Close
Menu

ਬਾਦਲ ਨੇ ਐਨ.ਐਫ.ਐਲ ਦੇ ਨਯਾ ਨੰਗਲ ਯੂਨਿਟ ਦੇ ਪਸਾਰ ਲਈ 1300 ਕਰੋੜ ਰੁਪਏ ਤੁਰੰਤ ਜਾਰੀ ਕਰਨ ਵਾਸਤੇ ਭਾਰਤ ਸਰਕਾਰ ਨੂੰ ਆਖਿਆ

-- 27 August,2015

* ਯੂ.ਬੀ.ਡੀ.ਸੀ ਦੀ ਪੁਨਰ ਸੁਰਜੀਤੀ ਵਾਸਤੇ 1375 ਕਰੋੜ ਰੁਪਏ ਅਤੇ ਸਰਹਿੰਦ ਤੇ ਬਿਸਤ ਦੋਆਬ ਨਹਿਰਾਂ ਦੀ ਮਜ਼ਬੂਤੀ ਲਈ 918 ਕਰੋੜ ਰੁਪਏ ਜਾਰੀ ਕਰਨ ਦੀ ਮੰਗ
* ਐਫ.ਟੀ.ਆਈ.ਆਈ ਦੀ ਤਰਜ਼ ਉਤੇ ਪੰਜਾਬ ਵਿਚ ਹੁਨਰ ਵਿਕਾਸ ਕੇਂਦਰ ਸਥਾਪਤ ਕਰਨ ਲਈ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਕੋਲ ਸਹਾਇਤਾ ਦੀ ਮੰਗ
* ਜੇਤਲੀ ਨੇ ਸਾਰੇ ਮੁੱਦਿਆਂ ਦੇ ਜਲਦੀ ਹੱਲ ਲਈ ਮੁੱਖ ਮੰਤਰੀ ਨੂੰ ਭਰੋਸਾ ਦਵਾਇਆ

