Close
Menu

ਬਾਦਲ ਜੋੜੀ ਵੱਲੋਂ ਪੰਥਕ ਮੁੱਦਿਆਂ ਨੂੰ ਉਠਾਉਣ ਲਈ ਕੀਤੀਆਂ ਜਾ ਰਹੀਆਂ ਹਨ ਕਮਜੋਰ ਕੋਸ਼ਿਸ਼ਾਂ – ਖਹਿਰਾ

-- 05 December,2014

 

ਚੰਡੀਗੜ੍ਹ, ਅੱਜ ਪੰਜਾਬ ਕਾਂਗਰਸ ਦੇ ਲੀਡਰ ਸ੍ਰੀ ਸੁਖਪਾਲ ਸਿੰਘ ਖਹਿਰਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ, ਕਿ ਸ਼੍ਰੋਮਣੀ ਅਕਾਲੀ ਦਲ ਦੀ ਤਹਿਸ ਨਹਿਸ ਹੋ ਰਹੀ ਛਵੀ ਨੂੰ ਸੁਧਾਰਨ ਲਈ ਹਾਲ ਹੀ ਵਿੱਚ ਬਾਦਲ ਜੋੜੀ ਵੱਲੋਂ ਨਿਰਾਸ਼ ਮਨ ਨਾਲ ਕੀਤੀਆਂ ਜਾ ਰਹੀਆਂ ਕਮਜੋਰ ਕੋਸ਼ਿਸ਼ਾਂ ਹੋਰ ਕੁਝ ਨਹੀਂ ਬਲਕਿ ਉਹਨਾਂ ਵੱਲੋਂ ਬੇਸ਼ਰਮਪੁਣੇ ਨਾਲ ਅਪਨਾਏ ਜਾਂਦੇ ਦੋਹਰੇ ਮਾਪਦੰਡ ਹਨ।
ਜਿਵੇਂ ਕਿ ਅਸੀ ਸੱਭ ਜਾਣਦੇ ਹਾਂ ਕਿ ਹਾਲ ਹੀ ਵਿੱਚ ਮੁੱਖ ਮੰਤਰੀ ਬਾਦਲ ਨੇ ਚੰਡੀਗੜ ਨੂੰ ਪੰਜਾਬ ਹਵਾਲੇ ਕੀਤੇ ਜਾਣ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਚਿੱਠੀ ਲਿਖੀ।ਦੋ ਤਿੰਨ ਦਿਨ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਨੇ ਭਾਰਤ ਦੇ ਰੱਖਿਆ ਮੰਤਰੀ ਨੂੰ ਚਿੱਠੀ ਲਿਖ ਕੇ 1984 ਦੋਰਾਨ ਹੋਏ ਆਪ੍ਰੇਸ਼ਨ ਬਲਿਊ ਸਟਾਰ ਵਿੱਚ ਸ਼ਮੂਲੀਅਤ ਕਰਨ ਵਾਲੇ ਫੋਜੀਆਂ ਦੇ ਗੈਲਂਟਰੀ ਅਵਾਰਡ ਵਾਪਿਸ ਲਏ ਜਾਣ ਦੀ ਮੰਗ ਕੀਤੀ। ਅਤੇ ਬੀਤੇ ਕੱਲ ਹੀ ਜੂਨੀਅਰ ਬਾਦਲ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਲਿਖ ਕੇ ਬੇਨਤੀ ਕੀਤੀ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲੈਣ ਦੇ ਬਾਵਜੂਦ ਵੀ ਦੇਸ਼ ਦੀਆਂ ਵੱਖ ਵੱਖ ਜੇਲਾਂ ਵਿੱਚ ਬੰਦ 100 ਸਿੱਖ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ।
