Close
Menu

ਬਾਦਲ ਵੱਲੋਂ 2943.46 ਕਰੋੜ ਰੁਪਏ ਦੇ ਸਿੰਚਾਈ ਪ੍ਰਾਜੈਕਟਾਂ ਨੂੰ ਫੌਰੀ ਪ੍ਰਵਾਨਗੀ ਦੇਣ ਦੀ ਕੇਂਦਰ ਨੂੰ ਪੁਰਜ਼ੋਰ ਅਪੀਲ

-- 28 August,2015

* 2125.69 ਕਰੋੜ ਰੁਪਏ ਦੀ ਲਾਗਤ ਨਾਲ ਰਾਜਸਥਾਨ ਅਤੇ ਸਰਹਿੰਦ ਫੀਡਰਾਂ ਦੇ ਕਿਨਾਰੇ ਮਜ਼ਬੂਤ ਕਰਨ ‘ਤੇ ਜ਼ੋਰ
ਸੀ.ਏ.ਡੀ.ਪੀ ਦੇ ਨਿਯਮਾਂ ਵਿਚ ਢਿੱਲ ਦੇਣ ਦੀ ਮੰਗ
*ਉਮਾ ਭਾਰਤੀ ਵੱਲੋਂ ਮੁੱਦਿਆਂ ਨੂੰ ਹੱਲ ਕਰਨ ਦਾ ਮੁੱਖ ਮੰਤਰੀ ਨੂੰ ਭਰੋਸਾ

