Close
Menu

ਬਾਦਲ ਵੱਲੋਂ ਮੁਹਾਲੀ ਵਿਖੇ ਪੇਸ਼ੇਵਰ ਵਿਕਾਸ ਲਈ ਕੇਂਦਰ ਖੋਲ੍ਹਣ ਲਈ ਸੀ.ਬੀ.ਐਸ.ਈ. ਨੂੰ ਜ਼ਮੀਨ ਅਲਾਟ

-- 07 August,2013

badal3

ਚੰਡੀਗੜ੍ਹ, 7 ਅਗਸਤ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਸਰਕਾਰ ਨੇ ਸੈਂਟਰ ਫ਼ਾਰ ਕੰਟੀਨਿਊਜ਼ ਪ੍ਰੋਫ਼ੈਸ਼ਨਲ ਡਿਵੈਲਪਮੈਂਟ (ਸੀ.ਸੀ.ਪੀ.ਡੀ.) ਸਥਾਪਤ ਕਰਨ ਲਈ ਸੈਂਟਰ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐਸ.ਈ) ਨਵੀਂ ਦਿੱਲੀ ਨੂੰ 29.09 ਕਰੋੜ ਦੀ ਲਾਗਤ ਨਾਲ ਮੁਹਾਲੀ ਦੇ 65 ਸੈਕਟਰ ਵਿੱਚ 2.08 ਏਕੜ ਜ਼ਮੀਨ ਅਲਾਟ ਕਰ ਦਿੱਤੀ ਹੈ।

ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਦੇ ਚੇਅਰਮੈਨ ਦੀ ਹੈਸੀਅਤ ਵਿੱਚ ਮੁੱਖ ਪ੍ਰਸ਼ਾਸਕ ਗਮਾਡਾ ਵਲੋਂ ਪੇਸ਼ ਕੀਤੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਇਸੇ ਤਰ੍ਹਾਂ ਹੀ ਸ. ਬਾਦਲ ਨੇ ਗੈਸ ਅਥਾਰਟੀ ਆਫ਼ ਇੰਡੀਆ (ਗੇਲ) ਨੂੰ ਆਪਣਾ ਜ਼ੋਨਲ ਦਫ਼ਤਰ ਸਥਾਪਤ ਕਰਨ ਲਈ ਮੁਹਾਲੀ ਦੇ 78 ਸੈਕਟਰ ਵਿੱਚ 15.97 ਕਰੋੜ ਰੁਪਏ ਦੀ ਲਾਗਤ ਨਾਲ 0.50 ਏਕੜ ਜ਼ਮੀਨ ਅਲਾਟ ਕਰਨ ਨੂੰ ਵੀ ਸਹਿਮਤੀ ਦਿੱਤੀ ਹੈ। ਉਨ੍ਹਾਂ ਨੇ ਇਸ ਸਬੰਧ ਵਿੱਚ ਦੋਵੇਂ ਫਾਇਲਾਂ ਉਤੇ ਸਹੀ ਪਾ ਦਿੱਤੀ ਹੈ ਜਿਸ ਨਾਲ ਮੁਹਾਲੀ ਵਿਚ ਸੀ.ਸੀ.ਡੀ.ਪੀ. ਅਤੇ ਗੇਲ ਦਾ ਜ਼ੋਨਲ ਦਫ਼ਤਰ ਸਥਾਪਤ ਕਰਨ ਲਈ ਰਾਹ ਪੱਧਰਾ ਹੋ ਗਿਆ ਹੈ।

Facebook Comment
Project by : XtremeStudioz