Close
Menu

ਬਾਬੂਲਾਲ ਗੌਰ ਨੇ ਦਿੱਤਾ ਵਿਵਾਦਿਤ ਬਿਆਨ, ਕਿਹਾ – ‘ਮੌਲਿਕ ਅਧਿਕਾਰ’ ਹੈ ਸ਼ਰਾਬ ਪੀਣਾ

-- 01 July,2015

ਭੋਪਾਲ,  ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਬਾਬੂ ਲਾਲ ਗੌਰ ਨੇ ਇਹ ਬਿਆਨ ਦੇ ਕੇ ਇੱਕ ਵਾਰ ਫਿਰ ਵਿਵਾਦ ਖੜ੍ਹਾ ਕਰ ਦਿੱਤਾ ਕਿ ਸ਼ਰਾਬ ਪੀਣਾ ‘ਮੌਲਿਕ ਅਧਿਕਾਰ’ ਹੈ ਤੇ ਇਹ ਹੈਸੀਅਤ ਦਾ ਪ੍ਰਤੀਕ ਵੀ ਹੈ। ਗੌਰ ਨੇ ਇਹ ਟਿੱਪਣੀ ਕਰਦੇ ਹੋਏ ਕਿਹਾ ਕਿ ਸ਼ਰਾਬ ਪੀਣ ਨਾਲ ਅਪਰਾਧ ਦੀ ਦਰ ਨਹੀਂ ਵਧਦੀ ਹੈ। ਉਨ੍ਹਾਂ ਨੇ ਕਿਹਾ ਕਿ ਸ਼ਰਾਬ ਨਾਲ ਅਪਰਾਧ ਨਹੀਂ ਵਧਦਾ ਹੈ। ਸ਼ਰਾਬ ਪੀਣ ਤੋਂ ਬਾਅਦ ਲੋਕ ਹੋਸ਼ ਖੋਹ ਬੈਠਦੇ ਹਨ ਤੇ ਇਸਤੋਂ ਅਪਰਾਧ ਹੁੰਦੇ ਹਨ। ਸੀਮਿਤ ਮਾਤਰਾ ‘ਚ ਪੀਣ ਵਾਲੇ ਵਾਲੇ ਲੋਕ ਅਪਰਾਧ ਨਹੀਂ ਕਰਦੇ। ਗੌਰ ਨੇ ਕਿਹਾ ਕਿ ਕਿਸੇ ਨੂੰ ਜ਼ਿਆਦਾ ਸ਼ਰਾਬ ਨਹੀਂ ਪੀਣੀ ਚਾਹੀਦੀ ਹੈ। ਇਹ ਵਿਅਕਤੀ ਦਾ ਮੌਲਿਕ ਅਧਿਕਾਰ ਹੈ। ਸ਼ਰਾਬ ਪੀਣਾ ਇਨ੍ਹੀਂ ਦਿਨੀਂ ਸਮਾਜਕ ਹੈਸੀਅਤ ਦਾ ਪ੍ਰਤੀਕ ਹੈ।

Facebook Comment
Project by : XtremeStudioz