ਬਾਦਲ ਅਤੇ ਉਹਨਾਂ ਦੇ ਚਮਚਿਆਂ ਨੇ ਭਾਂਵੇ ਕਿ ਭਾਰਤ ਸਰਕਾਰ ਕੋਲ ਸਿੱਖ ਮੁੱਦੇ aਠਾਉਣ ਲਈ ਚਿੱਠੀਆਂ ਲਿਖ ਕੇ ਆਪਣਾ ਕਾਗਜ਼ੀ ਫਰਜ਼ ਨਿਭਾਉਣਾ ਲੋਕਾਂ ਨੂੰ ਦਿਖਾਇਆ ਪਰੰਤੂ ਪੰਜਾਬ ਅਤੇ ਜਮੀਨ ਉੱਪਰ ਉਹਨਾਂ ਦੀਆਂ ਗਤੀਵਿਧੀਆਂ ਉਹਨਾਂ ਵੱਲੋਂ ਹੀ ਉਠਾਏ ਜਾ ਰਹੇ ਪੰਥਕ ਅਤੇ ਸਿੱਖ ਏਜੰਡੇ ਦੇ ਪੂਰੀ ਤਰਾਂ ਨਾਲ ਉਲਟ ਹਨ।
ਲੁਧਿਆਣਾ ਦੇ ਨਿਰਦੋਸ਼ ਨੋਜਵਾਨ ਨੂੰ ਮਾਰਨ ਦੇ ਜੁਰਮ ਵਿੱਚ ਉਮਰ ਕੈਦ ਕੱਟ ਰਹੇ  ਸਾਬਕਾ ਅੱੱਤਵਾਦੀ ਤੋਂ ਪੁਲਿਸ ਕੈਟ ਅਤੇ ਫਿਰ ਪੁਲਿਸ ਅਫਸਰ ਬਣੇ ਗੁਰਮੀਤ ਸਿੰਘ ਪਿੰਕੀ ਨੂੰ ਸਮੇਂ ਤੋਂ ਪਹਿਲਾਂ ਹੀ ਹੈਰਾਨੀਜਨਕ ਢੰਗ ਨਾਲ ਰਿਹਾਅ ਕੀਤੇ ਜਾਣ ਨੇ ਜੂਨੀਅਰ ਬਾਦਲ ਵੱਲੋਂ ਦੇਸ਼ ਦੀਆਂ ਜੇਲਾਂ ਵਿੱਚ ਬੰਦ 100 ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ।
ਡੀ.ਜੀ.ਪੀ ਸੈਣੀ ਦੇ ਖਾਸ ਬੰਦੇ ਵਜੋਂ ਜਾਣੇ ਜਾਂਦੇ ਪਿੰਕੀ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕੀਥੇ ਜਾਣ ਲਈ ਕੀ ਡੀ.ਜੀ.ਪੀ ਸੈਣੀ ਨੇ ਗ੍ਰਹਿ ਮੰਤਰੀ ਸੁਖਬੀਰ ਬਾਦਲ ਉੱਪਰ ਦਬਾਅ ਬਣਾਇਆ ਸੀ? ਭਾਂਵੇ ਕਿ ਬਾਦਲ ਜੋੜੀ ਨੇ ਪਿੰਕੀ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕੀਤੇ ਜਾਣ ਦੇ ਫੈਸਲੇ ਵਿੱਚ ਆਪਣਾ ਬਚਾਅ ਕੀਤਾ ਹੈ, ਪਰੰਤੂ ਉਹਨਾਂ ਨੇ ਜਾਣ ਬੁੱਝ ਕੇ ਇੱਕ ਸਾਬਕਾ ਖਾੜਕੂ ਗੁਰਬਖਸ਼ ਸਿੰਘ ਨੂੰ ਸਿੱਖ ਕੈਦੀਆਂ ਦੀ ਰਿਹਾਈ ਵਾਸਤੇ ਪੰਜਾਬ ਵਿੱਚ ਵਰਤ ਉੱਪਰ ਨਹੀਂ ਬੈਠਣ ਦਿੱਤਾ, ਮਜਬੂਰੀ ਵੱਸ ਉਸ ਨੂੰ ਹਰਿਆਣਾ ਦੇ ਗੁਰਦੁਆਰੇ ਵਿੱਚ ਜਾਣਾ ਪਿਆ।
