Close
Menu

ਬਾਦਲ ਸਰਕਾਰ ਤੋਂ ਸਾਨੂੰ ਜਾਨ ਦਾ ਖ਼ਤਰਾ: ਬੈਂਸ ਭਰਾ

-- 13 April,2015

ਲੁਧਿਆਣਾ, ਰੇਤ ਮਾਫ਼ੀਆ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਬੈਂਸ ਭਰਾਵਾਂ ਨੇ ਕੱਲ੍ਹ ਹੋਈ ਗ੍ਰਿਫ਼ਤਾਰੀ ਬਾਅਦ ਅੱਜ ਸੂਬਾ ਸਰਕਾਰ ਖ਼ਿਲਾਫ਼ ਦੋਸ਼ ਲਾਇਆ ਕਿ ਉਨ੍ਹਾਂ ਨੂੰ ਬਾਦਲ ਸਰਕਾਰ ਕੋਲੋਂ ਜਾਨ ਦਾ ਖ਼ਤਰਾ ਹੈ। ਸਿਆਸੀ ਖੁੰਧਕ ਕੱਢਣ ਲਈ ਉਨ੍ਹਾਂ ਨੂੰ ਕਿਸੇ ਵੇਲੇ ਕਤਲ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਪੰਜਾਬ ਪੁਲੀਸ ਦੀ ਸਰੁੱਖਿਆ ’ਤੇ ਭਰੋਸਾ ਨਹੀਂ ਹੈ। ਉਨ੍ਹਾਂ ਦੇ ਫੋਨ ਵੀ ਟੈਪ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਰੇਤ ਮਾਫ਼ੀਆ ਖ਼ਿਲਾਫ਼ 20 ਅਪਰੈਲ ਨੂੰ ਉਹ ਹਰ ਹਾਲ ਸੱਤਿਆਗ੍ਰਹਿ ਕਰਨਗੇ। ਪੱਤਰਕਾਰ ਮਿਲਣੀ ਦੌਰਾਨ ਬੈਂਸ ਭਰਾਵਾਂ ਨੇ ਕਿਹਾ ਕਿ ਰੇਤ ਮਾਫੀਆ      ਼ਿਲਾਫ਼ ਸ਼ੁਰੂ ਕੀਤੇ ਗਏ ਸੱਤਿਆਗ੍ਰਹਿ ਵਿੱਚ ਜੇਕਰ ਉਨ੍ਹਾਂ ਦੀ ਗ੍ਰਿਫ਼ਤਾਰੀ ਹੋਵੇਗੀ ਤਾਂ ਉਹ ਜੇਲ੍ਹ ਯਾਤਰਾ ਕਰਨ ਤੋਂ ਬਾਅਦ ਸਿੱਧਾ ਘਰ ਨਹੀਂ ਜਾਣਗੇ ਬਲਕਿ ਜੇਲ੍ਹ ਤੋਂ ਹੀ ਸਿੱਧਾ ਦੂਸਰੇ ਜ਼ਿਲ੍ਹੇ ਦੀ ਰੇਤ ਦੀ ਖੱਡ ਵੱਲ ਰੁਖ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 20 ਅਪਰੈਲ ਤੋਂ ਇਸ ਜਨਅੰਦੋਲਨ ਦੀ ਸ਼ੁਰੂਆਤ ਲੁਧਿਆਣਾ ਤੋਂ ਕੀਤੀ ਜਾਵੇਗੀ। ਉਸ ਤੋਂ ਬਾਅਦ ਇਹ 14 ਸੂਬਿਆਂ ਵਿੱਚ ਹਰ ਹਾਲ ਵਿੱਚ ਹੋਵੇਗਾ। ਇਸ ਦੌਰਾਨ ਖੱਡਾਂ ਵਿੱਚ ਕੱਢੀ ਗਈ ਰੇਤ ਲੋਕਾਂ ਨੂੰ ਮੁਫਤ ਦਿੱਤੀ ਜਾਏਗੀ।

ਉਨ੍ਹਾਂ ਕਿਹਾ ਕਿ ਸ਼ਨਿਚਰਵਾਰ ਨੂੰ ਲੁਧਿਆਣਾ ਵਿੱਚ ਮਨੁੱਖੀ ਲੜੀ ਬਣਾਉਣ ਜਾਂਦੇ ਸਮੇਂ ਉਨ੍ਹਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਉਸ ਤੋਂ ਬਾਅਦ ਪੁਲੀਸ ਨੇ ਉਨ੍ਹਾਂ ਦੇ ਸਮਰੱਥਕਾਂ ਡਰੋਂ ਇੱਕ ਭਰਾ ਨੂੰ ਥਾਣਾ ਡੇਹਲੋਂ ਅਤੇ ਦੂਜੇ ਨੂੰ ਥਾਣਾ ਕੂਮ ਕਲਾਂ ਵਿੱਚ ਰੱਖਿਆ। ਉਨ੍ਹਾਂ ਕਿਹਾ ਕਿ ਪੁਲੀਸ ਵਾਲੇ ਦੇਰ ਰਾਤ ਤਕ ਉਚ ਅਧਿਕਾਰੀਆਂ ਕੋਲੋਂ ਪਰਚਾ ਦਰਜ ਕਰਨ ਦੇ ਨਿਰਦੇਸ਼ ਲੈਂਦੇ ਰਹੇ ਪਰ ਦੇਰ ਰਾਤ ਉਨ੍ਹਾਂ ਨੂੰ ਛੱਡ ਦਿੱਤਾ ਗਿਆ

Facebook Comment
Project by : XtremeStudioz