Close
Menu

ਬਾਦਲਾਂ ਵਿੱਚ ਜਰਾ ਜਿੰਨਾ ਵੀ ਇਖ਼ਲਾਕ ਬਾਕੀ ਹੈ ਤਾਂ ਤੁਰੰਤ ਅਸਤੀਫ਼ਾ ਦੇਣ : ਫ਼ਤਿਹ ਬਾਜਵਾ

-- 21 December,2013

20 fateh bajwa 1ਬਟਾਲਾ ,21 ਦਸੰਬਰ (ਦੇਸ ਪ੍ਰਦੇਸ ਟਾਈਮਜ਼)- ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਸ਼ਬਦੀ ਬਾਣ ਚਲਾਉਂਦਿਆਂ ਕਿਹਾ ਕਿ ਬਹੁ ਕਰੋੜੀ ਅੰਤਰਰਾਸ਼ਟਰੀ ਡਰੱਗ ਮਾਫੀਆ ਦੇ ਤਸਕਰ ਸਰਗਨਾ ਜਗਦੀਸ਼ ਸਿੰਘ ਭੋਲਾ ਵੱਲੋਂ ਬਾਦਲ ਵਜ਼ਾਰਤ ਦੇ ਤਿੰਨ ਕੈਬਨਿਟ ਮੰਤਰੀਆਂ ਦੇ ਡਰੱਗ ਰੈਕਟ ਵਿੱਚ ਸਿੱਧੀ ਸ਼ਮੂਲੀਅਤ ਸੰਬੰਧੀ ਸਚਾਈ ਸਾਹਮਣੇ ਲਿਆਉਣ ‘ਤੇ ਬਾਦਲਾਂ ਵਿੱਚ ਅਜੇ ਤਕ ਜਰਾ ਜਿੰਨੀ ਵੀ ਨੈਤਿਕਤਾ ਬਾਕੀ ਹੈ ਤਾਂ ਉਹਨਾਂ ਨੂੰ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ, ਅਤੇ ਉਕਤ ਦੋਸ਼ਾਂ ਦੀ ਸੀ ਬੀ ਆਈ ਤੋਂ ਤੁਰੰਤ ਜਾਂਚ ਕਰਾਉਣੀ ਚਾਹੀਦੀ ਹੈ।
ਭੋਲੇ ਵੱਲੋਂ ਡਰੱਗ ਰੈਕਟ ਸੰਬੰਧੀ ਸੀਬੀਆਈ ਜਾਂਚ ਦੀ ਮੰਗ ਕਰਨ ਤੋਂ ਸਾਫ਼ ਹੈ ਕਿ ਭੋਲਾ ਇੱਕ ਮੋਹਰਾ ਹੀ ਹੈ ਜਦ ਕਿ ਉਕਤ ਰੈਕਟ ਦੇ ਸਰਗਨੇ ਬਾਦਲ ਵਜ਼ਾਰਤ ਦੇ ਵਿੱਚ ਸ਼ਾਮਿਲ ਤਿੰਨ ਮੰਤਰੀ ਹਨ। ਜਿਨ•ਾਂ ਬਾਰੇ ਭੋਲਾ ਚਾਹੁੰਦਾ ਹੋਇਆ ਵੀ ਪੁਲੀਸ ਦਬਾਅ ਕਾਰਨ ਉਹਨਾਂ ਦਾ ਨਾਮ ਪੁਲੀਸ ਵੱਲੋਂ ਕੇਸ ਵਿੱਚ ਸ਼ਾਮਿਲ ਨਹੀਂ ਕੀਤੇ ਜਾ ਰਹੇ ਹਨ।  ਜੋ ਕਿ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ‘ਤੇ ਗੰਭੀਰ ਸਵਾਲੀਆ ਚਿੰਨ• ਲਾ ਦਿੱਤਾ ਹੈ। ਉਹਨਾਂ ਕਿਹਾ ਕਿ ਨੌਜਵਾਨਾਂ ਦੇ ਭਵਿੱਖ ਦੇ ਮੱਦੇਨਜ਼ਰ ਕਾਂਗਰਸ ਉਕਤ ਕੇਸ ਸੰਬੰਧੀ ਜਾਂਚ ਲਈ ਕੇਂਦਰ ਸਰਕਾਰ ਤਕ ਪਹੁੰਚ ਕਰੇਗੀ ਤੇ ਲੋੜ ਪੈਣ ‘ਤੇ ਸੰਘਰਸ਼ ਵੀ ਛੇੜਿਆ ਜਾਵੇਗਾ।