ਇਹ ਵੀ ਰਿਕਾਰਡ ਹੈ ਕਿ ਪੰਜਾਬ ਵਿੱਚ ਅੱਤਵਾਦ ਦੇ ਕਾਲੇ ਸਮੇਂ ਦੋਰਾਨ ਸਿੱਖ ਨੋਜਵਾਨਾਂ ਦੇ ਗਾਇਬ ਹੋਣ ਅਤੇ ਉਹਨਾਂ ਦੇ ਫਰਜ਼ੀ ਮੁਕਾਬਿਲਆਂ ਵਿੱਚ ਮਾਰੇ ਜਾਣ ਦੇ ਲਈ ਜਿੰਮੇਵਾਰ ਪੁਲਿਸ ਅਫਸਰਾਂ ਨੂੰ ਸਜ਼ਾ ਦਿਵਾਉਣ ਲਈ ਹਾਈ ਕੋਰਟ ਦੇ ਮੋਜੂਦਾ ਜੱਜ ਤੋਂ ਜਾਂਚ ਕਰਵਾਉਣ ਦੇ ਆਪਣੇ ਵਾਅਦੇ ਵਾਲੇ ਪੰਥਕ ਮੁੱਦੇ ਤੋਂ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਨੇ 1997 ਵਿੱਚ ਪਿੱਠ ਦਿਖਾਈ ਸੀ। ਉਕਤ ਵਾਅਦਾ ੧੯੯੭ ਦੇ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਮੈਨੀਫੈਸਟੋ ਦਾ ਇੱਕ ਹਿੱਸਾ ਸੀ।1997-2002 ਦੀ ਆਪਣੀ ਸਰਕਾਰ ਦੋਰਾਨ ਹੀ ਅਕਾਲ ਤਖਤ ਦੇ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਫਰਜ਼ੀ ਪੁਲਿਸ ਮੁਕਾਬਲੇ ਵਿੱਚ ਮਾਰੇ ਜਾਣ ਦੀ ਜਾਂਚ ਰਿਪੋਰਟ ਦੇ ਜਨਤਕ ਕੀਤੇ ਜਾਣ ਦੇ ਵਾਅਦੇ ਤੋਂ ਵੀ ਬਾਦਲ ਮੁਨਕਰ ਹੋਇਆ।
ਜਿਥੋਂ ਤੱਕ ਕਿ ਫੋਜੀਆਂ ਨੂੰ ਦਿੱਤੇ ਗਏ ਗੈਲਂਟਰੀ ਅਵਾਰਡ ਵਾਪਿਸ ਲੈਣ ਦੀ ਸੁਖਦੇਵ ਸਿੰਘ ਢੀਂਡਸਾ ਵੱਲੋਂ ਕੀਤੀ ਗਈ ਮੰਗ ਦਾ ਸਵਾਲ ਹੈ, ਇਹ ਬਹੁਤ ਹੀ ਹੈਰਾਨੀਜਨਕ ਹੈ ਕਿ ਉਸ ਨੇ ਇਹ ਮੰਗ ਆਪ੍ਰੇਸ਼ਨ ਬਲਿਊ ਸਟਾਰ ਦੇ ੩੦ ਸਾਲ ਬੀਤ ਜਾਣ ਤੋਂ ਬਾਅਦ ਕਿਉਂ ਕੀਤੀ ਅਤੇ ਉਸ ਨੇ ਇਹ ਮੁੱਦਾ ਵਾਜਪੇਈ ਸਰਕਾਰ ਦੋਰਾਨ ਕਿਉਂ ਨਹੀਂ ਉਠਾਇਆ ਜਦ ਉਹ ਪੂਰੇ ਛੇ ਸਾਲ ਕੈਬਿਨਟ ਮੰਤਰੀ ਰਹੇ?
ਇਸੇ ਤਰਾਂ ਹੀ ਹਰਿਆਣਾ ਵਿੱਚ ਚੋਟਾਲਿਆਂ ਦੇ ਲਈ ਠੂਠਾ ਫੜ ਕੇ ਦਰ ਦਰ ਵੋਟਾਂ ਮੰਗਣ ਵਾਲੇ ਬਾਦਲ ਨੂੰ ਚੰਡੀਗੜ ਪੰਜਾਬ ਹਵਾਲੇ ਕੀਤੇ ਜਾਣ ਦਾ ਕੋਈ ਅਧਿਕਾਰ ਨਹੀਂ ਰਹਿ ਝਾਂਦਾ, ਕਿਉਂਕਿ ਚੋਟਾਲੇ ਇਸ ਮੰਗ ਦਾ ਡੱਟ ਕੇ ਵਿਰੋਧ ਕਰਦੇ ਹਨ। ਕੀ ਬਾਦਲ ਆਪਣੇ ਪਰਿਵਾਰਕ ਦੋਸਤ ਚੋਟਾਲਿਆਂ ਨੂੰ ਮਨਾ ਲੈਣ ਦਾ ਬਾਅਦਾ ਕਰਦੇ ਹਨ ਕਿ ਉਹ ਚੰਡੀਗੜ ਹਰਿਆਣਾ ਨੂੰ ਦਿੱਤੇ ਜਾਣ ਦੀ ਮੰਗ ਕਰਨਾ ਬੰਦ ਕਰ ਦੇਣਗੇ?