ਨਵੀਂ ਦਿੱਲੀ, 28 ਅਗਸਤ: ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ 2125.69 ਕਰੋੜ ਰੁਪਏ ਦੀ ਲਾਗਤ ਨਾਲ ਰਾਜਸਥਾਨ ਅਤੇ ਸਰਹਿੰਦ ਫੀਡਰਾਂ ਦੇ ਕਿਨਾਰੇ ਮਜ਼ਬੂਤ ਕਰਨ ਸਣੇ 2943.46 ਕਰੋੜ ਰੁਪਏ ਦੇ ਜਲ ਸ੍ਰੋਤ ਮੰਤਰਾਲੇ ਕੋਲ ਲੰਬਿਤ ਪਏ ਵੱਖ-ਵੱਖ ਪ੍ਰਾਜੈਕਟਾਂ ਨੂੰ ਜਲਦੀ ਤੋਂ ਜਲਦੀ ਹਰੀ ਝੰਡੀ ਦੇਣ ਵਾਸਤੇ ਕੇਂਦਰੀ ਜਲ ਸ੍ਰੋਤ ਮੰਤਰੀ ਸ੍ਰੀਮਤੀ ਉਮਾ ਭਾਰਤੀ ਨੂੰ ਅਪੀਲ ਕੀਤੀ ਹੈ।
ਸ. ਬਾਦਲ ਬੁੱਧਵਾਰ ਸ਼ਾਮ ਸ਼ਰਮ ਸ਼ਕਤੀ ਭਵਨ ਵਿਖੇ ਕੇਂਦਰੀ ਜਲ ਸ੍ਰੋਤ ਮੰਤਰੀ ਨੂੰ ਉਨ•ਾਂ ਦੇ ਦਫਤਰ ਵਿਖੇ ਮਿਲੇ।
ਵੱਖ-ਵੱਖ ਸਿੰਚਾਈ ਪ੍ਰਾਜੈਕਟਾਂ ਨੂੰ ਜਲਦੀ ਤੋਂ ਜਲਦੀ ਪ੍ਰਵਾਨਗੀ ਦੇਣ ਦੀ ਅਪੀਲ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ 284.98 ਕਰੋੜ ਰੁਪਏ ਦੇ ਸਵਾਂ ਰਿਵਰ ਫਲੱਡ ਮੈਨੇਜਮੈਂਟ ਪ੍ਰਾਜੈਕਟ ਤੋਂ ਇਲਾਵਾ ਸਰਹੱਦੀ ਖੇਤਰ ਵਿਚ ਦਰਿਆ ਪ੍ਰਬੰਧਨ ਸਰਗਰਮੀਆਂ ਦੇ ਹੇਠ 161.04 ਕਰੋੜ ਰੁਪਏ ਦੇ ਹੜ• ਸੁਰੱਖਿਆ ਪ੍ਰਾਜੈਕਟ ਸ਼ੁਰੂ ਕਰਨ ਲਈ ਫੰਡ ਮੁਹੱਈਆ ਕਰਵਾਉਣ ਦੀ ਵੀ ਬੇਨਤੀ ਕੀਤੀ। ਉਨ•ਾਂ ਨੇ 135.63 ਕਰੋੜ ਰੁਪਏ ਦੀ ਲਾਗਤ ਨਾਲ ਘੱਗਰ ਦਰਿਆ ਦੇ ਬੰਨ• ਮਜ਼ਬੂਤ ਕਰਨ ਵਾਲੇ ਪ੍ਰਾਜੈਕਟ ਦੀ ਮੰਜ਼ੂਰੀ ਦੀ ਵੀ ਮੰਗ ਕੀਤੀ।
ਇਸੇ ਤਰ•ਾਂ ਹੀ ਮੁੱਖ ਮੰਤਰੀ ਨੇ ਹੜ• ਪ੍ਰਬੰਧਨ ਪ੍ਰਾਜੈਕਟ ਹੇਠ ਬਿਆਸ ਦਰਿਆ ਦੇ ਨਾਲ ਹੜ• ਸੁਰੱਖਿਆ ਕੰਮ ਸ਼ੁਰੂ ਕਰਨ ਵਾਸਤੇ 46.12 ਕਰੋੜ ਰੁਪਏ ਦੇ ਫੰਡ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ। ਸ੍ਰੀਮਤੀ ਉਮਾ ਭਾਰਤੀ ਨੇ 190 ਕਰੋੜ ਰੁਪਏ ਦੀ ਲਾਗਤ ਨਾਲ ਸੱਕੀ/ਕਿਰਨ ਨਾਲਿਆਂ ਦੇ ਕਿਨਾਰੇ ਮਜ਼ਬੂਤ ਕਰਨ ਲਈ ਸਹਿਮਤੀ ਦੇ ਦਿੱਤੀ ਹੈ ਤਾਂ ਜੋ ਸਰਹਦੀ ਇਲਾਕੇ ਵਿਚ ਰਹਿ ਰਹੇ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਕੀਤੀ ਜਾ ਸਕੇ ਅਤੇ ਉਨ•ਾਂ ਨੂੰ ਹੜ•ਾਂ ਤੋਂ ਬਚਾਇਆ ਜਾ ਸਕੇ।