ਨਵੀਂ ਦਿੱਲੀ, 27 ਅਗਸਤ: ਰੂਪਨਗਰ ਜ਼ਿਲ•ੇ ਦੇ ਨਯਾ ਨੰਗਲ ਵਿਖੇ ਨੈਸ਼ਨਲ ਫਰਟੀਲਾਈਜ਼ਰ ਲਿਮਿਟਡ (ਐਨ.ਐਫ.ਐਲ) ਦੇ ਪਸਾਰ ਸਬੰਧੀ 5500 ਕਰੋੜ ਰੁਪਏ ਦੇ ਪ੍ਰਾਜੈਕਟ ਵਿਚ ਤੇਜ਼ੀ ਲਿਆਉਣ ਲਈ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਨ ਜੇਤਲੀ ਦੇ ਨਿੱਜੀ ਦਖਲ ਦੀ ਮੰਗ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਭਾਰਤ ਸਰਕਾਰ ਦੇ ਖਾਦ ਅਤੇ ਰਸਾਇਣ ਮੰਤਰਾਲੇ ਕੋਲੋਂ ਉਸਦੇ ਹਿੱਸੇ ਵਜੋਂ 1300 ਕਰੋੜ ਰੁਪਏ ਤੁਰੰਤ ਜਾਰੀ ਕਰਾਉਣ ਦੀ ਸ੍ਰੀ ਜੇਤਲੀ ਨੂੰ ਅਪੀਲ ਕੀਤੀ ਹੈ।
ਸ. ਬਾਦਲ ਅੱਜ ਸਵੇਰੇ ਸ਼ਾਸਤਰੀ ਭਵਨ ਵਿਖੇ ਕੇਂਦਰੀ ਵਿੱਤ ਮੰਤਰੀ ਨੂੰ ਉਨ•ਾਂ ਦੇ ਦਫਤਰ ਵਿਖੇ ਮਿਲੇ ਅਤੇ ਉਨ•ਾਂ ਨੂੰ ਐਨ.ਐਫ.ਐਲ ਦੀ ਮੌਜੂਦਾ ਸਮਰਥਾ ਬਾਰੇ ਜਾਣੂ ਕਰਵਾਇਆ। ਇਹ ਸਮਰਥਾ ਇਸ ਵੇਲੇ 5 ਲੱਖ ਟਨ ਹੈ ਅਤੇ ਇਹ ਵਧਾ ਕੇ 15 ਲੱਖ ਟਨ ਕੀਤੀ ਜਾਣੀ ਹੈ। ਇਸ ਦੇ ਪਸਾਰ ਵਾਸਤੇ ਲੋੜੀਂਦੇ ਬੁਨਿਆਦੀ ਢਾਂਚੇ ਦੀ ਵਿਵਸਥਾ ਵੀ ਕੀਤੀ ਜਾਣੀ ਹੈ। ਖਾਦ ਮੰਤਰਾਲੇ ਨੇ ਪਹਿਲਾਂ ਹੀ ਇਸ ਯੂਨਿਟ ਦੇ ਪਸਾਰ ਵਾਸਤੇ ਪ੍ਰਵਾਨਗੀ ਦੇ ਦਿੱਤੀ ਹੈ। ਇਹ ਯੂਨਿਟ ਇਸ ਖਿੱਤੇ ਵਿਚ ਨਾ ਕੇਵਲ ਵੱਡੀ ਪੱਧਰ ਉਤੇ ਰੁਜ਼ਗਾਰ ਪੈਦਾ ਕਰੇਗਾ ਸਗੋਂ ਸੂਬੇ ਵਿਚ ਯੂਰੀਆ ਦੀ ਮੰਗ ਨੂੰ ਵੀ ਪੂਰੀ ਕਰੇਗਾ। ਉਨ•ਾਂ ਨੇ ਸ੍ਰੀ ਜੇਤਲੀ ਨੂੰ 1300 ਕਰੋੜ ਰੁਪਏ ਦੀ ਯਕਮੁਸ਼ਤ ਗ੍ਰਾਂਟ ਜਲਦੀ ਨਾਲ ਮੁਹੱਈਆ ਕਰਵਾਉਣ ਲਈ ਜ਼ੋਰ ਪਾਇਆ ਤਾਂ ਜੋ ਇਸ ਪ੍ਰਾਜੈਕਟ ਦਾ ਪਸਾਰ ਤੇਜ਼ੀ ਨਾਲ ਕੀਤਾ ਜਾ ਸਕੇ।
ਇਸੇ ਤਰ•ਾਂ ਹੀ ਮੁੱਖ ਮੰਤਰੀ ਨੇ ਅੰਮ੍ਰਿਤਸਰ, ਤਰਨ ਤਾਰਨ ਅਤੇ ਗੁਰਦਾਸਪੁਰ ਜ਼ਿਲਿ•ਆਂ ਦੇ ਵਿਚ ਦੀ ਲੰਘਦੀ ਅੱਪਰ ਬਾਰੀ ਦੋਆਬ ਨਹਿਰ (ਯੂ.ਬੀ.ਡੀ.ਸੀ) ਦੀ ਪੁਨਰ ਸੁਰਜੀਤੀ ਵਾਸਤੇ 1375 ਕਰੋੜ ਰੁਪਏ ਦੇ ਵਿਸ਼ੇਸ਼ ਫੰਡ ਜਾਰੀ ਕਰਨ ਲਈ ਵੀ ਸ੍ਰੀ ਜੇਤਲੀ ਨੂੰ ਆਖਿਆ ਕਿਉਂਕਿ ਇਹ ਨਹਿਰ ਸਭ ਤੋਂ ਪੁਰਾਣੀਆਂ ਨਹਿਰਾਂ ਵਿਚੋਂ ਇੱਕ ਹੈ ਜੋ ਕਿ 1889 ਵਿੱਚ ਬਣੀ ਸੀ। ਇਹ ਪਿਛਲੇ 126 ਸਾਲਾਂ ਤੋਂ ਚਲ ਰਹੀ ਹੈ। ਉਨ•ਾਂ ਕਿਹਾ ਕਿ ਇਸ ਨਹਿਰ ਦੀ ਸਿੰਚਾਈ ਸਮਰਥਾ 13.43 ਲੱਖ ਏਕੜ ਰਕਬਾ ਹੈ ਜਦਕਿ ਇਹ 8.47 ਲੱਖ ਏਕੜ ਰਕਬੇ ਦੀ ਸਿੰਚਾਈ ਕਰ ਰਹੀ ਹੈ ਜੋ ਕਿ ਕੇਵਲ 63 ਫੀਸਦੀ ਬਣਦਾ ਹੈ। ਉਨ•ਾਂ ਕਿਹਾ ਕਿ ਇਸ ਨਹਿਰ ਨੂੰ ਨਵਾਂ ਰੂਪ ਦਿੱਤੇ ਜਾਣ ਦੀ ਤੁਰੰਤ ਲੋੜ ਹੈ ਤਾਂ ਜੋ ਇਸ ਸਰਹਦੀ ਇਲਾਕੇ ਵਿਚ ਸਿੰਚਾਈ ਲਈ ਪਾਣੀ ਪੂਰੀ ਤਰ•ਾਂ ਪਹੁੰਚ ਸਕੇ।
