Close
Menu

ਬਾਲੀਵੁੱਡ ‘ਚ ਗਲੈਮਰ ਡਾਲ ਹੀ ਬਣ ਕੇ ਰਹਿਣਾ ਚਾਹੁੰਦੀ ਹੈ ਯਾਮੀ

-- 05 September,2013

images (2)

ਮੁੰਬਈ – ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਯਾਮੀ ਗੌਤਮ ਫਿਲਮ ਇੰਡਸਟਰੀ ‘ਚ ਸਿਰਫ ਗਲੈਮਰ ਡਾਲ ਬਣਾ ਕੇ ਹੀ ਨਹੀਂ ਰਹਿਣਾ ਚਾਹੁੰਦੀ। ਸਾਲ 2012 ਵਿਚ ਜਾਨ ਅਬਰਾਹਿਮ ਦੀ ਨਿਰਮਾਤਾ ਹੇਠ ਬਣੀ ਫਿਲਮ ਵਿੱਕੀ ਡੋਨਰ ਨਾਲ ਬਾਲੀਵੁੱਡ ਵਿਚ ਪੈਰ ਰੱਖਣ ਵਾਲੀ ਯਾਮੀ ਗੌਤਮ ਨੇ ਕਿਹਾ ਕਿ ਮੇਰੇ ਕੋਲ ਕਈ ਫਿਲਮਾਂ ਵਿਚ ਕੰਮ ਕਰਨ ਲਈ ਆਫਰ ਆਏ ਪਰ ਮੈਂ ਉਨ੍ਹਾਂ ਵਿਚ ਕੰਮ ਕਰਨ ਤੋਂ ਮਨਾ ਕਰ ਦਿੱਤਾ। ਮੇਰਾ ਮਕਸਦ ਜ਼ਿਆਦਾ ਫਿਲਮਾਂ ‘ਚ ਕੰਮ ਕਰਨ ਨਹੀਂ ਹੈ। ਯਾਮੀ ਗੌਤਮ ਨੇ ਕਿਹਾ ਕਿ ਕਈ ਫਿਲਮਾਂ ਦੇ ਆਫਰ ਅਜਿਹੇ ਵੀ ਰਹੇ ਜਿਸ ਵਿਚ ਵਿੱਕੀ ਡੋਨਰ ਵਰਗੇ ਚਰਿੱਤਰ ਸਨਸ਼ ਮੈਂ ਜੇਕਰ ਸਾਲ ਵਿਚ ਪੰਜ ਜਾਂ ਛੇ ਫਿਲਮਾਂ ਕਰਦੀ ਹਾਂ ਅਤੇ ਉਸ ਵਿਚ ਸਿਰਫ ਇਕ ਚਲੇ ਇਹ ਨਹੀਂ ਕਹਿ ਸਕਦੀ। ਮੈਂ ਅਜਿਹਾ ਕਿਰਦਾਰ ਨਿਭਾਉਣਾ ਚਾਹੁੰਦੀ ਹਾਂ ਜਿਸ ਵਿਚ ਦਰਸ਼ਕਾਂ ਵਿਚ ਆਪਣੀ ਪਛਾਣ ਬਣਾ ਸਕਾਂ। ਮੈਂ ਫਿਲਮਾਂ ਵਿਚ ਸਿਰਫ ਗਲੈਮਰ ਡਾਲ ਬਣ ਕੇ ਹੀ ਰਹਿਣਾ ਚਾਹੁੰਦੀ ਹਾਂ। ਯਾਮੀ ਗੌਤਮ ਇਨੀ ਦਿਨੀ ਪ੍ਰਭੂਦੇਵਾ ਦੇ ਨਿਰਦੇਸ਼ਨ ਵਿਚ ਬਣ ਰਹੀ ਅਨਾਮ ਫਿਲਮ ‘ਚ ਅਜੈ ਦੇਵਗਨ ਦੇ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਦੀ ਆਉਣ ਵਾਲੀ ਹੋਰ ਫਿਲਮਾਂ ਵਿਚ ਅਮਨ ਕੀ ਆਸ਼ਾ ਮੁੱਖ ਹੈ।

Facebook Comment
Project by : XtremeStudioz