Close
Menu

ਬਾਦਸ਼ਾਹ ਬੋਲਟ ਦੀ ਇਕ ਹੋਰ ਸ਼ਾਹੀ ਜਿੱਤ

-- 07 September,2013

_62140784_bolt-getty

ਬਰੁਸੇਲਸ-7 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਵਿਸ਼ਵ ਅਤੇ ਓਲੰਪਿਕ ਚੈਂਪੀਅਨ ਜਮੈਕਾ ਦੇ ਉਸੇਨ ਬੋਲਟ ਨੇ ਸੈਸ਼ਨ ਦੀ ਆਖਰੀ ਡਾਇਮੰਡ ਲੀਗ ਰੇਸ ਵਿਚ 100 ਮੀਟਰ ਫਰਾਟਾ ਦੌੜ ਵਿਚ ਆਪਣੇ ਵਿਰੋਧੀਆਂ ਨੂੰ ਇਕ ਵਾਰ ਫਿਰ ਹਰਾਉਂਦੇ ਹੋਏ 9.80 ਸੈਕੇਂਡ ਦੇ ਸ਼ਾਨਦਾਰ ਸਮੇਂ ਦੇ ਨਾਲ ਜਿੱਤ ਆਪਣੇ ਨਾਂ ਕਰ ਲਈ। ਮਾਸਕੋ ‘ਚ ਪਿਛਲੇ ਮਹੀਨੇ 100-200 ਅਤੇ ਚਾਰ ਗੁਣਾ 100 ਮੀਟਰ ਰਿਲੇ ਦੇ ਸੋਨ ਤਮਗਾ ਜਿੱਤਣ ਵਾਲੇ ਬੋਲਟ ਜਦੋਂ ਇਸ ਰੇਸ ਵਿਚ ਉਤਰੇ ਤਾਂ ਉਨ੍ਹਾਂ ਦੇ ਨਾਲ ਮਾਸਕੋ ਦੇ 6 ਫਾਈਨਲਿਸਟ ਵੀ ਮੌਜੂਦ ਸਨ। ਹਾਲਾਂਕਿ ਬੋਲਟ ਦਾ ਸਟਾਰਟ ਓਨਾ ਚੰਗਾ ਨਹੀਂ ਸੀ ਪਰ ਦੂਜੇ ਹਾਫ ਵਿਚ ਉਨ੍ਹਾਂ ਨੇ ਜੋ ਰਫਤਾਰ ਫੜੀ ਉਸ ਤੋਂ ਬਾਅਦ ਤਾਂ ਉਹ ਹਵਾ ਦੀ ਰਫਤਾਰ ਨਾਲ ਫਿਨਿਸ਼ ਲਾਈਨ ਤੱਕ ਜਾ ਪਹੁੰਚਿਆ। ਅਮਰੀਕਾ ਦੇ ਮਾਈਕਲ ਰੋਜਰਸ 9.90 ਸੈਕੇਂਡ ਦੇ ਸੈਸ਼ਨ ਦੇ ਆਪਣੇ ਸਰਵਸ਼੍ਰੇਸ਼ਠ ਸਮੇਂ ਦੇ ਨਾਲ ਦੂਜੇ ਸਥਾਨ ‘ਤੇ ਰਹੇ। ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਜਮੈਕਾ ਦੇ ਨੇਸਟਾ ਕਾਰਟਰ ਨੂੰ ਤੀਜਾ ਸਥਾਨ ਮਿਲਿਆ।

Facebook Comment
Project by : XtremeStudioz