Close
Menu

ਬਾਦਲਾਂ ਦੀ ਉਲਟੀ ਗਿਣਤੀ ਸ਼ੁਰੂ : ਕੈਪਟਨ

-- 28 June,2015

ਪਟਿਆਲਾ, 28 ਜੂਨ
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਪੰਜਾਬ ‘ਚ ਨਸ਼ਿਆਂ ਦਾ ਜ਼ਹਿਰ ਫੈਲਾਉਣ ਲਈ ਜ਼ਿੰਮੇਵਾਰ ਦੱਸਦਿਆਂ, ਲੋਕ ਸਭਾ ਵਿਚ ਵਿਰੋਧੀ ਧਿਰ ਦੇ ਉਪ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਥੇ ਕਿਹਾ ਕਿ ‘ਬਾਦਲਾਂ ਵੱਲੋਂ ਕੀਤੇ ਗੁਨਾਹਾਂ ਲਈ ਪਸ਼ਚਾਤਾਪ ਦਾ ਸਮਾਂ ਨਜ਼ਦੀਕ ਆਉਣ ਲੱਗਾ ਹੈ। ਸੂਬੇ ‘ਚ ਵੱਧ ਰਹੀ ਨਸ਼ੇਖੋਰੀ ਪ੍ਰਤੀ ਭਾਜਪਾ ਦੀ ਚਿੰਤਾ ਨੂੰ ਵੀ ਸਹੀ ਦੱਸਦਿਆਂ, ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਬਾਦਲ ਹਰ ਗੱਲ ਨੂੰ ਨਕਾਰਨ ਦੀ ਆਪਣੀ ਪੁਰਾਣੀ ਆਦਤ ਹੈ ਕਿਉਂਕਿ ਭਾਜਪਾ ਆਗੂ ਜੋ ਗੱਲ ਅੱਜ ਕਹਿ ਰਹੇ ਹਨ, ਉਹ ਕਾਂਗਰਸ ਕਈ ਸਾਲਾਂ ਤੋਂ ਕਹਿੰਦੀ ਆ ਰਹੀ ਹੈ | ਉਨ੍ਹਾਂ ਕਿਹਾ ਕਿ ਬਾਰਡਰ ਪਾਰ ਤੋਂ ਤਸਕਰੀ ਹੋਣ ਵਾਲੇ ਹੈਰੋਇਨ ਵਰਗੇ ਨਸ਼ਿਆਂ ਤੋਂ ਓਨਾ ਜ਼ਿਆਦਾ ਪ੍ਰਭਾਵਿਤ ਨਹੀਂ ਹੋਇਆ ਹੈ, ਜਿੰਨੀ ਇਸ ਨੂੰ ਅਕਾਲੀਆਂ ਦੀ ਸ਼ਹਿ ‘ਤੇ ਸਥਾਨਕ ਪੱਧਰ ‘ਤੇ ਬਣਾਏ ਜਾਣ ਅਤੇ ਤਸਕਰੀ ਕੀਤੇ ਜਾਣ ਵਾਲੇ ‘ਆਈਸ-ਡਰੱਗ’ ਵਰਗੇ ਸਿੰਥੈਟਿਕ ਨਸ਼ਿਆਂ ਨੇ ਸੱਟ ਮਾਰੀ ਹੈ| ਉਨ੍ਹਾਂ ਕਿਹਾ, ‘ਸਚਾਈ ਤਾਂ ਇਹ ਹੈ ਕਿ ਨਸ਼ਿਆਂ ਦੀ ਸਮੱਸਿਆ ਦੀ ਜੜ੍ਹ ਤੁਹਾਡੇ ਆਗੂਆਂ ਤੇ ਮੰਤਰੀਆਂ ‘ਚ ਹੈ, ਜਿਨ੍ਹਾਂ ਨੇ ਤੁਹਾਡੀ ਨੱਕ ਥੱਲੇ ਨਸ਼ਿਆਂ ਦੇ ਵਪਾਰ ਨੂੰ ਸ਼ਹਿ ਦਿੱਤੀ| ਤੁਸੀਂ ਜ਼ਿਆਦਾ ਸਮੇਂ ਤੱਕ ਸਮੱਸਿਆ ਤੋਂ ਨਹੀਂ ਭੱਜ ਸਕਦੇ, ਕਿਉਂਕਿ ਤੁਹਾਡੇ ਗੁਨਾਹ ਤੁਹਾਡਾ ਪਿੱਛਾ ਨਹੀਂ ਛੱਡਣਗੇ ਤੇ ਤੁਹਾਨੂੰ ਜਲਦੀ ਹੀ ਲੋਕਾਂ ਦੀ ਅਦਾਲਤ ‘ਚ ਸਜ਼ਾ ਸੁਣਾਈ ਜਾਵੇਗੀ, ਜਿਸ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ|’ ਸੁਖਬੀਰ ਬਾਦਲ ਵੱਲੋਂ ਉਨ੍ਹਾਂ ਨੂੰ ਪੰਜਾਬ ਯਾਤਰਾ ਦੀ ਬਜਾਏ ਪਸ਼ਚਾਤਾਪ ਯਾਤਰਾ ਕੱਢਣ ਦੇ ਦਿੱਤੇ ਗਏ ਸੁਝਾਅ ‘ਤੇ  ਪ੍ਰਤੀਕਿਰਿਆ ਜ਼ਾਹਿਰ ਕਰਦਿਆਂ, ਕੈਪਟਨ ਨੇ ਕਿਹਾ ਕਿ ਇਹ ਗੱਲ ਪੂਰਾ ਪੰਜਾਬ ਜਾਣਦਾ ਹੈ  ਕਿ ਪਸ਼ਚਾਤਾਪ ਕਰਨ ਦੀ ਲੋੜ ਕਿਸ ਨੂੰ ਹੈ ਅਤੇ ਕਿਸ ਨੇ ਲੋਕਾਂ ਨੂੰ ਧੋਖਾ ਦਿੱਤਾ ਹੈ|

Facebook Comment
Project by : XtremeStudioz