Close
Menu

ਬਾਰਸੀਲੋਨਾ ਨੇ ਜਿੱਤੀ ਚੈਂਪੀਅਨਜ਼ ਲੀਗ

-- 07 June,2015

ਬਰਲਿਨ- ਲੂਈਸ ਸੁਆਰੇਜ਼ ਅਤੇ ਨੇਮਾਰ ਦੇ ਦੂਜੇ ਹਾਫ਼ ‘ਚ ਦਾਗੇ ਗੋਲਾਂ ਦੀ ਮਦਦ ਨਾਲ ਬਾਰਸੀਲੋਨਾ ਨੇ ਚੈਂਪੀਅਨਜ਼ ਲੀਗ ਫਾਈਨਲ ‘ਚ ਯੂਵੇਂਟਸ ਨੂੰ 3-1 ਨਾਲ ਹਰਾ ਕੇ ਲਗਾਤਾਰ ਤਿੰਨ ਟਾਈਟਲ ਜਿੱਤੇ। ਲਾ-ਲੀਗਾ ਜਿੱਤਣ ਤੋਂ ਬਾਅਦ ਬਾਰਸੀਲੋਨਾ ਨੇ ਕੋਪਾ ਡੇਲ ਰੇ ਦਾ ਵੀ ਟਾਈਟਲ ਜਿੱਤਿਆ ਸੀ ਤੇ ਹੁਣ ਚੈਂਪੀਅਨਜ਼ ਲੀਗ ਵੀ ਜਿੱਤ ਲਈ।
ਬਾਰਸੀਲੋਨਾ ਨੇ ਸ਼ੁਰੂਆਤ ਵਿੱਚ ਹੀ ਈਆਨ ਰਾਟਿਕ ਦੇ ਗੋਲ ਦੀ ਮਦਦ ਨਾਲ ਲੀਡ ਲੈ ਲਈ ਪਰ ਰੀਅਲ ਮੈਡ੍ਰਿਡ ਦੇ ਸਾਬਕਾ ਸਟ੍ਰਾਈਕਰ ਅਲਵਾਰੋ ਮੋਰਾਟਾ ਨੇ 55ਵੇਂ ਮਿੰਟ ‘ਚ ਯੂਵੇਂਟਸ ਨੂੰ ਬਰਾਬਰੀ ਦਿਵਾ ਦਿੱਤੀ। ਸੁਆਰੇਜ਼ ਨੇ 68ਵੇਂ ਮਿੰਟ ‘ਚ ਰੀਬਾਊਂਡ ‘ਤੇ ਗੋਲ ਦਾਗ ਕੇ ਬਰਲਿਨ ਓਲੰਪਕਿ ਸਟੇਡੀਅਮ ‘ਚ ਬਾਰਸੀਲੋਨਾ ਨੂੰ ਇਕ ਵਾਰ ਫਿਰ ਲੀਡ ਦਿਵਾ ਦਿੱਤੀ ਜਦਕਿ ਨੇਮਾਰ ਨੇ ਮੈਚ ਦੇ ਅਖ਼ੀਰਲੇ ਪਲਾਂ ‘ਚ ਇੰਜਰੀ ਟਾਈਮ ‘ਚ ਗੋਲ ਦਾਗ ਕੇ ਇਟਲੀ ਦੀ ਚੈਂਪੀਅਨ ਟੀਮ ਦੀ 1-3 ਨਾਲ ਹਰਾ ਤੈਅ ਕੀਤੀ।
ੂਯੂਵੇਂਟਸ ਇਸ ਦੇ ਨਾਲ ਹੀ 6 ਵਾਰ ਯੂਰੋਪੀਅਨ ਕੱਪ ਫਾਈਨਲ ‘ਚ ਹਾਰਨ ਵਾਲੀ ਪਹਿਲੀ ਟੀਮ ਬਣੀ। ਬਾਰਸੀਲੋਨਾ ਦੀ ਟੀਮ ਪੰਜਵੀਂ ਵਾਰ ਯੂਰੋਪੀਅਨ ਚੈਂਪੀਅਨ ਬਣੀ ਹੈ। ਜਦਕਿ ਪਿਛਲੇ ਇਕ ਦਹਾਕੇ ‘ਚ ਉਸ ਨੇ ਚੌਥੀ ਵਾਰ ਚੈਂਪੀਅਨਜ਼ ਲੀਗਾ ਦਾ ਖਿਤਾਬ ਜਿੱਤਿਆ ਹੈ। ਪਿਛਲੇ ਇਕ ਦਹਾਕੇ ‘ਚ ਟੀਮ 2006, 2009 ਤੇ 2011 ‘ਚ ਵੀ ਖਿਤਾਬ ਜਿੱਤ ਚੁੱਕੀ ਹੈ।

Facebook Comment
Project by : XtremeStudioz