Close
Menu

ਬਾਦਲ ਨੂੰ ਖੇਤੀਬਾੜੀ ਵਿੱਚ ‘ਪਾਲਿਸੀ ਲੀਡਰਸ਼ਿਪ ਐਵਾਰਡ-2013′ ਨਾਲ ਸਨਮਾਨਿਆ ਜਾਵੇਗਾ

-- 19 September,2013

paka

ਚੰਡੀਗੜ੍ਹ, 19 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਭਲਕੇ ਵੀਰਵਾਰ ਨੂੰ ਨਵੀਂ ਦਿੱਲੀ ਵਿਖੇ ‘ਖੇਤੀਬਾੜੀ ਲੀਡਰਸ਼ਿਪ ਸੰਮੇਲਨ-2013′ ਦੌਰਾਨ ਖੇਤੀਬਾੜੀ ਖੇਤਰ ਵਿੱਚ ਸ਼ਾਨਾਮੱਤੀ ‘ਪਾਲਿਸੀ ਲੀਡਰਸ਼ਿਪ ਅਵਾਰਡ’ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਸੰਮੇਲਨ ਮੋਹਰੀ ਕੌਮੀ ਖੇਤੀ ਮੈਗਜ਼ੀਨ ‘ਐਗਰੀਕਲਚਰ ਟੂਡੇ’ ਵਲੋਂ ਕਰਵਾਇਆ ਜਾ ਰਿਹਾ ਹੈ।

ਅੱਜ ਇੱਥੇ ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਉਘੇ ਖੇਤੀਬਾੜੀ ਵਿਗਿਆਨੀ ਪ੍ਰੋਫ਼ੈਸਰ ਐਮ.ਐਸ. ਸਵਾਮੀਨਾਥਨ ਦੀ ਅਗਵਾਈ ਵਾਲੀ ਛੇਵੀਂ ਐਗਰੀਕਲਚਰ ਲੀਡਰਸ਼ਿਪ ਅਵਾਰਡ ਕਮੇਟੀ-2013 ਵਲੋਂ ਸਾਲ 2013 ਲਈ ‘ਪਾਲਿਸੀ ਲੀਡਰਸ਼ਿਪ ਐਵਾਰਡ’ ਵਾਸਤੇ ਸ. ਬਾਦਲ ਦੀ ਚੋਣ ਕੀਤੀ ਗਈ ਹੈ।

ਬੁਲਾਰੇ ਨੇ ਦੱਸਿਆ ਕਿ ਸ. ਬਾਦਲ ਦੀ ਗਤੀਸ਼ੀਲ ਅਗਵਾਈ ਹੇਠ ਕੌਮੀ ਖੇਤੀਬਾੜੀ ਅਤੇ ਖੁਰਾਕ ਸੁਰੱਖਿਆ ‘ਚ ਪੰਜਾਬ ਦੇ ਮੋਹਰੀ ਰੋਲ ਦੇ ਨਾਲ ਨਾਲ ਵਿਆਪਕ ਖੇਤੀਬਾੜੀ ਵੰਨ-ਸੁਵੰਨਤਾ ਯੋਜਨਾ ਦੇ ਸੰਕਲਪ ਨੂੰ ਉਤਸ਼ਾਹਤ ਕਰਨ ਲਈ ਕੀਤੇ ਉਦਮਾਂ ਨੂੰ ਮੱਦੇਨਜ਼ਰ ਰੱਖਦਿਆਂ ਕਮੇਟੀ ਨੇ ਇਹ ਅਵਾਰਡ ਦੇਣ ਦੀ ਸਿਫਾਰਸ਼ ਕੀਤੀ ਹੈ।

Facebook Comment
Project by : XtremeStudioz