Close
Menu

ਬਾਦਲ ਨੇ ਆਪਣੇ ਨਾਲ ਜੇਲਾਂ ਕੱਟਣ ਵਾਲਿਆਂ ਦਾ ਕੀਤਾ ਸਨਮਾਨ

-- 18 January,2014

2ਸ੍ਰੀ ਮੁਕਤਸਰ ਸਾਹਿਬ),18 ਜਨਵਰੀ (ਦੇਸ ਪ੍ਰਦੇਸ ਟਾਈਮਜ਼)-  ਦੇਸ਼ ਦੀ ਜਮਹੂਰੀਅਤ ਦੀ ਰਾਖੀ ਲਈ ਅਤੇ ਲੋਕ ਹਿੱਤਾਂ ਦੇ ਸਬੰਧ ਵਿੱਚ ਵੱਖ ਵੱਖ ਮੋਰਚਿਆਂ ਦੌਰਾਨ ਸ਼ਹੀਦੀ ਪ੍ਰਾਪਤ ਕਰਨ ਅਤੇ ਜੇਲਾਂ ਵਿੱਚ ਕੱਟਣ ਵਾਲੇ ਯੋਧਿਆਂ ਨੂੰ ਰਾਜ ਅਤੇ ਸ੍ਰੋਮਣੀ ਅਕਾਲੀ ਦਲ ਦਾ ਮਾਣ ਦੱਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹ ਸੰਘਰਸ਼ਸ਼ੀਲ ਯੋਧੇ ਪੰਜਾਬ ਦਾ ਗੌਰਵ ਅਤੇ ਸਰਮਾਇਆ ਹਨ ਅਤੇ ਉਨ•ਾਂ ਦੇ ਦਿਲ ਵਿੱਚ ਉਨਾਂ ਅਤੇ ਉਨਾਂ ਦੇ ਪਰਿਵਾਰਾਂ ਪ੍ਰਤੀ ਵੱਡੀ ਸ਼ਰਧਾ ਅਤੇ ਸਨਮਾਣ ਹੈ। ਅੱਜ ਗਿਦੜਬਾਹਾ ਹਲਕੇ ਵਿੱਚ ਵੱਖ ਵੱਖ ਪਿੰਡਾਂ ਵਿੱਚ ਸੰਗਤ ਦਰਸ਼ਨ ਪ੍ਰੋਗਰਾਮਾਂ ਦੌਰਾਨ ਜੇਲ•ਾਂ ਕੱਟਣ ਵਾਲੇ ਇਨ•ਾਂ ਯੋਧਿਆਂ ਅਤੇ ਇਨ•ਾਂ ਦੇ ਪਰਿਵਾਰ ਦੇ ਮੈਂਬਰਾਂ ਦਾ ਸਨਮਾਣ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਇਨ•ਾਂ ਲੋਕਾਂ ਦੇ ਕਰਕੇ ਹੀ ਸ੍ਰੋਮਣੀ ਅਕਾਲੀ ਦਲ ਨੇ  ਆਪਣਾ ਸੁਨਹਿਰੀ ਇਤਿਹਾਸ ਸਿਰਜਿਆ ਹੈ। ਉਨ•ਾਂ ਕਿਹਾ ਇਨ•ਾਂ ਨੇ ਐਮਰਜੈਂਸੀ ਦੌਰਾਨ ਦੇਸ਼ ਦੀ ਜਮਹੂਰੀਅਤ ਦੀ ਰਾਖੀ ਦੇ ਮਾਮਲੇ ਤੋਂ ਇਲਾਵਾ ਵੱਖ ਵੱਖ ਮੋਰਚਿਆਂ ਦੌਰਾਨ ਉਨ•ਾਂ ਦਾ ਡਟ ਕੇ ਸਾਥ ਦਿੱਤਾ ਹੈ ਅਤੇ ਜੇਲ•ਾਂ ਕੱਟਣ ਤੋਂ ਇਲਾਵਾ ਕਈਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ। ਇਸ ਕਰਕੇ ਉਹ ਇਨ•ਾਂ ਪਰਿਵਾਰਾਂ ਅਤੇ ਯੋਧਿਆਂ ਨੂੰ ਕਦੀ ਵੀ ਨਹੀਂ ਭੁਲਾ ਸਕਦੇ। ਉਨ•ਾਂ ਕਿਹਾ ਕਿ ਉਹ ਅੱਜ ਜੋ ਵੀ ਹਨ ਉਨ•ਾਂ ਲੋਕਾਂ ਸੰਘਰਸ਼ ਕਰਕੇ ਹੀ ਹਨ ਜਿਨ•ਾਂ ਨੇ ਸਦਾ ਹੀ ਉਨ•ਾਂ ਦਾ ਸਾਥ ਦਿੱਤਾ ਹੈ।
ਦੇਸ਼ ਖਾਸ ਕਰ ਪੰਜਾਬ ਦੇ ਸਮੁੱਚੇ ਵਿਕਾਸ ਅਤੇ ਗਰੀਬੀ ਤੇ ਭੁੱਖਮਰੀ ਵਰਗੀਆਂ ਅਲਾਮਤਾਂ ਤੋਂ ਛੁੱਟਕਾਰਾ ਪਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਸ. ਬਾਦਲ ਨੇ ਦੇਸ਼ ਨੂੰ ਕਾਂਗਰਸ ਤੋਂ ਮੁਕਤ ਕਰਵਾਉਣ ਦਾ ਸੱਦਾ ਵੀ ਦਿਤੱਾ ਹੈ। ਅੱਜ  ਸੰਗਤ ਦਰਸ਼ਨ ਦੇ ਆਖਰੀ ਦਿਨ ਲੋਕਾਂ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਸ਼ਕਤੀਸ਼ਾਲੀ ਆਗੂ ਤੋਂ ਵਿਰਵੀ ਕਾਂਗਰਸ ਨੂੰ ਹਾਸ਼ੀਏ ‘ਤੇ ਭੇਜੇ ਜਾਣ ਦਾ ਇਹ ਅਹਿਮ ਮੌਕਾ ਹੈ ਕਿਉਂਕਿ ਵਿਭਿੰਨ ਤਰ•ਾਂ ਦੇ ਸੰਕਟਾਂ ਵਿੱਚ ਘਿਰੀ ਕਾਂਗਰਸ ਦੀ ਰੀੜ• ਦੀ ਹੱਡੀ  ਟੁੱਟ ਚੁੱਕੀ ਹੈ ਅਤੇ ਉਸ ਦੀਆਂ ਜੜ•ਾਂ ਪੂਰੀ ਤਰ•ਾਂ ਖੋਖਲੀਆਂ ਹੋ ਚੁੱਕੀਆਂ ਹਨ। ਉਨ•ਾਂ ਕਿਹਾ ਲੀਡਰਸ਼ਿਪ ਦੀਆਂ ਸਮੱਸਿਆਵਾਂ ਨਾਲ ਜੂਝ ਰਹੀ ਕਾਂਗਰਸ ਸ਼੍ਰੀ ਰਾਹੁਲ ਗਾਂਧੀ ਵਰਗੇ ਅਨਜਾਣ ਵਿਅਕਤੀ ਨੂੰ ਆਪਣੀ ਪਾਰਟੀ ਦਾ ਸਟੇਰਿੰਗ ਸੰਭਾਲ ਰਹੀ ਹੈ। ਇਨ•ਾਂ ਸਾਰੀਆਂ ਹਾਲਤਾਂ ਦੇ ਮੱਦੇਨਜ਼ਰ ਇਸ ਦੇ ਖਾਤਮੇ ਨੂੰ ਹੁਣ ਕੋਈ ਰੋਕ ਨਹੀਂ ਸਕਦਾ ਅਤੇ ਇਹ ਸਾਰੀਆਂ ਘਟਨਾਵਾਂ ਦੇਸ਼ ਅਤੇ ਆਮ ਲੋਕਾਂ ਦੇ ਹੱਕ ਵਿੱਚ ਹਨ ਕਿਉਂਕਿ ਕਾਂਗਰਸ ਨੇ ਦੇਸ਼ ਨੂੰ ਵੱਖ ਵੱਖ ਤਰ•ਾਂ ਦੇ ਸੰਕਟਾਂ ਵਿੱਚ ਫਸਾਉਣ ਤੋਂ ਇਲਾਵਾ ਇਸ ਨੇ ਮਾਣ ਸਨਮਾਨ ਨੂੰ ਅੱਜ ਤੱਕ ਦੇ ਸਭ ਤੋਂ ਹੇਠਲੇ ਨਿਵਾਣ ਤੱਕ ਪਹੁੰਚਾ ਦਿੱਤਾ ਹੈ। ਇਸ ਦੇ ਨਾਲ ਹੀ ਇਸ ਨੇ ਆਮ ਲੋਕਾਂ ਨੂੰ ਭੁੱਖਮਰੀ, ਬੇਰੁਜਗਾਰੀ, ਅਨਪੜ•ਤਾ ਵਰਗੇ ਸੰਕਟਾਂ ਵਿੱਚ ਉਲਝਾ ਦਿੱਤਾ ਹੈ ਅਤੇ ਉਨ•ਾਂ ਨੂੰ ਸਿੱਖਿਆ ਅਤੇ ਸਿਹਤ ਵਰਗੀਆਂ ਬੁਨਿਆਦੀ ਸਹੂਲਤਾਂ ਦੇ ਸਬੰਧ ਵਿੱਚ ਰੱਬ ਭਰੋਸੇ ਛੱਡ ਦਿੱਤਾ ਹੈ ਜਿਸ ਕਰਕੇ ਦੇਸ਼ ਦੇ ਲੋਕ ਬੁਰੀ ਤਰ•ਾਂ ਤਰਾਹ ਤਰਾਹ ਕਰ ਰਹੇ ਹਨ।
ਸ. ਬਾਦਲ ਨੇ ਅੱਗੇ ਕਿਹਾ ਕਿ ਦੇਸ਼ ਦੇ ਇਨ•ਾਂ ਹਾਲਤਾਂ ਦੇ ਸੰਦਰਭ ਵਿੱਚ ਕਾਂਗਰਸ ਦਾ ਮਲੀਆਮੇਟ ਕਰਨ ਦਾ ਇਹ ਮਹੱਤਵਪੂਰਨ ਮੌਕਾ ਵੀ ਹੈ ਅਤੇ ਲੋਕਾਂ ਨੂੰ ਮੁਸੀਬਤਾਂ ਤੋਂ ਛੁਟਕਾਰਾ ਦਵਾਉਣ ਦਾ ਅਹਿਮ ਮੌਕਾ ਵੀ। ਉਨ•ਾਂ ਲੋਕਾਂ ਨੂੰ ਇਨ•ਾਂ ਸਮੱਸਿਆਵਾਂ ਬਾਰੇ ਚੇਤਨ ਕਰਦੇ ਹੋਏ ਕਿਹਾ ਕਿ ਇਹ ਕੇਵਲ ਉਨ•ਾਂ ਦੇ ਸਹਿਯੋਗ ਨਾਲ ਹੀ ਸੰਭਵ ਹੈ। ਉਨ•ਾਂ ਕਿਹਾ ਕਿ ਉਨ•ਾਂ ਨੂੰ ਇਹ ਮੌਕਾ ਗਵਾਉਣਾ ਨਹੀਂ ਚਾਹੀਦਾ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾ ਮੌਕੇ ਅਜਿਹੇ ਉਮੀਦਵਾਰਾਂ ਨੂੰ ਜਿਤਾਉਣਾ ਚਾਹੀਦਾ ਜੋ ਉਨ•ਾਂ ਦੇ ਹੱਕਾਂ ਹਿੱਤਾਂ ਲਈ
ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ। ਉਨ•ਾਂ ਅੱਗੇ ਕਿਹਾ ਕਿ ਜੇ ਅਗਲੀਆਂ ਪਾਰਲੀਮੈਂਟ ਚੋਣਾਂ ਤੋਂ ਬਾਅਦ ਸ੍ਰੀ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾਂਦੇ ਹਨ ਤਾਂ ਪੰਜਾਬ ਦੇ ਸਾਰੇ ਧੋਣੇ ਧੋਹ ਦਿੱਤੇ ਜਾਣਗੇ ਕਿਉਂਕਿ ਮੈਂ ਉਨ•ਾਂ ਤੋਂ ਤੁਹਾਡੇ ਲਈ ਉਹ ਸਭ ਕੁਝ ਕਰਵਾ ਸਕਦਾ ਹਾਂ ਜਿਸ ਦੀ ਤੁਹਾਨੂੰ ਲੋੜ ਹੈ। ਉਨ•ਾਂ ਕਿਹਾ ਕਿ ਸ੍ਰੀ ਮੋਦੀ ਦਾ ਪ੍ਰਧਾਨ ਮੰਤਰੀ  ਬਣਨਾ ਹਾਲ ਦੀ ਘੜੀ ਲਗਪਗ ਤੈਅ ਹੈ ਅਤੇ ਇਸ ਨੂੰ ਯਕੀਨੀ ਬਨਾਉਣ ਲਈ ਥੋੜਾ ਜਿਹਾ ਹੋਰ ਹੰਭਲਾ ਮਾਰਨ ਦੀ ਲੋੜ ਹੈ ਤਾਂ ਜੋ ਇਸ ਵਿੱਚ ਕੋਈ ਵੀ ਕਸਰ ਬਾਕੀ ਨਾ ਰਹੇ।
ਉਨ•ਾਂ ਕਿਹਾ ਕਿ ਕੇਂਦਰ ਸਰਕਾਰ ਦੇ ਮਤਰੇਹੀ ਮਾਂ ਵਾਲੇ ਸਲੂਕ ਦੇ ਬਾਵਜੂਦ ਉਨ•ਾਂ ਨੇ ਕਈ ਲੋਕ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਹਨ। ਗਰੀਬਾਂ ਲਈ ਇੱਕ ਰੁਪਏ ਕਿਲੋ ਅਨਾਜ, ਹੁਸ਼ਿਆਰ ਵਿਦਿਆਰਥੀਆਂ ਨੂੰ ਵਜੀਫੇ ਦੇਣ ਤੋਂ ਇਲਾਵਾ ਕਿਸਾਨਾਂ ਦੇ ਬਿਜਲੀ ਦੇ ਬਿੱਲ ਮੁਆਫ ਕੀਤੇ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਸਕੀਮਾਂ ਲਾਗੂ ਕੀਤੀਆਂ ਗਈਆਂ ਹਨ।
ਇਸੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ•ਾਂ ਨੇ ਸ਼੍ਰੀ ਮਨੀ ਸ਼ੰਕਰ ਆਇਅਰ ਵਲੋਂ ਸ਼ੀ ਮੋਦੀ ‘ਤੇ ਚਾਹ ਵੇਚਣ ਵਾਲੇ ਦੀ ਕੀਤੀ ਟਿੱਪਣੀ ਨੂੰ ਘਟੀਆ ਦਰਜੇ ਦੀ ਟਿੱਪਣੀ ਦੱਸਿਆ ਉਨ•ਾਂ ਕਿਹਾ ਕਿ ਇਹ ਟਿੱਪਣੀ ਕਾਂਗਰਸ ਦੀ ਨੀਵੇਂ ਪੱਧਰ ਦੀ ਸੋਚ ਦਾ ਪ੍ਰਗਟਾਵਾ ਹੈ। ਉਨ•ਾਂ ਕਿਹਾ ਕਿ ਅਮਰੀਕਾ ਦਾ ਰਾਸ਼ਰਪਤੀ ਇਬਰਾਹਿਮ ਲਿੰਕਨ ਝੋਪੜੀ ਵਿੱਚੋਂ ਉੱਠ ਕੇ ਅਮਰੀਕਾ ਵਰਗੇ ਦੇਸ਼ ਦਾ ਰਾਸ਼ਟਰਪਤੀ ਬਣਿਆ ਸੀ ਜਿਸ ਨੇ ਮਹਾਨ ਇਤਿਹਾਸ ਸਿਰਜਿਆ ਹੈ।
ਅਜਿਹੇ ਮਹਾਨ ਲੋਕਾਂ ਦੀ ਸਾਨੂੰ ਸਰਾਹਨਾ ਕਰਨੀ ਚਾਹੀਦੀ ਹੈ ਨਾ ਕਿ ਉਨ•ਾਂ ‘ਤੇ ਬੇਹੁਦਾ ਟਿੱਪਣੀਆਂ ਕਰਨੀਆਂ ਚਾਹੀਦੀਆਂ ਹਨ। ਇਸ ਦੌਰਨ ਉਨ•ਾਂ ਨੇ ਮੁੰਬਈ ਵਿੱਚ ਭਗਦੜ ਕਾਰਨ ਮਾਰੇ ਗਏ ਵਿਅਕਤੀਆਂ ਦੀ ਮੌਤ ‘ਤੇ ਦੁੱਖ ਦਾ ਵੀ ਪ੍ਰਗਟਾਵਾ ਕੀਤਾ।
ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼੍ਰੀ ਕੇ ਜੇ
ਐਸ ਚੀਮਾ, ਸੰਸਦ ਮੈਂਬਰ ਸ੍ਰੀਮਤੀ ਪਰਮਜੀਤ ਕੌਰ ਗੁਲਸ਼ਨ, ਸ੍ਰੀ ਪਰਮਜੀਤ ਸਿੰਘ ਡਿਪਟੀ ਕਮਿਸ਼ਨਰ, ਸ੍ਰੀ ਸੁਰਜੀਤ ਸਿੰਘ ਐਸ.ਐਸ਼ਪੀ. ਸਾਬਕਾ ਕੇਂਦਰੀ ਮੰਤਰੀ ਸ.ਬਲਵੰਤ ਸਿੰਘ ਰਾਮੂਵਾਲੀਆ , ਸ੍ਰੀ ਹਰਦੀਪ ਸਿੰਘ ਡਿੰਪੀ ਢਿਲੋਂ ਹਲਕਾ ਇੰਚਾਰਜ, ਸ੍ਰੀ ਸੰਨੀ ਢਿਲੋਂ, ਯਾਦਵਿੰਦਰ ਸੰਧੂ, ਜਥੇਦਾਰ ਗੁਰਪਾਲ ਸਿੰਘ ਗੋਰਾ ਅਤੇ ਜਥੇਦਾਰ ਨਵਤੇਜ ਸਿੰਘ ਕਾਉਣੀ, ਸ੍ਰੀ ਹਰਜੀਤ ਸਿੰਘ ਨੀਲਾ ਮਾਨ ,ਸ੍ਰੀ ਸੁਰਜੀਤ ਸਿੰਘ ਗਿਲਜੇਵਾਲਾ ਸ੍ਰੀ ਹਰਜੀਤ ਸਿੰਘ ਨੀਲਾ ਮਾਨ, ਵੀਰਪਾਲ ਕੌਰ ਤਰਮਾਲਾ, ਸ੍ਰੀ ਕੁਲਦੀਪ ਸਿੰਘ ਸੰਧੂ, ਸ੍ਰੀ ਲਖਬੀਰ ਸਿੰਘ ਲੁਹਾਰਾ ਵੀ ਸ਼ਾਮਲ ਸਨ।

Facebook Comment
Project by : XtremeStudioz