Close
Menu

ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੇਟੀ ਨੂੰ ਹਾਜ਼ਰ ਨਾ ਹੋਣ ‘ਤੇ ਅਦਾਲਤ ਨੇ ਦਿੱਤਾ ਝਟਕਾ

-- 28 March,2017

ਰਾਂਚੀ— ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੇਟੀ ਨੂੰ ਅਦਾਲਤ ਨੇ ਵੱਡਾ ਝਟਕਾ ਦਿੱਤਾ ਹੈ। ਸ਼ਿਲਪਾ ਸ਼ੇਟੀ ਨੂੰ ਪਾਕੁੜ ਕੋਰਟ ‘ਚ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ਦਰਅਸਲ ਸ਼ਿਲਪਾ ਦੀ ਜਗ੍ਹਾ ਵਕੀਲ ਦੀ ਹਾਜ਼ਰੀ ਨੂੰ ਸੀਜੇਐਮ ਦੀ ਅਦਾਲਤ ਨੇ ਰੱਦ ਕਰ ਦਿੱਤਾ ਹੈ।
ਸ਼ਿਲਪਾ ਸ਼ੇਟੀ ਖਿਲਾਫ ਫਿਲਮ ‘ਛੋਟੇ ਸਰਕਾਰ’ ਦੇ ਗੀਤ ‘ਤੇ ਵਕੀਲ ਐਮ. ਐਮ. ਤਿਵਾਰੀ ਨੇ 20 ਸਾਲ ਪਹਿਲਾਂ ਮੁਕੱਦਮਾ ਕੀਤਾ ਸੀ, ਜਿਸ ਨੂੰ ਲੈ ਕੇ ਪਾਕੁੜ ਦੀ ਕੋਰਟ ਨੇ ਇਹ ਹੁਕਮ ਸੁਣਾਏ ਹਨ।
ਕੀ ਹੈ ਪੂਰਾ ਮਾਮਲਾ
ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੇਟੀ ਫਿਲਮ ‘ਛੋਟੇ ਸਰਕਾਰ’ ਵਿਚ ‘ਇਕ ਚੁੰਮਾ ਤੂ ਮੁਝਕੋ ਉਧਾਰ ਦੇ ਦੇ ਔਰ ਬਦਲੇ ਮੇਂ ਯੂ-ਪੀ ਬਿਹਾਰ ਲੇ ਲੇ’ ਗੀਤ ਨੂੰ ਲੈ ਕੇ ਤਕਰੀਬਨ 19 ਸਾਲ ਪਹਿਲਾਂ ਮੁਕੱਦਮੇ ‘ਚ ਸ਼ਿਲਪਾ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਹੋ ਚੁੱਕਾ ਹੈ। ਸਾਲ 1996 ‘ਚ ਫਿਲਮ ‘ਛੋਟੇ ਸਰਕਾਰ’ ਰਿਲੀਜ਼ ਹੋਈ ਸੀ। ਵਕੀਲਾਂ ਦੀ ਸੰਸਥਾ ਯੰਗ ਲਾਇਰਸ ਐਸੋਸੀਏਸ਼ਨ ਦੇ ਐਮ.ਐਮ ਤਿਵਾਰੀ ਅਤੇ ਕਈ ਹੋਰਾਂ ਬਿਹਾਰ ਅਤੇ ਮੌਜੂਦਾ ਝਾਰਖੰਡ ਸਥਿਤ ਪਾਕੁੜ ਦੀ ਜ਼ਿਲਾ ਅਦਾਲਤ ‘ਚ ਸ਼ਿਲਪਾ ਸ਼ੇਟੀ ਅਤੇ ਗੋਵਿੰਦਾ ਖਿਲਾਫ ਮੁਕੱਦਮਾ ਦਰਜ ਕਰਵਾਇਆ ਸੀ।

Facebook Comment
Project by : XtremeStudioz