Close
Menu

ਬਾਦਲ ਵੱਲੋਂ ਹਾਲੈਂਡ ਦੀ ਭਾਈਵਾਲੀ ਨਾਲ ਆਲੂ ਬੀਜ ਦੇ ਵਿਕਾਸ ਤੇ ਖੋਜ ਲਈ ਉੱਤਮ ਕੇਂਦਰ ਸਥਾਪਤ ਕਰਨ ਲਈ ਪ੍ਰਵਾਨਗੀ

-- 18 February,2014

ਚੱਪੜਚਿੜੀ (ਮੁਹਾਲੀ) – ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਅੱਜ ਹਾਲੈਂਡ ਦੀ ਵੇਜੀਨੀਨੰਜਨ ਯੂਨੀਵਰਸਿਟੀ ਅਤੇ ਪੋਸਕੋਨ ਕਨਫਡਰੇਸ਼ਨ ਆਫ ਪੋਟੇਟੋ ਸੀਡ ਫਾਰਮਰਜ਼ ਦੀ ਭਾਈਵਾਲੀ ਨਾਲ ਆਲੂ ਬੀਜ ਦੇ ਵਿਕਾਸ ਅਤੇ ਖੋਜ ਲਈ ਸੈਂਟਰ ਆਫ ਐਕਸੀਲੈਂਸ ਸਥਾਪਿਤ ਕਰਨ ਦੀ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ।
Êਪ੍ਰਗਤੀਸ਼ੀਲ ਪੰਜਾਬ ਖੇਤੀਬਾੜੀ ਸੰਮੇਲਨ‑2014 ਦੇ ਦੂਜੇ ਦਿਨ ਅੱਜ ਇੱਥੇ ਵਿਚਾਰ ਵਟਾਂਦਰਾਂ ਸੈਸ਼ਨ ਦੌਰਾਨ ਇਸ ਸਬੰਧੀ ਫੈਸਲਾ ਲਿਆ ਗਿਆ। ਸ: ਬਾਦਲ ਨੇ ਹਾਲੈਂਡ ਦੇ ਵਫਦ ਜਿਸ ਵਿਚ ਪ੍ਰੋ: ਏ.ਜੇ. ਹਾਵਰਕੋਟ, ਸ੍ਰੀ ਆਰ. ਵਾਸਟਮੈਨ ਸਾਮਿਲ ਸਨ ਅਤੇ ਪਾਸਕੋਨ ਦੇ ਪ੍ਰਧਾਨ ਸ:ਸੁਖਜੀਤ ਸਿੰਘ ਭੱਟੀ ਅਤੇ ਸੰਘਾ ਸੀਡਜ਼ ਦੇ ਸ੍ਰੀ ਜੰਗ ਬਹਾਦਰ ਸਿੰਘ ਸੰਘਾ ਨੂੰ ਭਰੋਸਾ ਦਿੱਤਾ ਕਿ ਖੇਤੀਬਾੜੀ ਵਿਭਾਗ ਇਸ ਸਬੰਧੀ ਬਣਦੀ ਕਾਰਵਾਈ ਕਰੇਗਾ ਅਤ ਇਹ ਕੇਂਦਰ ਪੰਜਾਬ ਦੇ ਆਲੂ ਉਤਪਾਦਕਾਂ ਲਈ ਮੀਲ ਦਾ ਪੱਥਰ ਸਾਬਿਤ ਹੋਵੇਗਾ।
ਹਾਲੈਂਡ ਤੋਂ ਆਏ ਵਫਦ ਦੇ ਮੈਂਬਰ ਨੇ ਮੁੱਖ ਮੰਤਰੀ ਵੱਲੋਂ ਮਿਲੇ ਸਨੇਹ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਸਬੰਧੀ ਛੇਤੀ ਸਮਝੌਤੇ ਨੂੰ ਸਹੀਬੱਧ ਕਰਣਗੇ।
ਇਸ ਮੌਕੇ ਸ: ਬਾਦਲ ਨੇ ਪ੍ਰਸਿੱਧ ਖੇਤੀ ਵਿਗਿਆਨੀ ਡਾ: ਜੀ.ਐਸ. ਖੁਸ਼, ਆਸਟ੍ਰੇਲੀਆ ਦੇ ਖੇਤੀ ਵਿਗਿਆਨੀਆਂ ਦੇ ਇਕ ਦਲ ਸਮੇਤ ਹੋਰ ਵੀ ਵਫ਼ਦਾ ਨਾਲ ਮੁਲਾਕਾਤ ਕਰਕੇ ਖੇਤੀ ਦੇ ਵਿਕਾਸ ਲਈ ਵਿਚਾਰਾਂ ਕੀਤੀਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿੱਤ ਕਮਿਸ਼ਨਰ ਵਿਕਾਸ ਸ੍ਰੀ ਸੁਰੇਸ਼ ਕੁਮਾਰ, ਮੁੱਖ ਮੰਤਰੀ ਦੇ ਵਿਸੇਸ਼ ਪ੍ਰਮੁੱਖ ਸਕੱਤਰ ਸ: ਗਗਨਦੀਪ ਸਿੰਘ ਬਰਾੜ, ਬਿਓਰੋ ਆਫ ਇਨਵੈਸਟਮੈਂਟ ਦੇ ਸੀ.ਈ.ਓ. ਸ੍ਰੀ ਅਨਿਰੁੱਧ ਤਿਵਾੜੀ ਵੀ ਹਾਜਰ ਸਨ।

Facebook Comment
Project by : XtremeStudioz