Close
Menu

ਬਾਲੀਵੁੱਡ ਦਾ ਸਫਰ ਤੈਅ ਕਰਨਾ ਅਸਾਨ ਨਹੀਂ ਸੀ : ਰੇਮੋ ਡਿਸੂਜ਼ਾ

-- 08 January,2017
ਮੁੰਬਈ— ਬਾਲੀਵੁੱਡ ਦੇ ਮਸ਼ਹੂਰ ਕੋਰੀਓਗਰਾਫਰ ਅਤੇ ਨਿਰਦੇਸ਼ਕ ਰੇਮੋ ਡਿਸੂਜ਼ਾ ਨੇ ਬਾਲੀਵੁੱਡ ‘ਚ ਆਪਣੀ ਯਾਤਰਾ ਨੂੰ ਰੋਲਰ ਕੋਸਟਰ ਦੇ ਰੂਪ ਨਾਲ ਤੁਲਨਾ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਉਸ ਦੀ ਕਠਿਨ ਯਾਤਰਾ ਕਾਰਨ ਉਹ ਜਮੀਨੀ ਪੱਧਰ ਨਾਲ ਜੁੜੇ ਹੋਏ ਹਨ ਅਤੇ ਦੂਜਿਆਂ ਪ੍ਰਤੀ ਹਮਦਰਦੀ ਰੱਖਦੇ ਹਨ।
ਇਸ ਤੋਂ ਇਲਾਵਾ ਉਨ੍ਹਾਂ ਦਾ ਕਹਿਣਾ ਹੈ ਕਿ ਸਖਤ ਮਿਹਨਤ ਕਾਰਨ ਹੀ ਉਨ੍ਹਾਂ ਨੇ ਸਫਲਤਾ ਪ੍ਰਾਪਤ ਕੀਤੀ ਹੈ। ਬੈਂਗਲੁਰੂ ਤੋਂ ਆਏ ਅਤੇ ਇਕ ਸਧਾਰਨ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਰੇਮੋ ਡਿਸੂਜ਼ਾ ਨੂੰ ਬਾਲੀਵੁੱਡ ਸੀਕਵੇਂਸ ਲਈ ਕਾਫੀ ਸੰਘਰਸ਼ ਕਰਨਾ ਪਿਆ।
ਰੇਮੋ ਨੇ ਕਿਹਾ, ”ਇਹ ਰੋਲਰ ਕੋਸਟਰ ਦੀ ਯਾਤਰਾ ਵਾਂਗ ਹੈ ਅਤੇ ਇੱਥੇ ਤੱਕ ਪਹੁੰਚਣਾ ਅਸਾਨ ਨਹੀਂ ਹੈ ਪਰ ਮੈਂ ਭਗਵਾਨ ਦਾ ਸ਼ੁੱਕਰਗੁਜ਼ਾਰ ਕਰਦਾ ਹਾਂ ਕਿ ਮੈਂ ਜ਼ਿੰਦਗੀ ਦੇ ਚੰਗੇ ਬੁਰੇ ਦਿਨਾਂ ਪਲ੍ਹਾ ਨੂੰ ਦੇਖਦੇ ਹੋਏ ਬੜੀ ਨਿਮਰਤਾ ਅਤੇ ਸਖਤ ਮਿਹਨਤ ਨਾਲ ਸਫਲਤਾ ਪ੍ਰਾਪਤ ਕੀਤੀ ਹੈ। ਮੇਰੀ ਇਹ ਸਫਲਤਾ ਸੰਘਰਸ਼ ਨਾਲ ਪ੍ਰਾਪਤ ਹੋਈ ਹੈ।”
ਰੇਮੋ ‘ਆਰਡੀਜ ਵਰਲਡ’ ਨਾਮ ਆਪਣੇ ਨਿੱਜੀ ਮੋਬਾਇਲ ਐੱਪ ਨਾਲ ਆਏ। ਇਸ ਨਾਲ ਨੌਜਵਾਨ ਡਾਂਸਰ ਅਤੇ ਕੋਰੀਓਗਾਫਰਜ਼ ਨੂੰ ਉਨ੍ਹਾਂ ਦੀ ਗਤੀਵਿਧੀਆਂ ਨਾਲ ਜੁੜਨ ‘ਚ ਮਦਦ ਮਿਲੇਗੀ।”
ਉਹ ਇਸ ਨਵੇਂ ਐੱਪ ਰਾਹੀਂ ਡਾਂਸਰ ਨੂੰ ਬਾਲੀਵੁੱਡ ਦਾ ਅਸਾਨ ਰਸਤਾ ਦਿਖਾਉਣਾ ਚਾਹੁੰਦੇ ਹਨ।
Facebook Comment
Project by : XtremeStudioz