Close
Menu

ਬਾਲੀਵੁੱਡ ‘ਚ ਜਾਨ ਇਕਲੌਤੇ ਅਭਿਨੇਤਾ ਜੋ ਲੈਂਦੇ ਹਨ ਰਿਸਕ

-- 06 August,2013

images (6)

ਚੇਨਈ- ਬਾਲੀਵੁੱਡ ਦੇ ਮਾਚੋਮੈਨ ਅਭਿਨੇਤਾ ਜਾਨ ਅਬ੍ਰਾਹਮ ਨੇ ਕਿਹਾ ਹੈ ਕਿ ਉਹ ਇਸ ਫਿਲਮ ਇੰਡਸਟਰੀ ਵਿਚ ਇਕਲੌਤੇ ਅਭਿਨੇਤਾ ਹਨ ਜੋ ਕਿ ਰਿਸਕ ਲੈਂਦੇ ਹਨ। ਸਾਲ 2003 ਵਿਚ ਰਿਲੀਜ਼ ਫਿਲਮ ‘ਜਿਸਮ’ ਤੋਂ ਬਾਲੀਵੁੱਡ ਵਿਚ ਧਮਾਕੇਦਾਰ ਐਂਟਰੀ ਕਰਨ ਵਾਲੇ ਜਾਨ ਦਾ ਅਕਸ ਫਿਲਮ ਇੰਡਸਟਰੀ ਵਿਚ ਇਕ ਮਾਚੋ ਹੀਰੋ ਦੀ ਹੈ ਅਤੇ ਉਨ੍ਹਾਂ ਨੇ ‘ਧੂਮ’, ‘ਰੇਸ 2’ ਅਤੇ ‘ਸ਼ੂਟ ਆਊਟ ਐੱਟ ਵਡਾਲਾ’ ਸਮੇਤ ਕਈ ਐਕਸ਼ਨ ਫਿਲਮਾਂ ਵਿਚ ਕੰਮ ਕੀਤਾ ਹੈ। ਜਾਨ ਹੁਣ ਇਸ ਅਕਸ ਤੋਂ ਬਾਹਰ ਨਿਕਲਣਾ ਚਾਹੁੰਦੇ ਹਨ।
ਆਪਣੀ ਆਉਣ ਵਾਲੀ ਫਿਲਮ ਮਦਰਾਸ ਕੈਫੇ ਦੇ ਪ੍ਰਮੋਸ਼ਨ ਦੇ ਸਿਲਸਿਲੇ ਵਿਚ ਇੱਥੇ ਆਏ ਜਾਨ ਨੇ ਕਿਹਾ, ”ਮੈਂ ਹੁਣ ਐਕਸ਼ਨ ਦੇ ਇਲਾਵਾ ਕਾਮੇਡੀ ਫਿਲਮਾਂ ਵਿਚ ਵੀ ਕੰਮ ਕਰ ਰਿਹਾ ਹਾਂ। ਮੈਂ ਹਰ ਤਰ੍ਹਾਂ ਦੀ ਫਿਲਮ ਵਿਚ ਕੰਮ ਕਰ ਰਿਹਾ ਹਾਂ। ਮੈਂ ਇਕੱਲਾ ਇਕ ਅਜਿਹਾ ਅਭਿਨੇਤਾ ਹਾਂ ਜੋ ਰਿਸਕ ਲੈਂਦਾ ਹੈ।
ਜ਼ਿਕਰਯੋਗ ਹੈ ਕਿ ਫਿਲਮ ਮਦਰਾਸ ਕੈਫੇ ‘ਚ ਜਾਨ ਖੁਫੀਆ ਏਜੰਟ ਦਾ ਕਿਰਦਾਰ ਨਿਭਾ ਰਹੇ ਹਨ। ਫਿਲਮ ਦਾ ਨਿਰਦੇਸ਼ਨ ਸ਼ੋਜੀਤ ਸਰਕਾਰ ਨੇ ਕੀਤਾ ਹੈ। ਮਦਰਾਸ ਕੈਫੇ ਵਿਚ ਜਾਨ ਦੇ ਇਲਾਵਾ ਰਾਕਸਟਾਰ ਗਰਲ ਨਰਗਿਸ ਫਾਖਰੀ ਮੁੱਖ ਭੂਮਿਕਾ ਵਿਚ ਹੈ। ਇਹ ਫਿਲਮ 23 ਅਗਸਤ ਨੂੰ ਰਿਲੀਜ਼ ਹੋਵੇਗੀ।

Facebook Comment
Project by : XtremeStudioz