Close
Menu

ਬਾਦਲ ਨੇ ਪੰਜਾਬ ਦੀ ਆਰਥਿਕ, ਸਮਾਜਿਕ ਤੇ ਲੋਕਤਾਂਤਰਿਕ ਸਥਿਤੀ ਬਿਗਾੜੀ: ਬਾਜਵਾ

-- 08 August,2013

DSC_0220

ਸ਼ਹੀਦ ਭਗਤ ਸਿੰਘ ਨਗਰ,8 ਅਗਸਤ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਬਾਦਲ ਪਰਿਵਾਰ ਨੇ ਆਪਣੇ ਸਿਆਸੀ ਅਤੇ ਬਿਜਨੇਸ ਹਿੱਤਾਂ ਰਾਹੀਂ ਸੂਬੇ ਦੀ ਆਰਥਿਕ, ਸਮਾਜਿਕ ਤੇ ਲੋਕਤਾਂਤਰਿਕ ਸਥਿਤੀ ਬਿਗਾੜ ਦਿੱਤੀ ਹੈ।
ਇਥੇ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬਾਜਵਾ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਸੱਤਾ ਤੇ ਪੈਸੇ ਦੀ ਲਾਲਚ ਸਦਕਾ ਪੰਜਾਬ ਦੀ ਲੋਕਤਾਂਤਰਿਕ ਸੰਸਥਾਵਾਂ ਨੂੰ ਬਿਗਾੜ ਦਿੱਤਾ ਹੈ, ਇਥੋਂ ਦਾ ਸਮਾਜਿਕ ਵਾਤਾਵਰਨ ਖਰਾਬ ਕਰ ਦਿੱਤਾ ਹੈ, ਅਰਾਜਕਤਾ ਨੂੰ ਵਧਾਇਆ ਹੈ ਤੇ ਆਰਥਿਕ ਮੰਦਹਾਲੀ ਪੈਦਾ ਕੀਤੀ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਸਦੇ ਬੇਟੇ ਸੁਖਬੀਰ ਬਾਦਲ ਨੂੰ ਲੋਕਾਂ ਸਾਹਮਣੇ ਬੋਲਣ ਤੋਂ ਪਹਿਲਾਂ ਆਪਣੇ ਅੰਦਰ ਝਾਕਣਾ ਚਾਹੀਦਾ ਹੈ।
ਉਨ੍ਹਾਂ ਨੇ ਬਾਦਲਾਂ ਨੂੰ ਆਪਣੀ ਗਲਤੀਆਂ ਲਈ ਕਾਂਗਰਸ ਪਾਰਟੀ ‘ਤੇ ਦੋਸ਼ ਨਾ ਲਗਾਉਣ ਦੀ ਸਲਾਹ ਦਿੱਤੀ। ਅਕਾਲੀ ਦਲ ਤੇ ਭਾਜਪਾ ਗਠਜੋੜ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਵੱਲ ਧਕੇਲ ਦਿੱਤਾ ਹੈ। ਜਦਕਿ ਕਾਂਗਰਸ ਪਾਰਟੀ ਨੇ ਸਿੱਖਿਆ, ਸਿਹਤ, ਪੇਂਡੂ ਵਿਕਾਸ ਆਦਿ ਲਈ ਫੰਡ ਦੇ ਕੇ ਪੰਜਾਬ ਦੀ ਸਥਿਤੀ ਸੁਧਾਰੀ ਸੀ। ਮਗਰ ਅਕਾਲੀ ਦਲ ਦੇ ਤਿੰਨ ਮੰਤਰੀ ਤੇ ਇਸੇ ਗਿਣਤੀ ‘ਚ ਭਾਜਪਾ ਮੰਤਰੀ ਅਤੇ ਇਕ ਮੁੱਖ ਸੰਸਦੀ ਸਕੱਤਰ ਕੇਂਦਰੀ ਫੰਡਾਂ ‘ਚ ਘੁਟਾਲੇ ‘ਚ ਸ਼ਾਮਿਲ ਪਾਇਆ ਗਿਆ ਹੈ। ਬਾਦਲ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਭਾਜਪਾ ਦੇ ਤਿੰਨ ਮੰਤਰੀਆਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਚਲਦੇ ਅਸਤੀਫਾ ਦੇਣ ਨੂੰ ਮਜਬੂਰ ਹੋਣਾ ਪਿਆ ਹੈ ਅਤੇ ਅਕਾਲੀ ਮੰਤਰੀ ਸਿੱਖਿਆ ਵਿਭਾਗ ਤੇ ਪੇਂਡੂ ਵਿਕਾਸ ਵਿਭਾਗਾਂ ‘ਚ ਘੁਟਾਲੇ ‘ਚ ਸ਼ਾਮਿਲ ਪਾਏ ਗਏ ਹਨ।
ਬਾਜਵਾ ਨੇ ਕਿਹਾ ਕਿ ਸੁਖਬੀਰ ਕਾਂਗਰਸੀ ਆਗੂਆਂ ‘ਤੇ ਉਂਗਲੀ ਚੁੱਕ ਰਹੇ ਹਨ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ‘ਤੇ ਬੇਤੁੱਕੀ ਬੱਚਿਆਂ ਵਾਲੀਆਂ ਟਿੱਪਣੀਆਂ ਕਰ ਰਹੇ ਹਨ। ਸੁਖਬੀਰ ਨੂੰ ਪੰਜਾਬ ਦੀਆਂ ਜਿਆਦਾਤਰ ਸਮੱਸਿਆਵਾਂ ਬਾਰੇ ਜਾਣਕਾਰੀ ਨਹੀਂ ਹੈ ਅਤੇ ਮੀਡੀਆ ਨਾਲ ਗੱਲਬਾਤ ਦੌਰਾਨ ਜਿਆਦਾਤਰ ਸਵਾਲਾਂ ‘ਤੇ ਉਹ ਘਬਰਾ ਜਾਂਦੇ ਹਨ।  ਸੁਖਬੀਰ ਨੇ ਸਿਰਫ ਦਾਅਵੇ ਹੀ ਕੀਤੇ ਹਨ ਅਤੇ ਲੋਕਾਂ ਨੂੰ ਝੂਠ ਬੋਲਿਆ ਹੈ।
ਉਨ੍ਹਾਂ ਨੇ ਕਿਹਾ ਕਿ ਬਾਦਲ ਨੇ ਗੁਜਰਾਤ ਦੇ ਸਿੱਖ ਕਿਸਾਨਾਂ ਨਾਲ ਧੋਖਾ ਕੀਤਾ ਹੈ ਅਤੇ ਉਨ੍ਹਾਂ ਨੂੰ ਭਾਜਪਾ ਦੇ ਦਬਾਅ ਹੇਠ ਛੱਡ ਦਿੱਤਾ ਹੈ। ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਬਾਦਲ ਦੀ ਗੱਲ ਮੰਨ੍ਹਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਹੁਣ ਉਹ ਕਿਸਾਨਾਂ ਨੂੰ ਕਾਨੂੰਨੀ ਸਹਾਇਤਾ ਦੇਣ ਦੀ ਗੱਲ ਕਰ ਰਹੇ ਹਨ। ਗੁਜਰਾਤ ਸਰਕਾਰ ਸੁਪਰੀਮ ਕੋਰਟ ‘ਚ ਹਾਈਕੋਰਟ ਦੇ ਫੈਸਲੇ ਵਿਰੁੱਧ ਲਗਾਈ ਐਸ਼ਐਲ਼ਪੀ ਨੂੰ ਵਾਪਿਸ ਕਿਉਂ ਨਹੀਂ ਲੈ ਲੈਂਦੀ? ਇਹ ਚਿੰਤਾ ਦਾ ਵਿਸ਼ਾ ਹੈ। ਜਿਸ ‘ਤੇ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਨੇ ਗੁਜਰਾਤ ਦੇ ਕਿਸਾਨਾਂ ਨੂੰ ਪੂਰੀ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ।
ਪੰਜਾਬ ਦੇ ਲੋਕ ਹੁਣ ਬਾਦਲਾਂ ਦੇ ਝੂਠ ਤੋਂ ਅੱਕ ਚੁੱਕੇ ਹਨ। ਅਕਾਲੀ ਭਾਜਪਾ ਸਰਕਾਰ ਨੇ ਲੋਕਾਂ ‘ਤੇ ਭਾਰੀ ਟੈਕਸ ਲਗਾ ਦਿੱਤੇ ਹਨ ਅਤੇ ਪਿਛਲੇ ਪੰਜ ਸਾਲਾਂ ਤੋਂ ਖਜਾਨਾ ਡਬਲ ਕਰਨ ਦੇ ਝੂਠੇ ਵਾਅਦੇ ਕਰ ਰਹੀ ਹੈ। ਕਿਉਂ ਸੂਬਾ ਸਰਕਾਰ ਜਨਵਰੀ 