ਸਤਲੁਜ ਦਰਿਆ ਤੋਂ ਨਿਕਲਦੀਆਂ ਸਰਹਿੰਦ ਨਹਿਰ ਅਤੇ ਬਿਸਤ ਦੋਆਬ ਨਹਿਰ ਦੀ ਪੁਨਰ ਸੁਰਜੀਤੀ ਦਾ ਮੁੱਦਾ ਉਠਾਉਂਦੇ ਹੋਏ ਮੁੱਖ ਮੰਤਰੀ ਨੇ ਇਸ ਪ੍ਰਾਜੈਕਟ ਦੇ ਵਾਸਤੇ 18 ਕਰੋੜ ਰੁਪਏ ਦੀ ਰਾਸ਼ੀ ਵਿਸ਼ੇਸ਼ ਫੰਡ ਵਜੋਂ ਪ੍ਰਵਾਨ ਕਰਨ ਅਤੇ ਜਾਰੀ ਕਰਨ ਦੀ ਸ੍ਰੀ ਜੇਤਲੀ ਨੂੰ ਬੇਨਤੀ ਕੀਤੀ ਕਿਉਂਕਿ ਇਹ ਨਹਿਰਾਂ ਕਿਸਾਨੀ ਦੀ ਜੀਵਨ ਰੇਖਾ ਹਨ। ਉਨ•ਾਂ ਨੇ ਸ੍ਰੀ ਜੇਤਲੀ ਨੂੰ ਦੱਸਿਆ ਕਿ ਇਸ ਪ੍ਰਾਜੈਕਟ ਦੇ ਖਰਚੇ ਦਾ ਸਾਲ 2009 ਵਿਚ 734.46 ਕਰੋੜ ਰੁਪਏ ਦਾ ਅਨੁਮਾਨ ਲਾਇਆ ਗਿਆ ਸੀ ਅਤੇ ਭਾਰਤ ਸਰਕਾਰ ਦੇ ਯੋਜਨਾ ਕਮਿਸ਼ਨ ਨੇ ਫਰਵਰੀ 2011 ਵਿਚ ਇਸ ਵਾਸਤੇ ਹਰੀ ਝੰਡੀ ਦੇ ਦਿੱਤੀ ਸੀ ਪਰ ਸਮੇਂ ਸਿਰ ਫੰਡ ਜਾਰੀ ਨਾ ਹੋਣ ਕਾਰਨ ਇਸ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਇਸ ਸਬੰਧ ਵਿਚ ਹੁਣ 918.25 ਕਰੋੜ ਰੁਪਏ ਦਾ ਸੋਧਿਆ ਪ੍ਰਾਜੈਕਟ ਮੁੜ ਭੇਜਿਆ ਗਿਆ ਹੈ।
ਆਖੀਰ ਵਿਚ ਮੁੱਖ ਮੰਤਰੀ ਨੇ ਸ੍ਰੀ ਜੇਤਲੀ ਤੋਂ ਨੌਜਵਾਨਾਂ ਨੂੰ ਐਫ.ਟੀ.ਆਈ.ਆਈ ਦੀ ਤਰਜ਼ ‘ਤੇ ਫਿਲਮ ਅਤੇ ਟੈਲੀਵਿਜ਼ਨ ਖੇਤਰ ਵਿਚ ਸਿਖਲਾਈ ਮੁਹੱਈਆ ਕਰਾਉਣ ਲਈ ਸੂਬੇ ਵਿਚ ਹੁਨਰ ਵਿਕਾਸ ਕੇਂਦਰ ਸਥਾਪਤ ਕਰਨ ਲਈ ਵੀ ਆਖਿਆ ਕਿਉਂਕਿ ਸ੍ਰੀ ਜੇਤਲੀ ਕੋਲ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦਾ ਕਾਰਜਭਾਰ ਵੀ ਹੈ।
ਸ. ਬਾਦਲ ਵੱਲੋਂ ਉਠਾਏ ਗਏ ਮੁੱਦਿਆਂ ਪ੍ਰਤੀ ਹਾਂ ਪੱਖੀ ਹੁੰਘਾਰਾ ਭਰਦੇ ਹੋਏ ਕੇਂਦਰੀ ਵਿੱਤ ਮੰਤਰੀ ਨੇ ਭਰੋਸਾ ਦਵਾਇਆ ਕਿ ਉਹ ਛੇਤੀ ਹੀ ਇਨ•ਾਂ ਪ੍ਰਸਤਾਵਾਂ ਦੀ ਘੋਖ ਕਰਨਗੇ ਤਾਂ ਜੋ ਇਸ ਸਬੰਧ ਵਿਚ ਢੁੱਕਵਾਂ ਕਦਮ ਚੁੱਕਿਆ ਜਾ ਸਕੇ। ਉਨ•ਾਂ ਕਿਹਾ ਕਿ ਉਹ ਖਾਦ ਮੰਤਰਾਲੇ ਦੇ ਹਿੱਸੇ ਵਜੋਂ 1300 ਕਰੋੜ ਰੁਪਏ ਦੀ ਗ੍ਰਾਂਟ ਜਲਦੀ ਜਾਰੀ ਕਰਾਉਣ ਦੇ ਮੁੱਦੇ ਨੂੰ ਵੀ ਉਠਾਉਣਗੇ ਤਾਂ ਜੋ ਨੰਗਲ ਪ੍ਰਾਜੈਕਟ ਦੇ ਪਸਾਰ ਦਾ ਕੰਮ ਬਿਨ•ਾਂ ਕਿਸੇ ਦੇਰੀ ਤੋਂ ਹੋ ਸਕੇ।
ਮੁੱਖ ਮੰਤਰੀ ਦੇ ਨਾਲ ਉਨ•ਾਂ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ. ਚੀਮਾ ਅਤੇ ਰੈਜ਼ੀਡੈਂਟ ਕਮਿਸ਼ਨਰ, ਪੰਜਾਬ ਭਵਨ ਸ੍ਰੀ ਕੇ. ਸ਼ਿਵਾ ਪ੍ਰਸਾਦ ਹਾਜ਼ਰ ਸਨ।

Facebook Comment
Project by : XtremeStudioz