Close
Menu

ਬਾਦਲ ਦਾ ਕਿਸਾਨ ਵਿਰੋਧੀ ਚੇਹਰਾ ਸਾਹਮਣੇ ਆਇਆ: ਬਾਜਵਾ

-- 26 September,2015

ਚੰਡੀਗੜ•, 26 ਸਤੰਬਰ:  ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਵਰ•ਦਿਆਂ ਕਿਹਾ ਹੈ ਕਿ ਨਰਮੇ ਦੇ ਨੁਕਸਾਨ ਦਾ ਸਾਹਮਣਾ ਕਰਨ ਵਾਲੇ ਕਿਸਾਨਾਂ ਲਈ ਐਲਾਨ ਕੀਤਾ ਗਿਆ 80 ਕਰੋੜ ਰੁਪਏ ਦਾ ਮੁਆਵਜ਼ਾ ਨਾ ਸਿਰਫ ਇਕ ਭੈੜਾ ਮਜ਼ਾਕ ਹੈ, ਬਲਕਿ ਇਸ ਨਾਲ ਸਰਕਾਰ ਦਾ ਕਿਸਾਨ ਵਿਰੋਧੀ ਚੇਹਰਾ ਵੀ ਸਾਹਮਣੇ ਆ ਗਿਆ ਹੈ।

ਉਨ•ਾਂ ਨੇ ਕਿਹਾ ਕਿ ਇਸ ਤੋਂ ਵੱਧ ਕੁਝ ਸ਼ਰਮਨਾਕ ਨਹੀਂ ਹੋ ਸਕਦਾ ਕਿ ਸਰਕਾਰ ਨੇ ਫਸਲ ਦੇ ਨੁਕਸਾਨ ਕਾਰਨ ਮਾੜੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਕਿਸਾਨਾਂ ਨੂੰ ਮਾਅਵਜ਼ੇ ਵਜੋਂ ਸਿਰਫ 80, 120 ਜਾਂ 200 ਰੁਪਏ ਦੇ ਹੀ ਚੈੱਕ ਭੇਂਟ ਕੀਤੇ ਹਨ, ਜੋ ਇਨ•ਾਂ ਦੇ ਜ਼ਖਮਾਂ ‘ਤੇ ਲੂਣ ਛਿੜਕਣ ਸਮਾਨ ਹੈ। ਸੂਬਾ ਸਰਕਾਰ ਖਿਲਾਫ ਬਠਿੰਡਾ ‘ਚ ਧਰਨੇ ‘ਤੇ ਬੈਠੇ ਇਕ ਕਿਸਾਨ ਵੱਲੋਂ ਆਤਮ ਹੱਤਿਆ ਕਰਨ ਤੋਂ ਵੱਡਾ ਬਾਦਲ ਸਰਕਾਰ ਲਈ ਕਲੰਕ ਨਹੀਂ ਹੋ ਸਕਦਾ ਹੈ। ਇਸ ਲੜੀ ਹੇਠ ਖੁਦ ਨੂੰ ਕਿਸਾਨਾਂ ਦਾ ਹਿਮਾਇਤੀ ਦੱਸਣ ਵਾਲੇ ਲੀਡਰ ਦੇ ਸ਼ਾਸਨ ‘ਚ ਅਜਿਹੇ ਹਾਲਾਤ, ਸਿਰਫ ਇਹ ਦਰਸਾਉਂਦਾ ਹੈ ਕਿ ਉਹ ਇਨ•ਾਂ ਨੂੰ ਵੋਟ ਬੈਂਕ ਵਜੋਂ ਇਸਤੇਮਾਲ ਕਰ ਰਹੇ ਹਨ।

ਬਾਜਵਾ ਨੇ ਕਿਸਾਨਾਂ ਦੀ 40,000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਦਾ ਸਮਰਥਨ ਕੀਤਾ ਹੈ, ਕਿਉਂਕਿ ਸਰਕਾਰ ਨੇ ਕਿਸਾਨਾਂ ਨੂੰ ਘਟੀਆ ਬੀਜ਼ ਤੇ ਖਾਦਾਂ ਸਪਲਾਈ ਕਰਕੇ ਅਪਰਾਧ ਕੀਤਾ ਹੈ।

