Close
Menu

ਬਾਦਲ ਖਿਲਾਫ਼ ਅਮਰੀਕਾ ਦੀ “ਸੈਵਨਥ ਸਰਕਟ ਕੋਰਟ” ਚ ਸ਼੍ਰੋ.ਅ.ਦ (ਅੰਮ੍ਰਿਤਸਰ) ਵੱਲੋਂ ਸੁਣਵਾਈ ਲਈ ਪਟੀਸਨ ਦਾਖਲ

-- 15 December,2013

cm badalਚੰਡੀਗੜ੍ਹ,15 ਦਸੰਬਰ (ਦੇਸ ਪ੍ਰਦੇਸ ਟਾਈਮਜ਼)- ”ਸਿੱਖਾਂ ਉਤੇ ਤਸੱਦਦ ਜੁਲਮ ਕਰਨ ਅਤੇ ਸਿੱਖ ਨੌਜ਼ਵਾਨਾਂ ਨੂੰ ਗੈਰ ਕਾਨੂੰਨੀ ਤਰੀਕੇ ਕਤਲ ਕਰਨ ਦੇ ਸੰਬੰਧ ਵਿਚ ਅਮਰੀਕਾ ਦੀ “ਸੈਵਨਥ ਸਰਕਟ ਕੋਰਟ” ਵਿਚ  ਸਿੱਖ ਫਾਰ ਜਸਟਿਸ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਾਂਝੇ ਤੌਰ ਤੇ ਬਾਦਲ ਖਿਲਾਫ਼  ਕੇਸ ਦੀ ਦੁਆਰਾ ਸੁਣਵਾਈ ਕਰਨ ਲਈ ਪੂਰੀ ਤਿਆਰੀ ਅਤੇ ਸਬੂਤਾਂ ਨਾਲ ਪਟੀਸਨ ਪਾ ਦਿੱਤੀ ਹੈ ।   ਇਹ ਜਾਣਕਾਰੀ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫ਼ਤਰ ਤੋ ਮਨੁੱਖੀ ਅਧਿਕਾਰਾਂ ਦੀ ਕੌਮਾਂਤਰੀ ਨੀਤੀ ਅਧੀਨ ਬਿਆਨ ਜਾਰੀ ਕਰਦੇ ਹੋਏ ਪ੍ਰਗਟ ਕੀਤੇ । ਸ਼ ਮਾਨ ਨੇ ਕਿਹਾ ਕਿ ਸਿੱਖ ਫਾਰ ਜਸਟਿਸ ਅਤੇ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਾਂਝੇ ਤੌਰ ਤੇ ਇਸ ਵਾਰੀ ਉਹ ਸਾਰੇ ਸਬੂਤ ਅਦਾਲਤ ਅੱਗੇ ਰੱਖੇ ਜਾਣਗੇ, ਕਿ ਕਿਵੇ ਸ਼ ਬਾਦਲ ਨੇ ਗਵਾਹਾਂ ਨੂੰ ਮੁਕਰਾਉਣ ਲਈ ਅਤੇ ਦਸਤਾਵੇਜੀ ਸਬੂਤਾਂ ਨੂੰ ਖ਼ਤਮ ਕਰਨ ਲਈ ਘਟੀਆਂ ਹੱਥ-ਕੰਡੇ ਵਰਤਕੇ ਅਮਰੀਕਾ ਦੇ ਇਨਸਾਫ਼ ਦੇ ਰਾਹ ਵਿਚ ਰੁਕਾਵਟਾਂ ਖੜ੍ਹੀਆਂ ਕੀਤੀਆਂ । ਅਸੀ ਉਹ ਸਾਰੇ ਸਬੂਤ ਵੀ ਰੱਖਾਂਗੇ ਜਿਸ ਨਾਲ ਸ਼ ਬਾਦਲ ਨੇ ਗਵਾਹਾਂ ਨੂੰ ਖ਼ਤਰਨਾਕ ਸਿੱਟੇ ਭੁਗਤਣ ਲਈ ਪੰਜਾਬ ਪੁਲਿਸ ਅਤੇ ਉਸਦੀ ਉੱਚ ਅਫ਼ਸਰਸਾਹੀ ਨੂੰ ਗੈਰ ਕਾਨੂੰਨੀ ਤਰੀਕੇ ਵਰਤਿਆ । ਮੇਰੇ ਵੱਲੋਂ ਸ਼ ਜੀਤ ਸਿੰਘ ਆਲੋਅਰਖ ਅਤੇ ਸ਼ ਜਗਤਾਰ ਸਿੰਘ ਨੂੰ ਬਾਦਲ ਵਿਰੁੱਧ ਭੁਗਤਣ ਲਈ ਦਿੱਤੀਆਂ ਗਈਆਂ ਧਮਕੀਆਂ ਸੰਬੰਧੀ ਐਫੀਡੈਵਿਟ ਦਰਜ ਕਰਨ ਦੇ ਨਾਲ-ਨਾਲ ਮਨੁੱਖੀ ਅਧਿਕਾਰਾਂ ਨਾਲ ਸੰਬੰਧਤ ਅਮਰੀਕਨ ਕਾਨੂੰਨ “ਏਲੀਅਨ ਟੌਰਟ ਕਲੇਮਜ ਐਕਟ” (AਠਛA) ਅਤੇ “ਟਾਰਚਰ ਵਿਕਟਮਜ ਪ੍ਰੌਟੈਕਸ਼ਨ ਐਕਟ”(ਠੜਫA) ਰਾਹੀ ਅਦਾਲਤ ਨੂੰ ਇਹ ਜਾਣਕਾਰੀ ਦਿੱਤੀ ਜਾਵੇਗੀ ਕਿ ਕਿਵੇ ਸ਼ ਬਾਦਲ ਆਪਣੇ ਸੁਰੱਖਿਆ ਦਸਤਿਆ ਉਚੇਚੇ ਤੌਰ ਤੇ ਪੰਜਾਬ ਪੁਲਿਸ ਨੂੰ ਸਿੱਖਾਂ ਉਤੇ ਜ਼ਬਰ-ਜੁਲਮ ਤੇ ਤਸੱਦਦ ਕਰਨ ਲਈ ਆਦੇਸ਼ ਦਿੱਤੇ ਜਾਂਦੇ ਸਨ । ਇਸ ਵਾਰੀ ਬਾਦਲ ਨੂੰ ਇਹ ਚੇਤੇ ਰੱਖਣਾ ਪਵੇਗਾ ਕਿ ਉਸਦੇ ਸੁਰੱਖਿਆ ਦਸਤਿਆ ਅਤੇ ਪੰਜਾਬ ਪੁਲਿਸ ਨੇ ਅਣਮਨੁੱਖੀ ਕਾਰਵਾਈਆਂ ਕਰਨ ਦੇ ਹੋਏ ਗੈਰ ਕਾਨੂੰਨੀ ਅਮਲਾਂ ਨੂੰ ਪ੍ਰਵਾਨ ਕੀਤਾ ਹੈ । ਹੁਣ ਸ਼ ਬਾਦਲ ਨੂੰ ਗੈਰ ਕਾਨੂੰਨੀ ਕੀਤੇ ਗਏ ਆਪਣੇ ਜ਼ਬਰ-ਜੁਲਮਾਂ, ਸਿੱਖਾਂ ਨੂੰ ਮੌਤ ਦੀ ਘਾਟ ਉਤਾਰਨ ਅਤੇ ਸੈਕੜੇ ਹੀ ਸਿੱਖ ਨੌਜ਼ਵਾਨਾਂ ਨੂੰ ਗੈਰ ਕਾਨੂੰਨੀ ਤੌਰ ਤੇ ਲੰਮੇਂ ਸਮੇਂ ਤੋ ਜੇਲ੍ਹਾਂ ਵਿਚ ਬੰਦੀ ਬਣਾਈ ਰੱਖਣ ਅਤੇ ਜੇਲ੍ਹਾਂ ਵਿਚ ਉਹਨਾਂ ਉਤੇ ਤਸੱਦਦ ਹੋਣ ਦੇ ਲਈ ਕੌਮਾਂਤਰੀ ਅਦਾਲਤਾਂ ਅੱਗੇ ਜੁਆਬਦੇਹ ਹੋਣਾ ਪਵੇਗਾ ।