ਫ਼ਤਿਹ ਬਾਜਵਾ ਅੱਜ ਇੱਥੇ ਕਾਦੀਆਂ ਵਿਖੇ ਕਾਦੀਆਂ ਹਲਕੇ ਦੇ ਨੌਜਵਾਨ ਵਰਗ ਨੂੰ ਰਾਜਨੀਤੀ ਵਿੱਚ ਸਰਗਰਮ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਪ੍ਰੇਰਨਾ ਦੇਣ ਹਿਤ ਇੱਕ ਰੋਜ਼ਾ ਟਰੇਨਿੰਗ ਕੈਪ ਨੂੰ ਸੰਬੋਧਨ ਕਰ ਰਹੇ ਸਨ ਨੇ ਕਿਹਾ ਕਿ ਬਾਦਲ ਵਜ਼ਾਰਤ ਦੇ ਮੰਤਰੀਆਂ ਦਾ ਡਰੱਗ ਰੈਕਟ ਚਲਾਉਣ ਸੰਬੰਧੀ ਡਰੱਗ ਮਾਫੀਆ ਵੱਲੋਂ ਹੀ ਕਬੂਲ ਨਾਮਾ ਸੂਬੇ ਦੇ ਨੌਜਵਾਨਾਂ ਦੇ ਭਵਿੱਖ ਅਤੇ ਜਵਾਨੀ ਨਾਲ ਸੰਬੰਧਿਤ ਹੋਣ ਕਾਰਨ ਅੱਜ ਦੇ ਸਮੇਂ ਦਾ ਸਭ ਤੋਂ ਵੱਡਾ ਗੰਭੀਰ ਮਾਮਲਾ ਹੈ। ਉਹਨਾਂ ਕਿਹਾ ਕਿ ਵਾੜ ਹੀ ਖੇਤ ਨੂੰ ਖਾਣ ਵਾਂਗ ਜੇ ਮੰਤਰੀ ਆਦਿ ਹੀ ਤਸਕਰੀ ਵਿੱਚ ਸ਼ਾਮਿਲ ਹੋਣ ਲੱਗੇ ਤਾਂ ਰਾਜ ਤੇ ਸਮਾਜ ਨੂੰ ਕੌਣ ਬਚਾਊ ਗਾ।
ਫ਼ਤਿਹ ਬਾਜਵਾ ਨੇ ਕਿਹਾ ਕਿ ਕਾਂਗਰਸ ਪਹਿਲਾਂ ਹੀ ਇਸ ਕੇਸ ਦੀ ਗੰਭੀਰਤਾ ਨੂੰ ਸਮਝ ਦਿਆਂ ਸੀਬੀਆਈ ਤੇ ਅਦਾਲਤੀ ਜਾਂਚ ਦੀ ਮੰਗ ਕਰਦੀ ਆ ਰਹੀ ਹੈ। ਉਹਨਾਂ ਕਿਹਾ ਕਿ ਭੋਲਾ ਦੇ ਖ਼ੁਲਾਸੇ ਨਾਲ ਇਹ ਤਾਂ ਸਪਸ਼ਟ ਹੋ ਗਿਆ ਹੈ ਕਿ ਸਰਕਾਰ ਪੁਲੀਸ ‘ਤੇ ਦਬਾਅ ਪਾ ਕੇ ਆਪਣੇ ਚਹੇਤਿਆਂ ਨੂੰ ਬਚਾਉਣਾ ਚਾਹੁੰਦੀ ਹੈ ਜੋ ਡਰੱਗ ਰੈਕਟ ਚਲਾ ਰਹੇ ਹਨ। ਅੱਜ ਇਹ ਸੱਚ ਸਾਬਤ ਹੋ ਗਿਆ ਹੈ ਕਿ ਸਰਕਾਰ ਵਿੱਚ ਸ਼ਾਮਿਲ ਕੁੱਝ ਲੋਕ ਨੌਜਵਾਨੀ ਨੂੰ ਨਸ਼ਿਆਂ ਦੀ ਲਤ ਲਾ ਕੇ ਪੰਜਾਬ ਨੂੰ ਬਰਬਾਦ ਕਰਨ ‘ਤੇ ਤੁਲੇ ਹੋਏ ਹਨ।