ਉਨ•ਾਂ ਨੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਨੂੰ ਵੀ ਬਰਖਾਸਤ ਕੀਤੇ ਜਾਣ ਦੀ ਮੰਗ ਕੀਤੀ ਹੈ, ਜਿਹੜੇ ਸਿੱਧੇ ਤੌਰ ‘ਤੇ 33 ਕਰੋੜ ਰੁਪਏ ਦੇ ਕੀਟਨਾਸ਼ਕ ਘੁਟਾਲੇ ਲਈ ਜ਼ਿੰਮੇਵਾਰ ਹਨ, ਕਿਉਂਕਿ ਖੇਤੀਬਾੜੀ ਵਿਭਾਗ ਵੱਲੋਂ ਭੇਜੇ ਪ੍ਰਸਤਾਅ ਨੂੰ ਕਲੀਅਰ ਕਰਨ ਵਾਲੇ ਵਿਅਕਤੀ ਉਹ ਸਨ। ਇਸ ਲੜੀ ਹੇਠ ਕੀਟਨਾਸ਼ਕ ਦੀ ਖ੍ਰੀਦ ਸਬੰਧੀ ਫਾਈਲ ਬਹੁਤ ਤੇਜ਼ੀ ਨਾਲ ਭੇਜੀ ਗਈ ਸੀ।

ਉਨ•ਾਂ ਨੇ ਕਿਹਾ ਕਿ ਕਿਸਾਨਾਂ ‘ਚ ਗੁੱਸਾ ਕੁਦਰਤੀ ਨੁਕਸਾਨ ਕਾਰਨ ਨਹੀਂ ਭੜਕਿਆ ਹੈ, ਬਲਕਿ ਸਰਕਾਰ ‘ਚ ਪੂਰੀ ਤਰ•ਾਂ ਵਿਆਪਤ ਭ੍ਰਿਸ਼ਟਾਚਾਰ ਇਸ ਲਈ ਜ਼ਿੰਮੇਵਾਰ ਹੈ, ਜਿਸ ਕਾਰਨ ਸਿਰਫ ਖੇਤੀਬਾੜੀ ਡਾਇਰੈਕਟਰ ਖਿਲਾਫ ਕਾਰਵਾਈ ਕੀਤੀ ਗਈ ਹੈ, ਜਦਕਿ ਮੰਤਰੀ ਪੱਧਰ ‘ਤੇ ਫਾਈਲ ਨੂੰ ਕਲੀਅਰ ਕੀਤਾ ਗਿਆ ਸੀ। ਉਨ•ਾਂ ਨੇ ਤੋਤਾ ਸਿਰਫ ਵੱਲੋ ਖੁਦ ਨੂੰ ਦਿੱਤੀ ਗਈ ਕਲੀਨ ਚਿੱਟ ‘ਤੇ ਵੀ ਸਵਾਲ ਕੀਤਾ।

ਬਾਜਵਾ ਨੇ ਇਸ ਸੀਜ਼ਨ ਲਈ ਬਾਸਮਤੀ 1509 ‘ਤੇ 3000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਘੱਟੋਂ ਘੱਟ ਸਮਰਥਨ ਮੁੱਲ ਦਿੱਤੇ ਜਾਣ ਦੀ ਮੰਗ ਕੀਤੀ ਹੈ। ਉਨ•ਾਂ ਨੇ ਕਿਹਾ ਕਿ ਭਾਰਤ ਸਰਕਾਰ ਨੇ ਸੂਬਾ ਸਰਾਕਰ ਨੂੰ 1400 ਰੁਪਏ ਦੀ ਮਨਜ਼ੂਰੀ ਦਿੱਤੀ ਹੈ, ਜੋ ਪੰਜਾਬ ਦੀ ਕਿਸਾਨੀ ਨੂੰ ਖਤਮ ਕਰਨ ਦੀ ਸਾਜਿਸ਼ ਦਾ ਹਿੱਸਾ ਹੈ। ਉਨ•ਾਂ ਨੇ ਕਿਹਾ ਕਿ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ, ਤਾਂ ਜੋ ਅਗਲੀ ਫਸਲ ਬੀਜ਼ੀ ਜਾ ਸਕੇ।

Facebook Comment
Project by : XtremeStudioz