Close
Menu

ਬਾਦਲ ਨੇ ਕਿਸਾਨ ਅੰਦੋਲਨ ਨੂੰ ਨਾ ਸੰਭਾਲਿਆ ਤਾਂ ਖਤਰਨਾਕ ਨਤੀਜੇ ਨਿਕਲਣਗੇ : ਅਮਰਿੰਦਰ

-- 04 October,2015

ਜਲੰਧਰ- ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ਵਿਚ 15 ਦਿਨਾਂ ਤੋਂ ਵਿਖਾਵਾ ਕਰ ਰਹੇ ਕਿਸਾਨਾਂ ਦੇ ਮਾਮਲੇ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਚੁੱਪ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਹੈ ਕਿ ਕਿਸਾਨਾਂ ਦਾ ਰੋਸ ਸੂਬੇ ਦੇ ਹੋਰਨਾਂ ਹਿੱਸਿਆਂ ਵਿਚ ਫੈਲਦਾ ਜਾ ਰਿਹਾ ਹੈ। ਇਥੇ ਜਾਰੀ ਬਿਆਨ ਵਿਚ ਉਨ੍ਹਾਂ ਕਿਹਾ ਕਿ ਉਹ ਹੈਰਾਨ ਹਨ ਕਿ ਕਿਉਂ ਬਾਦਲ ਕਿਸਾਨਾਂ ਨਾਲ ਸਿੱਧੀ ਗੱਲ ਨਹੀਂ ਕਰ ਰਹੇ ਜਦਕਿ ਸਰਕਾਰ ਵਲੋਂ ਵਿਖਾਵਾਕਾਰੀ ਕਿਸਾਨਾਂ ਵਿਰੁੱਧ ਤਾਕਤ ਵੀ ਵਰਤੋਂ ਕਰ ਰਹੇ ਹਨ ਜਿਵੇਂ ਕਿ ਉਨ੍ਹਾਂ ਦੀ ਸਰਕਾਰ ਨੇ ਨੌਕਰੀਆਂ ਦੀ ਮੰਗ ਕਰ ਰਹੇ ਬੇਰੋਜ਼ਗਾਰ ਨੌਜਵਾਨਾਂ ਵਿਰੁੱਧ ਡਾਂਗਾਂ ਵਰ੍ਹਾਈਆਂ ਸਨ। ਉਨ੍ਹਾਂ ਕਿਹਾ ਕਿ ਜੇਕਰ ਤੁਰੰਤ ਸਰਕਾਰ ਹਰਕਤ ਵਿਚ ਨਾ ਆਈ ਤਾਂ ਫਿਰ ਇਹ ਅੰਦੋਲਨ ਉਨ੍ਹਾਂ ਦੇ ਕਾਬੂ ਵਿਚੋਂ ਬਾਹਰ ਹੋ ਜਾਵੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਕਿਸਾਨਾਂ ਦੀ ਅਸੰਤੁਸ਼ਟੀ ਨਾ ਹੀ ਸੁਭਾਵਿਕ ਹੈ ਅਤੇ ਨਾ ਹੀ ਉਚਿਤ ਕਾਰਨਾਂ ਦੇ ਵਗੈਰ। ਇਹ ਅੱਗ ਲੰਬੇ ਸਮੇਂ ਤੋਂ ਸੁਲਗ ਰਹੀ ਸੀ ਤੇ ਸਰਕਾਰ ਇਸ ‘ਤੇ ਧਿਆਨ ਨਹੀਂ ਦੇ ਰਹੀ ਸੀ। ਉਹ ਸਮੇਂ-ਸਮੇਂ ‘ਤੇ ਕਿਸਾਨਾਂ ‘ਚ ਪਾਏ ਜਾ ਰਹੇ ਰੋਸ ਨੂੰ ਲੈ ਕੇ ਚਿਤਾਵਨੀ ਦੇ ਰਹੇ ਸਨ ਜਿਸ ਨੂੰ ਸਰਕਾਰ ਗੰਭੀਰਤਾ ਨਾਲ ਨਹੀਂ ਲੈ ਰਹੀ ਸੀ। ਉਨ੍ਹਾਂ ਨੇ ਸੂਬਾ ਸਰਕਾਰ ਵਲੋਂ ਕਿਸਾਨਾਂ ਦੇ ਰੋਸ ਵਿਖਾਵਿਆਂ ਨੂੰ ਨਜ਼ਰਅੰਦਾਜ਼ ਕਰਨ ‘ਤੇ ਕਿਹਾ ਕਿ ਬਾਦਲ ਰਾਜ ਸ਼ਾਸਨ ਸੰਭਾਲਣ ਵਿਚ ਹੁਣ ਸਮਰੱਥ ਨਹੀਂ ਹਨ ਅਤੇ ਉਹ ਆਪਣੀਆਂ ਅਸਫਲਤਾਵਾਂ  ਲਈ ਦੂਜਿਆਂ ਨੂੰ ਦੋਸ਼ੀ ਠਹਿਰਾਉਣ ਲਈ ਸਮਾਂ ਕੱਢ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਕਣਕ ਦੀ ਢੋਆਈ ਵਿਚ ਹੋ ਰਹੀ ਅਸਾਧਾਰਨ ਦੇਰੀ ਹੋਵੇ ਜਾਂ ਗੰਨਾ ਉਤਪਾਦਕ ਕਿਸਾਨਾਂ ਨੂੰ ਅਦਾਇਗੀ ਨਾ ਕਰਨ ਦਾ ਮਾਮਲਾ ਜਾਂ ਫਿਰ ਸਰਕਾਰ ਦੀ ਲਾਪ੍ਰਵਾਹੀ ਕਾਰਨ ਕਪਾਹ ਉਤਪਾਦਕਾਂ ਨੂੰ ਘਟੀਆ ਕੀਟਨਾਸ਼ਕਾਂ ਦੀ ਸਪਲਾਈ ਕਰਨਾ। ਇਨ੍ਹਾਂ ਸਾਰੇ ਮਾਮਲਿਆਂ ਵਿਚ ਬਾਦਲ ਸਰਕਾਰ ਅਫਸਲ ਹੋਈ ਹੈ।
ਬਾਸਮਤੀ ਉਤਪਾਦਕ ਕਿਸਾਨਾਂ ਨੂੰ ਘੱਟ ਭਾਅ ਮਿਲਿਆ ਹੈ ਪਰ ਸਰਕਾਰ ਚੁੱਪ ਹੈ ਜਦ ਕਿ ਯੂ. ਪੀ. ਏ. ਸਰਕਾਰ ਦੇ ਸਮੇਂ ਕਿਸਾਨਾਂ ਨੂੰ ਬਾਸਮਤੀ ਦਾ ਰੇਟ 4 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਤੋਂ ਉਪਰ ਮਿਲ ਰਿਹਾ ਸੀ ਜਦ ਕਿ ਇਸ ਵੇਲੇ ਉਨ੍ਹਾਂ ਨੂੰ ਸਿਰਫ 1400 ਰੁਪਏ ਪ੍ਰਤੀ ਕੁਇੰਟਲ ਭਾਅ ਮਿਲ ਰਿਹਾ ਹੈ।

Facebook Comment
Project by : XtremeStudioz