Close
Menu

ਬਾਲੀਵੁੱਡ ‘ਚ ਪਾਕਿ ਕਲਾਕਾਰਾਂ ਦਾ ਅਹਿਮ ਯੋਗਦਾਨ : ਅਕਸ਼ੈ ਕੁਮਾਰ

-- 24 October,2013

ਕਰਾਚੀ – ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਨੇ ਭਾਰਤੀ ਮਨੋਰੰਜਨ ਉਦਯੋਗ ‘ਚ ਪਾਕਿਸਤਾਨੀ ਕਲਾਕਾਰਾਂ ਦੀ ਹਿੱਸੇਦਾਰੀ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਫਿਲਮ ਉਦਯੋਗ ‘ਚ ਵਖਰੇਵੇਂ ਦੇ ਰੰਗ ਭਰੇ ਹਨ। ਅਕਸ਼ੈ ਕੁਮਾਰ ਨੇ ਕਿਹਾ ਕਿ ਪਾਕਿਸਤਾਨੀ ਕਲਾਕਾਰਾਂ ਨੇ ਸ਼ਾਨਦਾਰ ਸੰਗੀਤ ਪ੍ਰਤਿਭਾ ਨਾਲ ਬਾਲੀਵੁੱਡ ‘ਚ ਅਹਿਮ ਯੋਗਦਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਾਲੀਵੁੱਡ ਦੇ ਕਈ ਯਾਦਗਾਰ ਗੀਤਾਂ ‘ਚੋਂ ਕਈ ਗੀਤ ਪਾਕਿਸਤਾਨੀ ਗਾਇਕਾਂ ਨੇ ਗਾਏ ਹਨ। ਅਕਸ਼ੈ ਕੁਮਾਰ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਹਾਸ ਕਲਾਕਾਰ ਉਮਰ ਸ਼ਰੀਫ ਤੋਂ ਉਨ੍ਹਾਂ ਨੇ ਬਹੁਤ ਕੁਝ ਸਿੱਖਿਆ ਹੈ ਅਤੇ ਉਹ ਉਨ੍ਹਾਂ ਦੇ ਪ੍ਰੇਰਨਾ ਸ੍ਰੋਤ ਰਹੇ ਹਨ। ਪਾਕਿਸਤਾਨ ਸਿਨੇਮਾ ਨੂੰ ਨਵੇਂ ਸਿਰੇ ਤੋਂ ਉਭਰਦਾ ਦੇਖ ਕੇ ਖੁਸ਼ੀ ਮਹਿਸੂਸ ਕਰਨ ਵਾਲੇ ਅਕਸ਼ੈ ਨੇ ਆਸ ਜ਼ਾਹਿਰ ਕੀਤੀ ਹੈ ਕਿ ਪਾਕਿਸਤਾਨ ਸਿਨੇਮਾ ਹੋਰ ਤਰੱਕੀਆਂ ਕਰੇਗਾ।

Facebook Comment
Project by : XtremeStudioz