ਫ਼ਤਿਹ ਬਾਜਵਾ ਨੇ ਟ੍ਰੈਨਿੰਗ ਕੈਪ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਹਿੱਸਾ ਲੈ ਰਹੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੀ ਕੈਪ ਦਾ ਮਕਸਦ ਨੌਜਵਾਨ ਸ਼ਕਤੀ ਨੂੰ ਰਾਜਨੀਤੀ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕਰਨਾ ਹੈ । ਉਹਨਾਂ ਕਿਹਾ ਕਿ ਨੌਜਵਾਨ ਦੇਸ਼ ਤੇ ਸਮਾਜ ਦਾ ਭਵਿੱਖ ਹਨ। ਉਹਨਾਂ ਯੂਥ ਨੂੰ ਸਮਾਜਿਕ ਬੁਰਾਈਆਂ ਖ਼ਿਲਾਫ਼ ਡਟ ਜਾਣ ਲਈ ਕਿਹਾ । ਉਹਨਾਂ ਯੂਥ ਨੂੰ ਕਾਂਗਰਸ ਨਾਲ ਜੁੜਨ ਦੀ ਪ੍ਰੇਰਿਤ ਕਰਦਿਆਂ ਕਿਹਾ ਕਿ ਯੂਥ ਪਿੰਡਾਂ ਵਿੱਚ ਜਾ ਕੇ ਘਰ ਘਰ ਕਾਂਗਰਸ ਦੀਆਂ ਨੀਤੀਆਂ ਤੇ ਪ੍ਰਾਪਤੀਆਂ ਦਾ ਪ੍ਰਚਾਰ ਕਰਨ ਅਤੇ ਲੋਕ ਮਸਲਿਆਂ ਦੇ ਹਲ ਲਈ ਯਤਨਸ਼ੀਲ ਹੋਣ। ਉਹਨਾਂ ਯੂਥ ਨੂੰ ਭਾਈਚਾਰਕ ਸਾਂਝ ਮਜ਼ਬੂਤ ਕਰਨ ਅਤੇ ਵਿਕਾਸ ਕਾਰਜਾਂ ‘ਤੇ ਵੀ ਗਹਿਰੀ ਨਜ਼ਰ ਰੱਖਣ ਲਈ ਕਿਹਾ।
ਇਸ ਮੌਕੇ ਉਹਨਾਂ ਰਾਜ ਸਰਕਾਰ ਵੱਲੋਂ ਬੀਤੇ ਦਿਨੀਂ ਫੂਡ ਸਪਲਾਈ ਵਿਭਾਗ ਵਿੱਚ ਭਰਤੀ ਲਈ ਲਿਖਤੀ ਪ੍ਰੀਖਿਆ ਨਾ ਦੇ ਸਕਣ ਵਾਲੇ ਉਮੀਦਵਾਰਾਂ ਦੇ ਹੱਕ ਵਿੱਚ ਬੋਲਦਿਆਂ ਉਕਤ ਪ੍ਰੀਖਿਆ ਦੁਬਾਰਾ ਜਿੱਲਿ•ਆਂ ਵਿੱਚ ਕਰਾਉਣ ਦੀ ਮੰਗ ਕੀਤੀ।
ਇਸ ਮੌਕੇ ਹੋਰ ਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਲਾਡੀ, ਭੁਪਿੰਦਰਪਾਲ ਸਿੰਘ ਵਿੱਟੀ, ਬਲਵਿੰਦਰ ਸਿੰਘ ਭਿੰਦਾ ਨੈਨੀਕੋਟ, ਗਗਨ ਸਿੰਘ ਅੰਮ੍ਰਿਤਸਰ, ਭੁਪਿੰਦਰ ਸਿੰਘ ਠੇਕੇਦਾਰ, ਕੁਲਵੰਤ ਸਿੰਘ ਠਾਕਰ, ਬੰਗਾ ਧੱਕੜ, ਮੰਗਲ ਸਿੰਘ ਕੂਟ, ਮਨੋਹਰ ਸਿੰਘ ਸਰਪੰਚ, ਗਗਨਜੋਤ ਸਿੰਘ, ਵਿਕਰਮ ਸਿੰਘ ਭੈਣੀਆਂ, ਬਲਜਿੰਦਰ ਸਿੰਘ ਸੋਨੂੰ, ਅਮਰਿਤਪਾਲ ਸਿੰਘ ਆਦਿ ਵੀ ਹਾਜ਼ਰ ਸਨ।

 

Facebook Comment
Project by : XtremeStudioz