ੀeਸ ਦੇ ਨਾਲ ਨਾਲ ਹੀ ਬਾਦਲ ਜੋੜੀ ਨੂੰ ਇਹ ਸਪੱਸ਼ਟ ਕਰਨਾ ਪਵੇਗਾ ਕਿ ਸਿੱਖ ਵਿਰੋਧੀਆਂ ਵਜੋਂ ਜਾਣੇ ਜਾਂਦੇ ਪੁਲਿਸ ਅਫਸਰਾਂ ਨੂੰ ਉਹਨਾਂ ਨੇ ਵੱਡੀਆਂ ਸਰਕਾਰੀ ਅਤੇ ਸਿਆਸੀ ਪਦਵੀਆਂ ਦੇ ਕੇ ਕਿਉਂ ਨਿਵਾਜਿਆ? ਲੁਧਿਆਣਾ ਦੇ ਤਿੰਨ ਬੇਦੋਸ਼ੇ ਨਾਗਰਿਕਾਂ ਨੂੰ ਗਾਇਬ ਕਰਨ ਅਤੇ ਅਗਵਾ ਕਰਨ ਦੇ ਜਿੰਮੇਵਾਰ ਅਤੇ ਪ੍ਰਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਅਤੇ ਚਾਚੇ ਨੂੰ ਖਤਮ ਕਰਨ ਦੇ ਦੋਸ਼ੀ ਸੁਮੇਧ ਸਿੰਘ ਸੈਣੀ ਨੂੰ ਸਮੇਂ ਤੋਂ ਪਹਿਲਾਂ ਡੀ.ਜੀ.ਪੀ ਬਣਾ ਕੇ ਤਰੱਕੀ ਦਿੱਤੀ ਗਈ, ਚਰਚਿਤ ਇਜਹਾਰ ਸੈਨਾ ਵਾਸਤਤੇ ਜਾਣੇ ਜਾਂਦੇ ਇੱਕ ਹੋਰ ਸਿੱਖ ਵਿਰੋਧੀ ਇਜਹਾਰ ਆਲਮ ਦੀ ਪਤਨੀ ਨੂੰ ਐਮ.ਐਲ.ਏ ਦੀ ਪਦਵੀ ਦੇ ਕੇ ਸਨਮਾਨਿਆ ਗਿਆ।
ਇਸ ਲਈ ਮੇਰੀ ਇਹ ਪੁਖਤਾ ਸੋਚ ਹੈ ਕਿ ਲੋਕ ਸਭਾ ਚੋਣਾਂ ਵਿੱਚ ਕਰਾਰੀ ਹਾਰ ਮਿਲਣ ਤੋਂ ਬਾਅਦ ਅਤੇ ਉਹਨਾਂ ਨੂੰ ਭਾਰ ਸਮਝਣ ਵਾਲੇ ਭਾਜਪਾ ਵਰਗੇ ਬੇਯਕੀਨੇ ਗਠਜੋੜ ਭਾਈਵਾਲ ਹੋਣ ਕਾਰਨ ਦੋਵੇਂ ਹੀ ਬਾਦਲ ਅਤੇ ਅਕਾਲੀ ਦਲ ਸੋੜੇ ਸਿਆਸੀ ਲਾਹੇ ਲਈ ਮੁੜ ਫਿਰ ਇੱਕ ਵਾਰ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨਾ ਚਾਹੁੰਦੇ ਹਨ। ਮੈਂ ਉਹਨਾਂ ਨੂੰ ਚੁਣੋਤੀ ਦਿੰਦਾ ਹਾਂ ਕਿ ਅਖੋਤੀ ਪੰਥਕ ਏਜੰਡੇ ਉੱਪਰ ਚੱਲਣ ਤੋਂ ਪਹਿਲਾਂ ਉਹ ਪਿਛਲੇ 17ਸਾਲਾਂ ਤੋਂ ਚਲਾਏ ਜਾ ਰਹੇ ਉਪਰੋਕਤ ਦੱਸੇ ਸਿੱਖ ਵਿਰੋਧੀ ਏਜੰਡੇ ਉੱਪਰ ਆਪਣਾ ਸਟੈਂਡ ਸਪੱਸ਼ਟ ਕਰਨ। ਨਾਲ ਹੀ ਸਿੱਖਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਹੁਣ ਬਾਦਲਾਂ ਦੀਆਂ ਲੂੰਬੜ ਚਾਲਾਂ ਦਾ ਸ਼ਿਕਾਰ ਨਾ ਬਣਨ।

Facebook Comment
Project by : XtremeStudioz