ਮੁੱਖ ਮੰਤਰੀ ਨੇ ਕਮਾਂਡ ਏਰੀਆ ਵਿਕਾਸ ਪ੍ਰੋਗਰਾਮ (ਸੀ.ਏ.ਡੀ.ਪੀ) ਦੇ ਹੇਠ ਫੀਲਡ ਚੈਨਲਾਂ ਦੇ ਨਿਰਮਾਣ ਲਈ ਇੱਕ ਹੈਕਟੇਅਰ ਵਿੱਚ 30 ਮੀਟਰ ਤੱਕ ਨਿਰਧਾਰਤ ਸੀਮਾ ਅਤੇ 835 ਰੁਪਏ ਪ੍ਰਤੀ ਮੀਟਰ ਦੀ ਲਾਗਤ ਸੀਮਾ ਦੀਆਂ ਭਾਰਤ ਸਰਕਾਰ ਵੱਲੋਂ ਨਿਰਧਾਰਤ ਸ਼ਰਤਾਂ ਅਤੇ ਦਿਸ਼ਾ-ਨਿਰਦੇਸ਼ਾਂ ਵਿਚ ਢਿੱਲ ਦੇਣ ਦੀ ਵੀ ਮੰਤਰਾਲੇ ਤੋਂ ਮੰਗ ਕੀਤੀ। ਉਨ•ਾਂ ਕਿਹਾ ਕਿ ਇਨ•ਾਂ ਸ਼ਰਤਾਂ ਵਿਚ ਇਸ ਕਰਕੇ ਵੀ ਢਿੱਲ ਦੇਣੀ ਜ਼ਰੂਰੀ ਹੈ ਕਿਉਂਕਿ ਸੀ.ਏ.ਡੀ.ਪੀ ਦੇ ਹੇਠ ਇਸ ਨੂੰ ਕਰਨਾ ਸੰਭਵ ਨਹੀਂ ਹੈ। ਉਨ•ਾਂ ਜ਼ੋਰ ਦੇ ਕੇ ਕਿਹਾ ਕਿ ਇਸ ਸਕੀਮ ਹੇਠ ਨਿਰਧਾਰਤ ਨਿਯਮਾਂ ਵਿੱਚ ਨਿਸ਼ਚਤ ਕੀਤੀ ਲਾਗਤ 25,050 ਰੁਪਏ ਤੋਂ ਵਧਾ ਕੇ 40,000 ਰੁਪਏ ਪ੍ਰਤੀ ਹੈਕਟੇਅਰ ਕੀਤੀ ਜਾਵੇ ਤਾਂ ਜੋ ਇਸ ਪ੍ਰਾਜੈਕਟ ਦੇ ਹੇਠ ਸਮੁੱਚੇ ਕਮਾਂਡ ਏਰੀਏ ਨੂੰ ਲਿਆਂਦਾ ਜਾ ਸਕੇ।
ਸ. ਬਾਦਲ ਵੱਲੋਂ ਉਠਾਏ ਗਏ ਮੁੱਦਿਆਂ ਪ੍ਰਤੀ ਹਾਂ ਪੱਖੀ ਹੁੰਘਾਰਾ ਭਰਦੇ ਹੋਏ ਕੇਂਦਰੀ ਜਲ ਸ੍ਰੋਤ ਮੰਤਰੀ ਨੇ ਭਰੋਸਾ ਦਵਾਇਆ ਕਿ ਉਹ ਇਸ ਸਮੁੱਚੇ ਮਾਮਲੇ ਦਾ ਅਧਿਐਨ ਕਰਨ ਤੋਂ ਬਾਅਦ ਅੰਤਿਮ ਫੈਸਲਾ ਲੈਣਗੇ। ਉਨ•ਾਂ ਨੇ ਸ. ਬਾਦਲ ਨੂੰ ਇਹ ਭਰੋਸਾ ਦਵਾਇਆ ਕਿ ਵੱਖ ਵੱਖ ਪ੍ਰਾਜੈਕਟਾਂ ਹੇਠ ਲੋੜੀਂਦੇ ਫੰਡਾਂ ਦੀ ਕੀਤੀ ਗਈ ਮੰਗ ਨੂੰ ਛੇਤੀ ਪੂਰਾ ਕਰ ਦਿੱਤਾ ਜਾਵੇਗਾ ਅਤੇ ਮੰਤਰਾਲੇ ਕੋਲ ਲੰਬਿਤ ਪਏ ਪ੍ਰਸਤਾਵਾਂ ‘ਤੇ ਵੀ ਜਲਦੀ ਫੈਸਲਾ ਲੈ ਲਿਆ ਜਾਵੇਗਾ। ਉਨ•ਾਂ ਨੇ ਸੀ.ਏ.ਡੀ.ਪੀ ਦੇ ਹੇਠ ਮੌਜੂਦਾ ਦਿਸ਼ਾ-ਨਿਰਦੇਸ਼ਾਂ ਦਾ ਵੀ ਜਾਇਜ਼ਾ ਲੈਣ ਦਾ ਵੀ ਭਰੋਸਾ ਦਵਾਇਆ।
ਮੁੱਖ ਮੰਤਰੀ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਵਿਸ਼ੇਸ਼ ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਸ੍ਰੀ ਕੇ.ਜੇ.ਐਸ. ਚੀਮਾ ਅਤੇ ਸਕੱਤਰ ਸਿੰਚਾਈ ਸ੍ਰੀ ਕੇ.ਐਸ. ਪਨੂੰ ਵੀ ਹਾਜ਼ਰ ਸਨ।

Facebook Comment
Project by : XtremeStudioz