ਉਪਰੋਕਤ ਦੋਵੇ ਜਥੇਬੰਦੀਆਂ ਸਿੱਖ ਫਾਰ ਜਸਟਿਸ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਭਾਈ ਗੁਰਬਚਨ ਸਿੰਘ ਖ਼ਾਲਸਾ ਵੱਲੋਂ ਹਿੰਦ ਅਤੇ ਪੰਜਾਬ ਦੀਆਂ ਜੇਲ੍ਹਾਂ ਵਿਚ ਬੰਦੀ ਬਣਾਏ ਗਏ ਸਿੱਖ ਨੌਜ਼ਵਾਨਾਂ ਨੂੰ ਰਿਹਾਅ ਕਰਵਾਉਣ ਹਿੱਤ ਨਿਸ਼ਾਨੇ ਦੀ ਪ੍ਰਾਪਤੀ ਤੱਕ “ਭੁੱਖ ਹੜਤਾਲ” ਰੱਖਣ ਦੇ ਕੌਮ ਪੱਖੀ ਇਨਸਾਫ਼ ਪਸੰਦ ਉਦਮਾਂ ਦੀ ਭਰਪੂਰ ਪ੍ਰਸ਼ੰਸ਼ਾਂ ਕਰਦੇ ਹੋਏ ਕਿਹਾ ਗਿਆ ਕਿ ਭਾਈ ਖ਼ਾਲਸਾ ਵੱਲੋਂ ਹੋ ਰਹੇ ਉਦਮ ਨਾਲ ਸ਼ ਬਾਦਲ ਸਮੁੱਚੀ ਸਿੱਖ ਕੌਮ ਵਿਚ ਕਾਫੀ ਨੀਵੇ ਪੱਧਰ ਤੱਕ ਮਨਫੀ ਹੋ ਚੁੱਕਾ ਹੈ, ਜੋ ਸ਼ ਬਾਦਲ ਨੂੰ ਕਾਨੂੰਨੀ ਤੌਰ ਤੇ ਸਜ਼ਾ ਦਿਵਾਉਣ ਅਤੇ ਇਖ਼ਲਾਕੀ ਤੌਰ ਤੇ ਸਿੱਖਾਂ ਦੇ ਮਨਾਂ ਵਿਚੋ ਕੱਢਣ ਵਿਚ ਸਹਾਈ ਹੋਵੇਗਾ । ਉਹਨਾਂ ਕਿਹਾ ਕਿ ਅਸੀ ਵੀ ਅਦਾਲਤ ਅੱਗੇ ਜੇਲ੍ਹਾਂ ਵਿਚ ਬੰਦੀ ਸਿੱਖਾਂ ਅਤੇ ਉਹਨਾਂ ਤੇ ਹੋ ਰਹੇ ਤਸੱਦਦ ਦੇ ਸਬੂਤਾਂ ਸਹਿਤ ਦਸਤਾਵੇਜ ਰੱਖਾਂਗੇ ਅਤੇ ਸਾਨੂੰ ਉਮੀਦ ਹੈ ਕਿ ਇਸ ਵਾਰੀ ਸ਼ ਪ੍ਰਕਾਸ਼ ਸਿੰਘ ਬਾਦਲ ਆਪਣੇ ਅਤੇ ਆਪਣੀ ਹਕੂਮਤ ਵੱਲੋਂ ਕੀਤੇ ਗਏ ਕੁੰਕਰਮਾ ਦੀ ਸਜਾ ਪਾਉਣ ਤੋ ਬਚ ਨਹੀ ਸਕਣਗੇ ।

Facebook Comment
Project by : XtremeStudioz