2013 ਤੋਂ ਲਟਕੇ 6ਵੇਂ ਤਨਖਾਹ ਕਮਿਸ਼ਨਾਂ ਮੁਤਾਬਿਕ ਬਕਾਏ ਨਹੀਂ ਦੇ ਰਹੀ, ਜਿਸਦੀ ਦੂਜੀ ਕਿਸ਼ਤ ਵੀ 1 ਜੁਲਾਈ, 2013 ਨੂੰ ਲਟਕ ਗਈ ਹੈ। ਉਨ੍ਹਾਂ 4 ਲੱਖ ਮੁਲਾਜਮਾਂ ਦਾ ਕੀ ਹੋਵੇਗਾ ਜਿਨ੍ਹਾਂ ਨੂੰ ਜੁਲਾਈ ਦੀ ਤਨਖਾਹ ਨਹੀਂ ਮਿਲੀ। ਸਰਕਾਰ ਨੇ ਸਹਾਇਤਾ ਪ੍ਰਾਪਤ ਸਕੂਲਾਂ ਤੇ ਕਾਲਜਾਂ ਨੂੰ 2012 ਦੀ ਆਖਿਰੀ ਤਿਮਾਹੀ ਤੇ 2013 ਦੀ ਪਹਿਲੀ ਤਿਮਾਹੀ ਦੀ ਗ੍ਰਾਂਟਾਂ ਰਿਲੀਜ ਨਹੀਂ ਕੀਤੀਆਂ। ਸ਼ਗਨ ਸਕੀਮ ਦੇ 78876 ਲਾਭਪਾਤਰੀਆਂ ਨੂੰ ਤਿੰਨ ਸਾਲਾਂ ਤੋਂ ਇਸਦੇ ਪੈਸੇ ਨਹੀਂ ਮਿਲੇ।
ਸਿੱਖਿਆ, ਸਿਹਤ ਤੇ ਪੇਂਡੂ ਵਿਕਾਸ ਵਰਗੇ ਮਹੱਤਵਪੂਰਨ ਵਿਭਾਗ ਗ੍ਰਾਂਟਾਂ ਤੋਂ ਵਾਂਝੇ ਹਨ ਅਤੇ ਮੁੱਖ ਮੰਤਰੀ ਨੂੰ ਇਸ ਬਾਰੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ? ਅਕਾਲੀ ਭਾਜਪਾ ਸਰਕਾਰ ਨੇ ਚੋਣ ਮੈਨਿਫੈਸਟੋ ਦੌਰਾਨ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਕਰੀਬ 65 ਲੱਖ ਨੌਜਵਾਨ ਪੰਜਾਬ ਨੂੰ ਬੇਰੁਜਗਾਰ ਹਨ, ਜਿਨ੍ਹਾਂ ਨੂੰ 1000 ਰੁਪਏ ਬੇਰੁਜਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਗਿਆ ਸੀ। ਇਸੇ ਤਰ੍ਹਾਂ ਗਠਜੋੜ ਨੇ ਪੰਚਾਇਤੀ ਰਾਜ ਚੋਣਾਂ ਨੂੰ ਵੀ ਹਾਈਜੈਕ ਕਰ ਲਿਆ। ਕਾਨੂੰਨ ਤੇ ਵਿਵਸਥਾ ਦੀ ਸਥਿਤੀ ਬਿਗੜ ਚੁੱਕੀ ਹੈ ਅਤੇ ਆਰਥਿਕ ਮੰਦਹਾਲੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਮæਪੀ ਰਵਨੀਤ ਸਿੰਘ ਬਿੱਟੂ, ਤਰਲੋਚਨ ਸਿੰਘ ਸੂੰਦ ਤੇ ਚਰਨਜੀਤ ਸਿੰਘ ਚੰਨੀ ਪ੍ਰਦੇਸ਼ ਕਾਂਗਰਸ ਮੀਤ ਪ੍ਰਧਾਨ, ਗੁਰਇਕਬਾਲ ਕੌਰ ਐਮæਐਲ਼ਏ, ਚੌਧਰੀ ਸੰਤੋਖ ਸਿੰਘ, ਅਮਰਜੀਤ ਸਿੰਘ ਸਮਰਾ, ਚੌਧਰੀ ਜਗਜੀਤ ਸਿੰਘ ਸਾਬਕਾ ਮੰਤਰੀ, ਜੋਗਿੰਦਰ ਸਿੰਘ ਛੀਨਾ, ਸਤਵੀਰ ਸਿੰਘ ਤੇ ਰਾਜਿੰਦਰ ਸਿੰਘ ðÅäÅ ð੍ਹੂèÅ੨Å é¶ ੨Æ Ã੍ਹੂì¯èé ਙÆåÅ੍ਵ

Facebook Comment
Project by : XtremeStudioz