚ ਬੇਚੈਨੀ ਪੈਦਾ ਕਰ ਦਿੱਤੀ ਹੈ। ਕਾਂਗਰਸ ਅਕਾਲੀ-ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਨੰਗਾ ਕਰਨ ਅਤੇ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਵਿਚ ਲੈ ਕੇ ਜਾਣ ਲਈ ਵੱਡੀਆਂ ਰੈਲੀਆਂ ਕਰ ਰਹੀ ਹੈ। ਲੋਕ ਅਕਾਲੀ-ਭਾਜਪਾ ਸਰਕਾਰ ਤੌਂ ਦੁਖੀ ਹਨ। ਸੂਬਾ ਸਰਕਾਰ ਦੇ ਪਾਪਾਂ ਦਾ ਘੜਾ ਭਰ ਚੁਕਿਐ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਹੀ ਦੇਸ਼ ਨੂੰ ਸਥਿਰ ਤੇ ਪਾਰਦਰਸ਼ੀ ਸਰਕਾਰ ਦੇ ਸਕਦੀ ਹੈ। ਇਸ ਮੌਕੇ ਓ.ਐਸ.ਡੀ. ਈਸ਼ਰ ਸਿੰਘ, ਮਿਠੁਨ ਲਾਲ ਸਿੰਗਲਾ ਮੂਨਕ, ਬਲਾਕ ਅੰਨਦਾਣਾ ਦੇ ਇੰਚਚਾਰਜ ਤਜਿੰਦਰ ਸਿੰਘ ਕੁਲਾਰ, ਗੁਰਦਿਆਲ ਸਿੰਘ, ਜਗਦੀਸ਼ ਗੋਇਲ, ਤਰਸੇਮ ਅਰੋੜਾ, ਸਾਬਕਾ ਡਾਇਰੈਕਟਰ ਸੰਜੀਵ ਕੁਮਾਰ ਹਨੀ, ਸੂਬਾ ਸਕੱਤਰ ਸੋਮ ਨਾਥ ਸਿੰਗਲਾ, ਸਿੰਗਲਾ, ਕਿਸਾਨ ਵਿੰਗ ਦੇ ਉਦਮ ਸਿੰਘ ਬਾਗੜੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

Facebook Comment
Project by : XtremeStudioz