Close
Menu

ਬਾਲੀਵੁੱਡ ‘ਚ ਅਸਿਨ ਨੇ ਬਣਾਈ ਖਾਸ ਪਛਾਣ

-- 25 October,2013

ਮੁੰਬਈ,25 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਬਾਲੀਵੁੱਡ ‘ਚ ਅਸਿਨ ਨੂੰ ਇਕ ਅਜਿਹੀ ਅਦਾਕਾਰਾ ਦੇ ਰੂਪ ‘ਚ ਸ਼ਾਮਲ ਕੀਤਾ ਜਾਂਦਾ ਹੈ ਜਿਸ ਨੇ ਨਾ ਸਿਰਫ ਦੱਖਣ ਭਾਰਤ ਸਗੋਂ ਬਾਲੀਵੁੱਡ ‘ਚ ਵੀ ਆਪਣੇ ਅਭਿਨੈ ਨਾਲ ਦਰਸ਼ਕਾਂ ਨੂੰ ਕੀਲ ਲਿਆ। 26 ਅਕਤੂਬਰ 1985 ਨੂੰ ਕੇਰਲ ਦੇ ਕੋਚੀ ‘ਚ ਜੰਮੀ ਅਸਿਨ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਵਿਗਿਆਪਨ ਫਿਲਮਾਂ ਨਾਲ ਕੀਤੀ। ਅਸਿਨ ਨੇ ਬਤੌਰ ਅਭਿਨੇਤਰੀ ਆਪਣੇ ਕੈਰੀਅਰ ਦੀ ਸ਼ੁਰੂਆਤ 2001 ‘ਚ ਪ੍ਰਦਰਸ਼ਿਤ ਮਲਿਆਲਮ ਫਿਲਮ ਨਾਲ ਕੀਤੀ। ਇਸ ਤੋਂ ਬਾਅਦ ਅਸਿਨ ਨੇ ਦੱਖਣ ਭਾਰਤ ਦੀਆਂ ਕਈ ਤਾਮਿਲ, ਤੇਲਗੂ ਅਤੇ ਮਲਿਆਲਮ ਫਿਲਮਾਂ ‘ਚ ਕੰਮ ਕੀਤਾ ਹੈ।
ਅਸਿਨ ਨੇ ਬਾਲੀਵੁੱਡ ‘ਚ ਆਪਣੇ ਕੈਰੀਅਰ ਦੀ ਸ਼ੁਰੂਆਤ ਸਾਲ 2008 ‘ਚ ਪ੍ਰਦਰਸ਼ਿਤ ਫਿਲਮ ‘ਗਜ਼ਨੀ’ ਨਾਲ ਕੀਤੀ ਅਤੇ ਇਸ ਫਿਲਮ ‘ਚ ਉਨ੍ਹਾਂ ਦੀ ਜੋੜੀ ਆਮਿਰ ਖਾਨ ਨਾਲ ਬਹੁਤ ਹੀ ਪਸੰਦ ਕੀਤੀ ਗਈ।

Facebook Comment
Project by : XtremeStudioz