Close
Menu

ਬਾਦਲ ਵੱਲੋਂ ਫਿਰੋਜ਼ਪੁਰ ਵਿਖੇ ਪੀ.ਜੀ.ਆਈ. ਦਾ ਸੈਟੇਲਾਈਟ ਸੈਂਟਰ ਸਥਾਪਤ ਕਰਨ ਲਈ 25 ਏਕੜ ਜ਼ਮੀਨ ਦੇਣ ਨੂੰ ਪ੍ਰਵਾਨਗੀ

-- 08 August,2013

02

ਚੰਡੀਗੜ੍ਹ,8 ਅਗਸਤ (ਦੇਸ ਪ੍ਰਦੇਸ ਟਾਈਮਜ਼)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਰਾਜ ਦੇ ਸਰਹੱਦੀ ਖੇਤਰਾਂ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਅਤੇ ਜਾਂਚ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਫਿਰੋਜ਼ਪੁਰ ਵਿਖੇ 100 ਬਿਸਤਰਿਆਂ ਦੀ ਸਮਰਥਾ ਵਾਲਾ ਹਸਪਤਾਲ ਸਥਾਪਤ ਕਰਨ ਲਈ ਪੀ.ਜੀ.ਆਈ. ਐਮ.ਈ.ਆਰ., ਚੰਡੀਗੜ੍ਹ ਨੂੰ 25 ਏਕੜ ਜ਼ਮੀਨ ਅਲਾਟ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਪੀ.ਜੀ.ਆਈ.  ਦੇ ਸੰਗਰੂਰ ਵਿਖੇ ਬਣਾਏ ਜਾ ਰਹੇ ਸੈਟੇਲਾਈਟ ਸੈਂਟਰ ਤੋਂ ਬਾਅਦ ਇਹ ਰਾਜ ਵਿੱਚ ਪੀ.ਜੀ.ਆਈ. ਦਾ ਦੂਸਰਾ ਸੈਟੇਲਾਈਟ ਸੈਂਟਰ ਹੋਵੇਗਾ।

ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸ. ਬਾਦਲ ਨੇ ਵਿੱਤ ਕਮਿਸ਼ਨਰ ਵਿਕਾਸ ਵੱਲੋਂ ਫ਼ਿਰੋਜ਼ਪੁਰ ਦੇ ਪਿੰਡ ਵਜੀਦਪੁਰ ਦੀ 50 ਏਕੜ ਪੰਚਾਇਤੀ ਜ਼ਮੀਨ ਵਿੱਚੋਂ 25 ਏਕੜ ਜ਼ਮੀਨ ਬਾਗਬਾਨੀ ਵਿਭਾਗ ਨੂੰ ਅਲਾਟ ਕਰਨ ਦੇ ਪੇਸ਼ ਕੀਤੇ ਪ੍ਰਸਤਾਵ ‘ਤੇ ਸਹਿਮਤੀ ਦੇ ਦਿੱਤੀ ਹੈ ਜਿਸ ਦੇ ਬਦਲੇ ਬਾਗਬਾਨੀ ਵਿਭਾਗ ਦੀ ਫ਼ਿਰੋਜ਼ਪੁਰ ਵਿਖੇ ਸਥਿਤ 25 ਏਕੜ ਜ਼ਮੀਨ ਪੀ.ਜੀ.ਆਈ. ਨੂੰ ਦਿੱਤੀ ਜਾਵੇਗੀ। ਇਸ ਜਗ੍ਹਾ ਉਤੇ ਪੀ.ਜੀ.ਆਈ. ਵੱਲੋਂ ਆਪਣਾ ਸੈਟੇਲਾਈਟ ਸੈਂਟਰ ਸਥਾਪਤ ਕੀਤਾ ਜਾਵੇਗਾ। ਬੁਲਾਰੇ ਨੇ ਅੱਗੇ ਦੱਸਿਆ ਕਿ ਬਾਗਬਾਨੀ ਵਿਭਾਗ ਨੂੰ 25 ਏਕੜ ਜ਼ਮੀਨ ਤਬਦੀਲ ਕਰਨ ਦੀ ਪ੍ਰਕਿਰਿਆ ਨਵੀਂ ਚੁਣੀ ਗਈ ਪੰਚਾਇਤ ਵੱਲੋਂ ਸਹੁੰ ਚੁੱਕਣ ਤੋਂ ਬਾਅਦ ਮਤਾ ਪਾਸ ਕੀਤੇ ਜਾਣ ਤੋਂ ਫੌਰੀ ਮਗਰੋਂ ਆਰੰਭੀ ਜਾਵੇਗੀ।

Facebook Comment
Project by : XtremeStudioz