Close
Menu

ਬਾਦਲ ਸਰਕਾਰ ਹਰ ਫਰੰਟ ’ਤੇ ਫੇਲ੍ਹ: ਭੱਠਲ

-- 30 June,2015

ਅੈਨਸੀਬੀ ਦੇ ਅੰਕਡ਼ਿਅਾਂ ’ਤੇ ਪ੍ਰਗਟਾੲੀ ਚਿੰਤਾ

ਚੰਡੀਗੜ੍ਹ,30 ਜੂਨ
ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਅਾਗੂ ਰਾਜਿੰਦਰ ਕੌਰ ਭੱਠਲ ਨੇ   ਕਿਹਾ ਕਿ ਬਾਦਲ ਸਰਕਾਰ ਨਸ਼ਿਆਂ ਖ਼ਿਲਾਫ਼ ਲੜਾਈ ਵਿੱਚ ਅਸਫ਼ਲ ਰਹੀ ਹੈ। ੳੁਨ੍ਹਾਂ ਕਿਹਾ ਕਿ ਰਾਜ  ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾ ਨਹੀਂ ਸਕੀ ਤੇ ਮੁੱਖ ਮੰਤਰੀ ਆਪਣੀ ਅਸਫ਼ਲਤਾ ਤੋਂ ਬਚਣ ਲੲੀ ਰਾਹ ਲੱਭ ਰਹੇ ਹਨ। ਪੰਜਾਬ ਦੇ ਲੋਕਾਂ ਨੂੰ ਬਾਦਲ ਸਰਕਾਰ ’ਤੇ ਭਰੋਸਾ ਨਹੀਂ ਰਿਹਾ ਅਤੇ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋ ਚੁੱਕੀ ਹੈ।
ਰਾਜਿੰਦਰ ਕੌਰ ਭੱਠਲ  ਨੇ ਦੋਸ਼ ਲਾਇਆ ਕਿ ਰਾਜ ਸਰਕਾਰ ਅਸਲ ਵਿੱਚ ਨਸ਼ਿਆਂ ’ਤੇ ਕਾਬੂ ਪਾਉਣਾ ਹੀ ਨਹੀਂ ਚਾਹੁੰਦੀ ਜਿਸ ਕਰ ਕੇ ਪੰਜਾਬ ਵਿੱਚ ਨਸ਼ੇ ਵੱਧ ਰਹੇ ਹਨ।  ਉਨ੍ਹਾਂ ਕਿਹਾ ਕਿ ਐਨਸੀਬੀ   ਦੇ ਤਾਜ਼ਾ ਅੰਕੜਿਆਂ   ਅਨੁਸਾਰ ਪੰਜਾਬ ਵਿੱਚ ਨਸ਼ਿਆਂ ਦੀ ਤਸਕਰੀ ਅਤੇ ਖ਼ਪਤ ’ਚ ਕੋਈ ਕਮੀ ਨਹੀਂ ਆਈ ਹੈ। ਪੂਰੇ ਦੇਸ਼ ਵਿੱਚ ਨਸ਼ੀਲੇ ਪਦਾਰਥਾਂ ਸਬੰਧੀ ਦਰਜ ਹੋੲੇ ਕੇਸਾਂ ਵਿੱਚੋਂ 50 ਫ਼ੀਸਦੀ ਕੇਸ ਪੰਜਾਬ ਨਾਲ ਸਬੰਧਤ ਹਨ ਤੇ ਇਹ ਚਿੰਤਾ ਵਾਲੀ ਗੱਲ ਹੈ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਐਨਸੀਬੀ ਮੁਤਾਬਕ ਦੇਸ਼ ਵਿੱਚ ਨਸ਼ਿਆਂ ਦੀ ਵਿਕਰੀ ਅਤੇ ਤਸਕਰੀ  ਦੇ 30,000 ਤੋਂ ਜ਼ਿਆਦਾ ਕੇਸ ਦਰਜ ਹੋਏ ਹਨ ਅਤੇ 15,000 ਪੰਜਾਬ ਨਾਲ ਸਬੰਧਤ ਹਨ।   ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਿੱਚ ਇੱਛਾ ਸ਼ਕਤੀ ਦੀ ਕਮੀ ਹੈ ਅਤੇ ਇਸ ਕੋਲ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਕੋਈ ਚੰਗੀ ਨੀਤੀ ਨਹੀਂ ਹੈ।  ਉਨ੍ਹਾਂ ਕਿਹਾ ਕਿ ਰਾਜ ਵਿੱਚ ਕਾਨੂੰਨ ਵਿਵਸਥਾ ਨਾਕਾਮ ਹੋ ਚੁੱਕੀ ਹੈ ਅਤੇ ਸੂਬੇ ਦੇ ਲੋਕ ਸੁਰੱਖਿਆ ਸਬੰਧੀ ਚਿੰਤਤ ਹਨ।

Facebook Comment
Project by : XtremeStudioz