Close
Menu

ਬਾਦਲਾਂ ਨੇ ਪੰਜਾਬ ਨੂੰ ਗੁਲਾਮ ਬਣਾ ਦਿੱਤਾ: ਭਗਵੰਤ ਮਾਨ

-- 20 September,2015

ਬਰਨਾਲਾ, 20 ਸਤੰਬਰ:  ਪੰਜਾਬ ਜੋੜੋ ਮੁਹਿੰਮ ਤਹਿਤ ਆਮ ਆਦਮੀ ਪਾਰਟੀ (ਆਪ) ਵੱਲੋਂ ਪੰਜਾਬ ਵਿੱਚ ਕੀਤੀਆਂ ਜਾ ਰੈਲੀਆਂ ਵਿੱਚ ਹੋ ਰਹੇ ਵਿਸ਼ਾਲ ਇਕੱਠ ਨੇ ਅਕਾਲੀ- ਭਾਜਪਾ ਸਰਕਾਰ ਅਤੇ ਕਾਂਗਰਸ ਦੀ ਨੀਂਦ ਹਰਾਮ ਕੀਤੀ ਹੋੲੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਨੇ ਅਨਾਜ ਮੰਡੀ ਮਹਿਲ ਕਲਾਂ ਵਿੱਚ ਵਿਧਾਨ ਸਭਾ ਹਲਕਾ ਮਹਿਲ ਕਲਾਂ, ਬਰਨਾਲਾ ਅਤੇ ਭਦੌੜ ਦੇ ਲੋਕਾਂ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ।

ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ  ਬਾਦਲ ਸਰਕਾਰ ਨੇ ਪੰਜਾਬ ਨੂੰ ਗ਼ੁਲਾਮ ਬਣਾ ਕੇ ਰੱਖ ਦਿੱਤਾ ਹੈ। ਕੈਪਟਨ ਵੱਲੋਂ ਆਪ ਉੱਤੇ ਕੀਤੀਆਂ ਟਿੱਪਣੀਆਂ ਦੇ ਜੁਆਬ ਵਿੱਚ ਉਨ੍ਹਾਂ ਕਿਹਾ ਕਿ ਕੈਪਟਨ ਦੀਆਂ ਰੈਲੀਆਂ ਵਿੱਚ ਉਹੀ 3000 ਲੋਕ ਹੁੰਦੇ ਹਨ ਜੋ ਪੱਕੇ ਰੱਖੇ ਹਨ। ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਕਾਂਗਰਸ ਨੇ 45 ਸਾਲ ਅਤੇ ਅਕਾਲੀ ਭਾਜਪਾ ਨੇ 22 ਸਾਲ ਪੰਜਾਬ ਨੂੰ ਲੁੱਟਿਆ ਅਤੇ ਕੁੱਟਿਆ ਹੈੈ। ਰੈਲੀ ਦੌਰਾਨ ‘ਆਪ’ ਦੇ ਸੀਨੀਅਰ ਮੈਂਬਰ ਆਸ਼ੂਤੋਸ਼, ਐਮ.ਐਲ.ਏ. ਜਰਨੈਲ ਸਿੰਘ ਦਿੱਲੀ, ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਆਦਿ ਹਾਜ਼ਰ ਸਨ।
ਗੋਨਿਆਣਾ ਮੰਡੀ, (ਪੱਤਰ ਪ੍ਰੇਰਕ): ੲਿੱਥੋਂ ਦੀ ਅਨਾਜ ਮੰਡੀ ਵਿੱਚ ਆਮ  ਆਦਮੀ ਪਾਰਟੀ ਵੱਲੋਂ ਰੈਲੀ ਕੀਤੀ ਗਈ। ਇਸ ਵਿੱਚ ਦਿੱਲੀ ਤੋਂ ਵਿਸ਼ੇਸ਼ ਤੌਰ ’ਤੇ ਸੰਜੇ ਸਿੰਘ, ਪੰਜਾਬ ਦੇ ਕਨਵੀਨਰ ਸੱਚਾ ਸਿੰਘ ਛੋਟੇਪੁਰ, ਸੰਗਰੂਰ ਦੇ ਐਮ.ਪੀ ਭਗਵੰਤ ਮਾਨ ਤੇ ਫਰਦੀਕੋਟ ਦੇ ਐਮ.ਪੀ. ਪ੍ਰੋ. ਸਾਧੂ ਸਿੰਘ ਸ਼ਾਮਲ ਹੋੲੇ। ਸੰਜੇ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਹੀ ਨਹੀਂ, ਪੂਰੇ ਭਾਰਤ ਵਿੱਚ ਕੁਝ ਕੁ ਪਰਿਵਾਰਾਂ ਦਾ ਕਬਜ਼ਾ ਹੈ। ਪਰਿਵਾਰਵਾਦ ਨੇ ਹੀ ਲੋਕਤੰਤਰ ਵਿੱਚ ਆਮ ਜਨਤਾ ਦਾ ਵਿਸ਼ਵਾਸ ਘਟਾਇਆ ਹੈ।  ਪੰਜਾਬ ਇਕਾਈ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਅਕਾਲੀ ਸਰਕਾਰ ਨੂੰ ਰਗਡ਼ੇ ਲਾੲੇ।  ਦਿੱਲੀ ਦੇ ਬੁਲਾਰੇ ਆਸੂਤੋਸ਼ ਨੇ ਦਿੱਲੀ ਸਰਕਾਰ ਦੀ ਪ੍ਰਾਪਤੀਆਂ ਦਾ ਜ਼ਿਕਰ ਕੀਤਾ।

Facebook Comment
Project by : XtremeStudioz