Close
Menu

ਬਾਲੀਵੁੱਡ ‘ਚ ਆਪਣੀ ਖਾਸ ਥਾਂ ਬਣਾਈ ਹੈ : ਕੰਗਨਾ

-- 09 September,2013

images (2)

ਮੁੰਬਈ- ਰਾਸ਼ਟਰੀ ਪੁਰਸਕਾਰ ਜੇਤੂ ਅਭਿਨੇਤਰੀ ਕੰਗਨਾ ਰਾਣਾਵਤ ਨੇ ਕਿਸੇ ਤਰ੍ਹਾਂ ਦਾ ਫਿਲਮੀ ਸੰਪਰਕ ਨਾ ਹੋਣ ਦੇ ਬਾਵਜੂਦ ਬਾਲੀਵੁੱਡ ਵਿਚ ਆਪਣੇ ਦਮ ‘ਤੇ ਥਾਂ ਬਣਾਈ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਅਭਿਨੈ ਅਤੇ ਦਰਸ਼ਕਾਂ ਦੀ ਪਸੰਦ ‘ਤੇ ਖਰਾ ਉਤਰਨ ਦੇ ਕਾਰਨ ਉਹ ਇੱਥੇ ਆਪਣੇ ਕਦਮ ਜਮਾਂ ਸਕੀ ਹੈ। ਹਿਮਾਚਲ ਪ੍ਰਦੇਸ਼ ਦੇ ਇਕ ਛੋਟੇ ਜਿਹੇ ਸ਼ਹਿਰ ਵਿਚ ਜਨਮੀ ਕੰਗਨਾ ਦਿੱਲੀ ਚਲੀ ਗਈ ਅਤੇ ਮਾਡਲਿੰਗ ਦੀ ਦੁਨੀਆ ਵਿਚ ਕਦਮ ਰੱਖਿਆ। ਜਲਦ ਹੀ ਇਕ ਥ੍ਰੀਏਟਰ ਗਰੁੱਪ ਨਾਲ ਜੁੜ ਗਈ ਅਤੇ ਇੱਥੋਂ ਉਨ੍ਹਾਂ ਦੇ ਅਭਿਨੈ ਸਫਰ ਦੀ ਸ਼ੁਰੂਆਤ ਹੋਈ। ਫਿਲਮ ਨਿਰਮਾਤਾ ਅਨੁਰਾਗ ਕਸ਼ਯੱਪ ਨੇ ਉਨ੍ਹਾਂ ਨੂੰ ਇਕ ਕੈਫੇ ‘ਚ ਦੇਖਿਆ ਅਤੇ ਉਸ ਨੂੰ ਫਿਲਮ ‘ਗੈਂਗਸਟਰ’ ‘ਚ ਕੰਮ ਕਰਨ ਦਾ ਪ੍ਰਸਤਾਵ ਦਿੱਤਾ। ਇਹ ਫਿਲਮ ਬਾਕਸ ਆਫਿਸ ‘ਤੇ ਸਫਲ ਹੋਈ।
‘ਵਨਸ ਅਪਾਨ ਏ ਟਾਈਮ ਇਨ ਮੁੰਬਈ’, ‘ਰਾਜ 2′ ਅਤੇ ‘ਤਨੁ ਵੇਡਜ਼ ਮਨੁ’ ਵਰਗੀਆਂ ਕਈ ਹਿੱਟ ਫਿਲਮਾਂ ਦਰਮਿਆਨ ਉਨ੍ਹਾਂ ਦੀਆਂ ਕੁਝ ਫਿਲਮਾਂ ਅਸਫਲ ਰਹੀਆਂ। ਫਿਮਲ ‘ਸ਼ੂਟ ਆਊਟ ਐਟ ਵਡਾਲਾ’ ਇਕ ਵਾਰ ਫਿਰ ਹਿੱਟ ਫਿਲਮਾਂ ਦੀ ਲੜੀ ‘ਚ ਸ਼ਾਮਲ ਹੋਈ। ਕੰਗਨਾ ਆਪਣੇ ਕੈਰੀਅਰ ਨੂੰ ਲੈ ਕੇ ਕਾਫੀ ਖੁਸ਼ ਹੈ।

Facebook Comment
Project by : XtremeStudioz