Close
Menu

ਬਾਦਲ ਵੱਲੋਂ ਦੋਆਬਾ ਖੇਤਰ ਵਿਚ ਕੀਟਨਾਸ਼ਕਾਂ ਦੇ ਇਕ ਹੋਰ ਸਕੈਂਡਲ ਦੀ ਜਾਂਚ ਕਰਨ ਲਈ ਡੀ.ਜੀ.ਪੀ (ਵਿਜੀਲੈਂਸ) ਨੂੰ ਨਿਰਦੇਸ਼

-- 02 October,2015

ਚੰਡੀਗੜ੍ਹ, 2 ਅਕਤੂਬਰ: ਜਲੰਧਰ ਜ਼ਿਲ੍ਹੇ ਦੇ ਫਿਲੌਰ ਇਲਾਕੇ ਵਿਚ ਕੀਟਨਾਸ਼ਕਾਂ ਦੇ ਹੋਏ ਇਕ ਹੋਰ ਸਕੈਂਡਲ ਸਬੰਧੀ ਛਪੀ ਰਿਪੋਰਟ ਉਤੇ ਕਾਰਵਾਈ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਸਮੁੱਚੇ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ।
ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇਥੇ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ. ਬਾਦਲ ਨੇ ਡੀ.ਜੀ.ਪੀ (ਵਿਜੀਲੈਂਸ) ਨੂੰ ਇਸ ਮਾਮਲੇ ਦੀ ਜਾਂਚ ਕਰਕੇ ਇਕ ਮਹੀਨੇ ਦੇ ਅੰਦਰ ਜਾਂਚ ਰਿਪੋਰਟ ਅਤੇ ਕਾਰਵਾਈ ਰਿਪੋਰਟ ਪੇਸ਼ ਕਰਨ ਲਈ ਆਖਿਆ ਹੈ।
ਸ. ਬਾਦਲ ਨੇ ਇਸ ਤਰ੍ਹਾਂ ਦੇ ਘਿਨਾਉਣੀ ਕਾਰਵਾਈ ਅਤੇ ਅਨੈਤਿਕ ਕਾਰਜ ਕਰਨ ਵਾਲੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਅਜਿਹੇ ਦੋਸ਼ੀਆਂ ਵਿਰੁੱਧ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।

Facebook Comment
Project by : XtremeStudioz